*ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਜਿਲਾ ਪੱਧਰ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ*

0
24

ਮਾਨਸਾ  27 ਜੂਨ :(ਸਾਰਾ ਯਹਾਂ/ਮੁੱਖ ਸੰਪਾਦਕ): ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵਲੋਂ ਮਾਨਸਾ ਡਿਪਟੀ ਕਮਿਸ਼ਨਰ ਦਫਤਰ ਅੱਗੇ ਰੋਹ ਭਰਪੂਰ ਧਰਨਾ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਜਿਲੇ ਦੇ ਪਿੰਡ ਕੁਲਰੀਆਂ ਵਿੱਚ ਅਬਾਦਕਾਰ ਕਾਸ਼ਤਕਾਰ ਕਿਸਾਨਾਂ ਨੂੰ ਜਬਰੀ ਜ਼ਮੀਨ ਤੋਂ ਬੇਦਖਲ ਕਰਨਾ ਬੰਦ ਕੀਤਾ ਜਾਵੇ ਨਾਲ ਹੀ ਮਾਲ ਰਿਕਾਰਡ ਵਿੱਚ ਕਿਸਾਨਾਂ ਦੀਆਂ 65 ਸਾਲ ਤੋਂ ਚੱਲ ਰਹੀਆਂ ਗਿਰਦਾਵਰੀਆਂ ਤਬਦੀਲ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਕਿਸਾਨਾਂ ਦੇ ਨਾਮਪਰ ਗਿਰਦਾਵਰੀਆਂ ਦੁਆਰਾ ਬਹਾਲ ਕੀਤੀਆਂ ਜਾਣ । ਇਸ ਮੌਕੇ ਬੋਲਦਿਆਂ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਸਰਕਾਰ ਦੀ ਸਹਿ ‘ਤੇ ਪੰਚਾਇਤ ਵਿਭਾਗ ਅਤੇ ਭੂੰ ਮਾਫੀਆ ਦੇ ਬੰਦੇ ਗੱਠਜੋੜ ਬਣਾ ਕੇ ਕਿਸਾਨਾਂ ਨੂੰ ਜ਼ਮੀਨ ਵਿੱਚੋ ਉਜਾੜਨਾ ਚਾਹੁੰਦੇ ਹਨ, ਜਿਸਨੂੰ ਹਰਗਿਜ਼  ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਸੱਥਾਂ ਵਿੱਚੋ ਸਰਕਾਰ ਚਲਾਉਣ ਦੇ ਦਾਅਵੇ ਕਰਨ ਵਾਲੀ ਸੱਤਾਧਾਰੀ ਸਰਕਾਰ ਲੋਕਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ । ਉਨਾਂ ਕਿਹਾ ਕਿ ਸਰਕਾਰ ਖਿਲਾਫ਼ ਇਹ ਜੱਦੋ ਜਹਿੱਦ ਜ਼ਮੀਨ ਹੱਲ ਵਾਹਕਾ ਨੂੰ ਮਾਲਕੀ ਦਵਾਉਣ ਤੱਕ ਸੰਘਰਸ਼ ਜਾਰੀ ਰਹੇਗੀ । ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਉਜਾੜਨਾ ਬੰਦ ਕਰੇ । ਇਸ ਸਮੇਂ ਗੁਰਦੀਪ ਸਿੰਘ ਰਾਮਪੁਰਾ, ਮੱਖਣ ਸਿੰਘ ਭੈਣੀ ਬਾਘਾ, ਬਲਵਿੰਦਰ ਸ਼ਰਮਾ, ਦੇਵੀ ਰਾਮ, ਜਗਦੇਵ ਕੋਟਲੀ, ਤਾਰਾ ਚੰਦ, ਸਤਪਾਲ  ਸਿੰਘ ਵਰ੍ਹੇ, ਬਲਜੀਤ ਭੈਣੀ ਬਾਘਾ, ਮਹਿੰਦਰ ਸਿੰਘ ਬੁਰਜ ਰਾਠੀ, ਵਰਿਆਮ ਖਿਆਲਾ, ਸੁਖਵਿੰਦਰ ਕੌਰ ਅਕਲੀਆਂ ਅਤੇ ਮਿੱਠੂ ਸਿੰਘ ਪੇਰੋਂ ਆਦਿ ਨੇ ਸੰਬੋਧਨ ਕੀਤਾ ।

NO COMMENTS