*ਭਾਜਪਾ ਵੱਲੋਂ ਦੇਸ਼ ਵੇਚਣ ਦੀ ਪ੍ਰਕਿਰਿਆ ਦਾ ਹਿੱਸਾ ਹੈ ਚੰਡੀਗੜ੍ਹ ‘ਚ ਬਿਜਲੀ ਮਹਿਕਮਾ ਨਿੱਜੀ ਹੱਥਾਂ ‘ਚ ਦੇਣ ਦੀ ਕਾਰਵਾਈ : ਹਰਪਾਲ ਚੀਮਾ*

0
14

ਚੰਡੀਗੜ੍ਹ 23,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼)  : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਚੰਡੀਗੜ੍ਹ ਬਿਜਲੀ ਵਿਭਾਗ, ਜੋ ਕਿ ਇਸ ਵੇਲੇ ਮੁਨਾਫ਼ੇ ਵਿੱਚ ਚਲ ਰਿਹਾ ਹੈ, ਦੇ ਨਿੱਜੀਕਰਨ ਦਾ ਫ਼ੈਸਲਾ ਭਾਜਪਾ ਦੀ ਲੋਕ ਵਿਰੋਧੀ ਨੀਤੀ ਅਤੇ ਦੇਸ਼ ਵੇਚਣ ਦੀ ਪ੍ਰਕਿਰਿਆ ਦਾ ਹਿੱਸਾ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਇੱਕ 200 ਕਰੋੜ ਤੋਂ ਵੱਧ ਦੇ ਮੁਨਾਫ਼ੇ ਵਿੱਚ ਚਲ ਰਹੇ ਸਰਕਾਰੀ ਅਦਾਰੇ ਨੂੰ ਨਿੱਜੀ ਹੱਥਾਂ ਵਿੱਚ ਦੇਣ ਪਿੱਛੇ ਕੋਈ ਤਰਕ ਨਹੀਂ ਦਿਖਾਈ ਦਿੰਦਾ, ਪਰ ਭਾਜਪਾ ਸਰਕਾਰ ਇੱਕ ਵਰ ਫਿਰ ਆਮ ਲੋਕਾਂ ਦੀ ਬਲੀ ਚੜਾ ਕੇ ਆਪਣੇ ‘ਕਾਰਪੋਰੇਟ ਫਰੈਂਡਸ’ ਨੂੰ ਫਾਇਦਾ ਦੇਣ ਵਿੱਚ ਲੱਗੀ ਹੈ। 

ਹਰਪਾਲ ਚੀਮਾ ਨਹੀਂ ਕਿਹਾ ਕਿ ਇਹ ਦੇਸ਼ ਦੇ ਕਿਸੇ ਇੱਕ ਸਰਕਾਰੀ ਅਦਾਰੇ ਜਾਂ ਇੱਕ ਸੂਬੇ ਦੀ ਗੱਲ ਨਹੀਂ ਹੈ। ਪਿਛਲੇ ਕੁੱਝ ਸਾਲਾਂ ਤੋਂ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਹਰ ਸਰਕਾਰੀ ਅਦਾਰਾ ਆਪਣੇ ਚਹੇਤਿਆਂ ਕੋਲ ਕੌਡੀਆਂ ਦੇ ਭਾਅ ਵੇਚਿਆ ਹੈ ਉਹ ਚਿੰਤਾਜਨਕ ਹੈ ਅਤੇ ਲੋਕਾਂ ਨੂੰ ਇਕਸੁਰ ਇਸਦਾ ਵਿਰੋਧ ਕਰਨਾ ਚਾਹੀਦਾ ਹੈ। ਹਰਪਾਲ ਚੀਮਾ ਨੇ ਏਅਰ ਲਾਇਨ, ਐੱਲ.ਆਈ.ਸੀ., ਰੇਲਵੇ, ਬੈਂਕ, ਟੈਲੀਕੈਮੁਨੀਕੈਸ਼ਨ ਆਦਿ ਦੇ ਸਰਕਾਰੀ ਅਦਾਰਿਆਂ ਨੂੰ ਖ਼ਤਮ ਕਰਨ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਜੇਕਰ ਸਮੇਂ ਸਿਰ ਐੱਨ.ਡੀ.ਏ ਸਰਕਾਰ ਦੀ ਇਸ ਨੀਤੀ ਨੂੰ ਠੱਲ ਨਾ ਪਾਈ ਗਈ ਤਾਂ ਇਹ ਦੇਸ਼ ਲਈ ਘਾਤਕ ਬਣ ਸਕਦੀ ਹੈ। 

ਹਰਪਾਲ ਚੀਮਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਦੇਖਿਆ ਕਿ ਨਿੱਜੀ ਖ਼ੇਤਰ ਕਿਸ ਤਰ੍ਹਾਂ ਬਿਨਾਂ ਲੋਕਾਂ ਦੀ ਪਰਵਾਹ ਕੀਤੇ ਆਪਣੇ ਫ਼ਾਇਦੇ ਲਈ ਕੰਮ ਕਰਦਾ ਹੈ। ਇਸ ਲਈ ਕੁੱਝ ਅਦਾਰੇ ਸਰਕਾਰੀ ਰੱਖੇ ਗਏ ਹਨ, ਜਿੱਥੇ ਲੋਕ ਟੈਕਸ ਭਰਦੇ ਹਨ ਅਤੇ ਬਦਲੇ ਵਿੱਚ ਸਰਕਾਰ ਉਹਨਾਂ ਨੂੰ ਬੁਨਿਆਦੀ ਸਹੂਲਤਾਂ ਮੁਹਈਆ ਕਰਵਾਉਂਦੀ ਹੈ। ਉਹਨਾਂ ਕਿਹਾ ਕਿ ਭਾਜਪਾ ਸਰਕਾਰ ਨੇ ਆਮ ਲੋਕਾਂ ‘ਤੇ ਟੈਕਸ ਦਾ ਬੋਝ ਲਗਾਤਾਰ ਵਧਾਇਆ ਹੈ ਅਤੇ ਜਦੋਂ ਉਸ ਟੈਕਸ ਦੀ ਵਰਤੋਂ ਲੋਕਾਂ ਲਈ ਕਰਨ ਦੀ ਵਾਰੀ ਆਉਂਦੀ ਹੈ ਤਾਂ ਅਦਾਰੇ ਪ੍ਰਾਈਵੇਟ ਕਰਕੇ ਲੋਕ ਵਿਰੋਧੀ ਪਾਰਟੀਆਂ ਆਪਣਾ ਪੱਲਾ ਛੁਡਾ ਲੈਂਦੀਆਂ ਹਨ। ਉਹਨਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਵੀ ਭਾਜਪਾ ਵਾਂਗ ਹਮੇਸ਼ਾ ਨਿੱਜੀਕਰਨ ਦੇ ਹੱਕ ਵਿੱਚ ਅਤੇ ਆਮ ਲੋਕਾਂ ਦੇ ਵਿਰੋਧ ਵਿੱਚ ਭੁਗਤੀਆਂ ਹਨ।  

ਉਹਨਾਂ ਕਿਹਾ ਕਿ ਅੱਜ ਚੰਡੀਗੜ੍ਹ ਦਾ ਬਿਜਲੀ ਵਿਭਾਗ ਵੱਡੇ ਮੁਨਾਫ਼ੇ ਵਿੱਚ ਹੋਣ ਦੇ ਬਾਵਜੂਦ ਆਪਣੀ ਅਸਲ ਕੀਮਤ ਨਾਲੋਂ ਕਿਤੇ ਘੱਟ ਰੇਟ ‘ਤੇ ਵੇਚਿਆ ਜਾ ਰਿਹਾ ਹੈ, ਇਸੇ ਤਰ੍ਹਾਂ ਕੱਲ੍ਹ ਪੰਜਾਬ ਦੇ ਅਤੇ ਬਾਕੀ ਸੂਬਿਆਂ ਦੇ ਸਰਕਾਰੀ ਅਦਾਰਿਆਂ ਨੂੰ ਹੱਥ ਪਾਇਆ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਵਿੱਚ ਅਕਾਲੀ ਦਲ ਬਾਦਲ ਅਤੇ ਭਾਜਪਾ ਦੀ ਗਠਬੰਧਨ ਵਾਲੀ ਸਰਕਾਰ ਨੇ ਮਹਿੰਗੇ ਪੀ.ਪੀ.ਏ (ਪਾਵਰ ਪਰਚੇਜ਼ ਐਗਰੀਮੈਂਟ) ਕੀਤੇ ਜਿਸ ਦਾ ਖਾਮਿਆਜ਼ਾ ਹਲੇ ਤੱਕ ਪੰਜਾਬ ਦੇ ਲੋਕ ਭੁਗਤ ਰਹੇ ਹਨ ਅਤੇ ਉਪਰੋਂ ਚਰਨਜੀਤ ਚੰਨੀ ਦੀ ਕਾਂਗਰਸ ਸਰਕਾਰ ਨੇ ਵੀ ਉਹਨਾਂ ਨੂੰ ਰੱਦ ਕਰਨ ਦਾ ਝੂਠ ਬੋਲ ਕੇ ਲੋਕਾਂ ਨੂੰ ਧੋਖਾ ਦਿੱਤਾ। ਉਹਨਾਂ ਕਿਹਾ ਕਿ ਇਹ ਲੋਕ ਵਿਰੋਧੀ ਪਾਰਟੀਆਂ ਸਿਰਫ਼ ਆਪਣਾ ਅਤੇ ਆਪਣੇ ਚੰਦ ਕਰੀਬੀਆਂ ਦਾ ਫਾਇਦਾ ਦੇਖਦੀਆਂ ਹਨ ਅਤੇ ਆਮ ਲੋਕਾਂ ਦੀ ਮੁਸ਼ਕਿਲਾਂ ਪ੍ਰਤੀ ਇਹ ਗੂੜ੍ਹੀ ਨੀਂਦ ਸੌਂ ਰਹੀਆਂ ਹਨ। ਇਸੇ ਕਰਕੇ ਆਮ ਆਦਮੀ ਪਾਰਟੀ ਨੇ ਲੋਕਾਂ ਦੇ ਟੈਕਸ ਨਾਲ ਲੋਕਾਂ ਨੂੰ ਸਹੂਲਤਾਂ ਦੇਣ ਦੀ ਮੁੜ ਪਹਿਲ ਕੀਤੀ ਹੈ

NO COMMENTS