*ਭਾਜਪਾ ਮੈਦਾਨ ਵਿੱਚ ਆਈ ਤਾਂ ਅਕਾਲੀ ਵਰਕਰਾਂ ਨੂੰ ਪੁੱਛਣ ਲੱਗੇ:ਪਰਮਪਾਲ ਕੌਰ*

0
222

ਬੁਢਲਾਡਾ 09 ਮਈ (ਸਾਰਾ ਯਹਾਂ/ਮਹਿਤਾ ਅਮਨ)-ਲੋਕ ਸਭਾ ਹਲਕਾ ਬਠਿੰਡਾ ਤੋਂ ਭਾਜਪਾ ਦੀ ਉਮੀਦਵਾਰ ਪਰਮਪਾਲ ਕੌਰ ਮਲੂਕਾ ਨੇ ਪਿੰਡ ਨਰਿੰਦਰਪੁਰਾ, ਬਰ੍ਹੇਂ, ਮੱਲ ਸਿੰਘ ਵਾਲਾ, ਕਾਸਿਮਪੁਰ ਛੀਨੇ, ਆਲਮਪੁਰ ਮੰਦਰਾਂ ਆਦਿ ਪਿੰਡਾਂ ਵਿੱਚ ਪਬਲਿਕ ਮੀਟਿੰਗਾਂ ਕੀਤੀਆਂ।  ਇਸ ਮੌਕੇ ਸੰਬੋਧਨ ਕਰਦਿਆਂ ਪਰਮਪਾਲ ਕੌਰ ਮਲੂਕਾ ਨੇ ਕਿਹਾ ਕਿ ਦੇਸ਼ ਵਿੱਚ ਤਰੱਕੀ ਅਤੇ ਖੁਸ਼ਹਾਲੀ ਲਈ ਭਾਜਪਾ ਦਾ ਸੱਤਾ ਵਿੱਚ ਆਉਣਾ ਜਰੂਰੀ ਹੈ। ਇਸ ਲਈ ਸਾਨੂੰ ਦੂਜੀਆਂ ਪਾਰਟੀਆਂ ਦੀਆਂ ਲਾਰਾ ਲਾਊ ਨੀਤੀਆਂ ਛੱਡ ਕੇ ਭਾਜਪਾ ਵਿੱਚ ਭਰੋਸਾ ਪ੍ਰਗਟਾਉਣਾ ਚਾਹੀਦਾ ਹੈ।  ਉਨ੍ਹਾਂ ਕਿਹਾ ਕਿ ਭਾਜਪਾ ਮੈਦਾਨ ਵਿੱਚ ਆਈ ਤਾਂ ਅਕਾਲੀ ਵਰਕਰਾਂ ਦੀ ਕਦਰ ਵਧੀ ਹੈ। ਪਰ ਅਕਾਲੀ ਵਰਕਰ ਯਾਦ ਰੱਖਣ ਕਿ ਉਨ੍ਹਾਂ ਦੀ ਕਦਰ ਸਿਰਫ 15-20 ਦਿਨ ਹੈ।  ਇਸ ਤੋਂ ਬਾਅਦ ਨਹੀਂ।  ਪਰਮਪਾਲ ਕੌਰ ਨੇ ਕਿਹਾ ਕਿ ਅਕਾਲੀ ਦਲ ਨੇ ਕਿਸੇ ਨੂੰ ਪੁੱਛਿਆ ਹੀ ਨਹੀਂ।  ਲਗਾਤਾਰ 15 ਸਾਲ ਇੱਥੋਂ ਦੇ ਮੈਂਬਰ ਪਾਰਲੀਮੈਂਟ ਰਹਿ ਕੇ ਇੱਥੋਂ ਵਾਸਤੇ ਕੱਖ ਨਹੀਂ ਕੀਤਾ ਅਤੇ ਵਰਕਰਾਂ ਨੂੰ ਕੁਝ ਵੀ ਨਹੀਂ ਸਮਝਿਆ।  ਉਨ੍ਹਾਂ ਕਿਹਾ ਕਿ ਅਨੇਕਾਂ ਅਕਾਲੀ ਵਰਕਰ ਜੋ ਉਨ੍ਹਾਂ ਦੇ ਸੰਪਰਕ ਵਿੱਚ ਹਨ ਆ ਕੇ ਕਹਿੰਦੇ ਹਨ ਕਿ ਤੁਹਾਡੇ ਕਰਕੇ ਸਾਡੀ ਅਕਾਲੀ ਦਲ ਵਿੱਚ ਕਦਰ ਵਧੀ ਹੈ।  ਪਹਿਲਾਂ ਸਾਨੂੰ ਪੁੱਛਦਾ ਤੱਕ ਵੀ ਨਹੀਂ ਸੀ।  ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਕੀਤਾ ਕੱਖ ਨਹੀਂ।  ਸਿਰਫ ਆਪਣਾ ਮੂੰਹ ਹੀ ਹਿਲਾਇਆ ਹੈ।  ਉਨ੍ਹਾਂ ਕਿਹਾ ਕਿ ਭਾਜਪਾ ਸਾਰੇ ਧਰਮਾਂ ਦੀ ਸਾਂਝੀ ਪਾਰਟੀ ਹੈ।  ਇਸ ਲਈ ਉਨ੍ਹਾਂ ਨੂੰ ਕਾਮਯਾਬ ਕਰੋ।  ਪਾਰਟੀ ਵਰਕਰ ਨਾਲ ਖੜ੍ਹਣ ਵਾਲੇ ਵਿਕਾਸ ਕੰਮ-ਕਾਜ ਕੀ ਹੁੰਦੇ ਹਨ, ਅਸੀਂ ਦੱਸਾਂਗੇ।  ਅਕਾਲੀ ਦਲ ਵਾਂਗ ਅਸੀਂ ਇਲਾਕੇ ਦੀ ਬੇਰੁੱਖੀ ਨਹੀਂ ਕਰਨੀ।  ਇਸ ਮੌਕੇ ਜਿਲ੍ਹਾ ਪ੍ਰਧਾਨ ਰਾਕੇਸ਼ ਕੁਮਾਰ ਜੈਨ, ਜਿਲ੍ਹਾ ਮੀਤ ਪ੍ਰਧਾਨ ਕਾਕਾ ਅਮਰਿੰਦਰ ਸਿੰਘ ਦਾਤੇਵਾਸ, ਤੇਜਿੰਦਰ ਸਿੰਘ ਗੋਰਾ, ਸ਼ੰਕਰ ਬਾਂਸਲ ਤੋਂ ਇਲਾਵਾ ਹੋਰ ਵੀ ਮੌਜੂਦ ਸਨ।

NO COMMENTS