*ਭਾਜਪਾ ਭਾਰੀ ਬਹੁਮਤ ਨਾਲ ਦੇਸ਼ ਵਿਚ ਤੀਜੀ ਸਰਕਾਰ ਬਣੇ ਗੀ :ਦਾਤੇਵਾਸ*

0
21

ਬੁਢਲਾਡਾ 13 ਮਈ(ਸਾਰਾ ਯਹਾਂ/ਮੁੱਖ ਸੰਪਾਦਕ) ਭਾਜਪਾ ਬਠਿੰਡਾ ਲੌਕ ਸਭਾ ਹਲਕੇ ਤੋਂ ਉਮੀਦਵਾਰ ਪਰਮਪਾਲ ਕੌਰ ਮਲੂਕਾ ਦੇ ਹੱਕ ਵਿੱਚ ਨਾਮਜਦਗੀ ਪੱਤਰ ਦਾਖਲ ਸਮੇਂ ਬੁਢਲਾਡਾ ਤੋਂ ਭਾਰਤੀ ਜਨਤਾ ਪਾਰਟੀ ਜਿਲ੍ਹਾ ਮਾਨਸਾ ਦੇ ਮੀਤ ਪ੍ਰਧਾਨ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਵੱਡਾ ਕਾਫਲਾ ਲੈ ਕੇ ਰਵਾਨਾ ਬੱਸਾਂ ਰਾਹੀਂ ਬਠਿੰਡਾ ਲੲਈ ਰਵਾਨਿ ਹੋਈਆ । ਜਿਸ ਵਿੱਚ ਵੱਡੀ ਗਿਣਤੀ ਵਿੱਚ ਮਹਿਲਾ ਅਤੇ ਨੌਜਵਾਨ ਸ਼ਾਮਿਲ ਸਨ। ਰਵਾਨਾ ਹੌਣ ਤੌ ਪਹਿਲਾ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਨੇ ਕਿਹਾ ਕਿ ਭਾਜਪਾ ਦੇਸ਼ ਵਿੱਚ ਵੱਡੀ ਜਿੱਤ ਹਾਸਿਲ ਕਰ ਰਹੀ ਹੈ। ਇਹ ਸਭ ਕੁਝ ਵੱਡੇ-ਵੱਡੇ ਇੱਕਠ ਦੇਖ ਕੇ ਪਤਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇੱਕ ਵਿਚਾਰ ਹੈ, ਕੋਈ ਧੱਕੇਸ਼ਾਹੀ ਨਹੀਂ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਵੀ ਭਾਜਪਾ ਦਾ ਵੱਡਾ ਜਨ ਆਧਾਰ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲਾ ਸਮਾਂ ਵੀ ਭਾਜਪਾ ਦਾ ਹੈ। ਉਨ੍ਹਾਂ ਕਿਹਾ ਕਿ ਤੀਜੀ ਵਾਰ ਭਾਜਪਾ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਨੌਜਵਾਨ ਭਾਜਪਾ ਵਿੱਚ ਆਪਣਾ ਭਵਿੱਖ ਦੇਖ ਰਹੇ ਹਨ ਅਤੇ ਇਹ ਸਮਾਂ ਆਪਣੇ ਆਪ ਮਾਹੌਲ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਖਿਲਾਫ ਅਕਾਲੀ ਦਲ, ਕਾਂਗਰਸ, ਆਪ ਅਤੇ ਹੋਰ ਸਾਰੀਆਂ ਪਾਰਟੀਆਂ ਰਲ ਕੇ ਕੂੜ ਪ੍ਰਚਾਰ ਕਰ ਰਹੀਆਂ ਹਨ। ਪਰ ਭਾਜਪਾ ਫਿਰ ਵੀ ਵੱਡੀ ਤਦਾਦ ਵਿੱਚ ਪੰਜਾਬ ਅਤੇ ਦੇਸ਼ ਵਿੱਚ ਉੱਭਰ ਰਹੀ ਹੈ। ਜਿਸ ਨੂੰ ਕੋਈ ਵੀ ਵਿਰੋਧੀ ਪਾਰਟੀ ਨਹੀਂ ਰੋਕ ਸਕਦੀ। ਇਸ ਮੌਕੇ ਮਹਿਲਾ ਮੰਡਲ ਬੁਢਲਾਡਾ ਦੀ ਪ੍ਰਧਾਨ ਜਸਪਾਲ ਕੌਰ, ਸਾਬਕਾ ਸਰਪੰਚ ਭਗਤ ਸਿੰਘ ਕਾਕਾ, ਕਾਲਾ ਸਿੰਘ, ਵਿਵੇਕ ਸਿੰਘ, ਗੱਗੀ ਸਿੰਘ, ਹਿੰਦੂ ਯੁਵਾ ਵਾਹਿਨੀ ਪੰਜਾਬ ਦੇ ਪ੍ਰਧਾਨ ਤੇਜਿੰਦਰ ਸਿੰਘ ਗੋਰਾ, ਦੀਪਕ ਸਾਹਨਾ, ਤੇ ਹੌਰ ਮੌਜੂਦ ਹਨ

NO COMMENTS