*ਭਾਜਪਾ ਬੂੱਥ ਪੱਧਰ ਤੇ ਹੋਈ ਸਰਗਰਮ —ਮੋਨਾ ਜੈਸਵਾਲ*

0
32

ਬੁਢਲਾਡਾ 10 ਫਰਵਰੀ(ਸਾਰਾ ਯਹਾਂ/ਮਹਿਤਾ ਅਮਨ) ਨਸ਼ਾ ਮੁਕਤ ਪੰਜਾਬ ਦਾ ਨਾਅਰਾ ਮਾਰ ਕੇ ਪੰਜਾਬ ਦੀ ਸੱਤਾ ਚ ਆਉਣ ਵਾਲੀ ਆਪ ਦੇ ਰਾਜ ਵਿੱਚ ਨਿੱਤ ਦਿਨ ਨੌਜਵਾਨ ਨਸ਼ੇ ਕਾਰਨ ਮਰ ਰਹੇ ਹਨ। ਇਹ ਸ਼ਬਦ ਅੱਜ ਇੱਥੇ ਭਾਜਪਾ ਦੀ ਬੂਥ ਪੱਧਰੀ ਵਰਕਰ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਮੋਨਾ ਜੈਸਵਾਲ ਨੇ ਕਹੇ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਭਾਜਪਾ ਦੇ ਹੱਕ ਵਿੱਚ ਚੱਲੀ ਲਹਿਰ ਕਾਰਨ ਤੀਸਰੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸੱਤਾ ਵਿੱਚ ਆਉਣ ਤੋਂ ਪਹਿਲਾ ਆਪ ਸਰਕਾਰ ਵੱਲੋਂ ਨਸ਼ੇ ਨੂੰ ਇੱਕ ਮਹੀਨੇ ਵਿੱਚ ਠੱਲ ਪਾਉਣ ਦੇ ਦਾਅਵੇ ਮਾਰ ਕੇ ਸੱਤਾ ਤਾਂ ਹਾਸਲ ਕਰ ਲਈ ਪਰ ਅੱਜ ਨਾ ਤਾਂ ਨਸ਼ੇ ਬੰਦ ਹੋਏ ਹਨ ਅਤੇ ਗੈਂਗਸ਼ਟਰਵਾਦ ਪੰਜਾਬ ਪੁਲੀਸ ਤੇ ਲਗਾਤਾਰ ਭਾਰੀ ਪੈ ਰਿਹਾ ਹੈ। ਨਿੱਤ ਦਿਨ ਗੈਂਗਸ਼ਟਰ ਦੀਆਂ ਘਟਨਾਵਾਂ ਤੋਂ ਤੰਗ ਪ੍ਰੇਸ਼ਾਨ ਵਪਾਰੀ ਵਰਗ ਪੰਜਾਬ ਅੰਦਰ ਆਪਣੇ ਆਪ ਨੂੰ ਅਸੁਰਖਿੱਅਤ ਮਹਿਸੂਸ ਕਰ ਰਿਹਾ ਹੈ। ਪੰਜਾਬ ਦੀਆਂ ਅਣਖੀ ਔਰਤਾਂ ਨਾਲ ਕੀਤੀ ਆਪ ਦੀ ਸਰਕਾਰ ਵੱਲੋਂ ਕੀਤੀ ਵਾਅਦਾਖਿਲਾਫੀ ਦਾ ਜੁਆਬ ਔਰਤਾਂ ਲੋਕ ਸਭਾ ਚੋਣਾਂ ਵਿੱਚ ਦੇਣਗੀਆਂ। ਇਸ ਮੌਕੇ ਜਿਲ੍ਹਾ ਪ੍ਰਧਾਨ ਰਾਕੇਸ਼ ਜੈਨ ਨੇ ਕਿਹਾ ਕਿ ਪਿੰਡਾਂ ਅੰਦਰ ਬੂਥ ਪੱਧਰ ਤੇ ਸਰਗਰਮੀਆਂ ਤੇਜ ਕਰਦਿਆਂ ਪਾਰਟੀ ਦੀ ਮਜਬੂਤੀ ਲਈ ਵਰਕਰ ਭਾਜਪਾ ਦੀਆਂ ਨੀਤੀਆਂ ਅਤੇ ਲੋਕ ਭਲਾਈ ਸਕੀਮਾਂ ਨੂੰ ਘਰ ਘਰ ਪਹੁੰਚਾ ਰਹੇ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਰਾਜ ਵਿੱਚ ਬੇਰੁਜਗਾਰੀ ਨੂੰ ਜੜੋ ਖਤਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਵੱਖ ਵੱਖ ਯੋਜਨਾ ਮਹਿਲਾਵਾਂ ਨੂੰ ਧੂੰਆਂ ਮੁਕਤ ਰਸੋਈ, ਪੰਜਾਬ ਮੰਤਰੀ ਜਨ ਅਰੋਗਯ ਯੋਜਨਾ ਤਹਿਤ 5 ਲੱਖ ਦਾ ਸਿਹਤ ਬੀਮਾ, ਪੀ.ਐਮ. ਕਿਸਾਨ ਭਲਾਈ ਯੋਜਨਾ ਤਹਿਤ 6 ਹਜਾਰ ਪ੍ਰਤੀ ਸਾਲ ਨੂੰ ਯਕੀਨੀ ਬਨਾਉਣਾ, ਪ੍ਰਧਾਨ ਮੰਤਰੀ ਮੁਦਰਾ ਯੋਜਨਾ, ਸੁਕੰਨਿਆ ਸਮ੍ਰਿੱਧੀ ਯੋਜਨਾ, ਸਹੀ ਪੋਸ਼ਣ ਦੇਸ਼ ਰੋਸ਼ਨ ਤਹਿਤ ਔਰਤਾਂ ਨੂੰ ਵੱਡੀ ਪੱਧਰ ਤੇ ਲਾਭ ਦਿੱਤਾ ਜਾ ਚੁੱਕਾ ਹੈ। ਇਸ ਮੌਕੇ ਤੇ ਅਮ੍ਰਿਤਪਾਲ, ਲੋਕ ਸਭਾ ਇੰਚਾਰਜ ਭਾਰਤ ਭੂਸ਼ਨ, ਬਰੇਟਾ ਮੰਡਲ ਪ੍ਰਧਾਨ ਗਗਨਦੀਪ ਸਿੰਘ, ਜਸਪਾਲ ਕੌਰ, ਮੰਡਲ ਪ੍ਰਧਾਨ ਵਿਵੇਕ ਕੁਮਾਰ, ਦਲਜੀਤ ਸਿੰਘ ਦਰਸ਼ੀ ਤੋਂ ਇਲਾਵਾ ਵੱਡੀ ਗਿਣਤੀ ਭਾਜਪਾ ਵਰਕਰ ਹਾਜਰ ਸਨ। 

NO COMMENTS