*ਭਾਜਪਾ ਦੀ ਬੈਠਕ ਦਾ ਵਿਰੋਧ ਕਰਦੇ ਕਿਸਾਨਾਂ ਤੇ ਪੁਲਿਸ ਵੱਲੋਂ ਲਾਠੀਚਾਰਜ*

0
85

ਨਵੀਂ ਦਿੱਲੀ (ਸਾਰਾ ਯਹਾਂ /ਬਿਊਰੋ ਰਿਪੋਰਟ): ਭਾਜਪਾ ਦੀ ਵਿਸ਼ੇਸ਼ ਬੈਠਕ ਦਾ ਕਿਸਾਨਾਂ ਨੇ ਕੱਲ੍ਹ ਰਾਤ ਹੀ ਵਿਰੋਧ ਕਰਨ ਦਾ ਸੱਦਾ ਦਿੱਤਾ ਸੀ। ਇਸ ਦੇ ਮੱਦੇਨਜ਼ਰ ਬੈਰੀਕੇਡ ਲਾਏ ਗਏ ਸੀ।ਵਿਰੋਧ ਦੌਰਾਨ ਮਾਹੌਲ ਖਰਾਬ ਹੋ ਗਿਆ ਅਤੇ ਪੁਲਿਸ ਨੇ ਕਿਸਾਨਾਂ ਤੇ ਲਾਠੀਚਾਰਜ ਕਰ ਦਿੱਤਾ।

ਸਾਰੇ ਕਿਸਾਨ ਬਸਤੋੜਾ ਟੋਲ ਪਲਾਜ਼ਾ ਤੇ ਇਕੱਠੇ ਹੋ ਗਏ ਸੀ। ਉਹ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਰਹੇ ਸੀ।ਇਸ ਦੌਰਾਨ ਭਾਜਪਾ ਦੀਆਂ ਗੱਡੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।

ਇਸ ਦੌਰਾਨ ਕਿਸਾਨ ਹਾਈਵੇਅ ਤੇ ਜਾਮ ਲਗਾ ਕਿ ਬੈਠ ਗਏ।ਇਸ ਮਗਰੋਂ ਪੁਲਿਸ ਅਤੇ ਕਿਸਾਨ ਆਹਮਣੇ ਸਾਹਮਣੇ ਆ ਜਾਂਦੇ ਹਨ।ਇਸ ਮਗਰੋਂ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਜਾਂਦਾ ਹੈ।ਕਿਸਾਨਾਂ ਤੇ ਲਾਠੀ ਚਲਾਈਆਂ ਜਾਂਦੀਆਂ ਹਨ।

ਇਸ ਦੌਰਾਨ ਕਿਸਾਨ ਜ਼ਖਮੀ ਵੀ ਹੋਏ ਅਤੇ ਕਈਆਂ ਨੂੰ ਸੱਟਾਂ ਵੱਜੀਆਂ ਹਨ।ਇਸ ਦੇ ਬਾਵਜੂਦ ਕਿਸਾਨਾਂ ਨੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਜਾਰੀ ਰੱਖੀ।

ਕਿਸਾਨ ਨੇ ਇਲਜ਼ਾਮ ਲਾਇਆ ਕਿ ਸ਼ਾਂਤਮਈ ਢੰਗ ਨਾਲ ਹੋ ਰਹੇ ਹਨ ਵਿਰੋਧ ਦੇ ਬਾਵਜੂਦ ਪੁਲਿਸ ਨੇ ਕਿਸਾਨਾਂ ਤੇ ਲਾਠੀਚਾਰਜ ਕੀਤਾ। ਇਸ ਮਗਰੋਂ ਪੁਲਿਸ ਨੇ ਟੋਲ ਪਲਾਜ਼ਾ ਖਾਲੀ ਕਰਵਾ ਲਿਆ ਅਤੇ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ। ਉਧਰ ਕਿਸਾਨਾਂ ਨੇ ਵੀ ਵੀਡੀਓ ਸੰਦੇਸ਼ ਜਾਰੀ ਕਰ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਨੂੰ ਇੱਕ ਥਾਂ ਇਕੱਠੇ ਹੋਣ ਦੀ ਅਪੀਲ ਕੀਤੀ ਗਈ ਹੈ।

NO COMMENTS