*ਭਾਜਪਾ ਐੱਮ.ਐੱਸ.ਪੀ ਨੂੰ ਕਾਨੂੰਨੀ ਗ੍ਰ੍ਰਾਂਟੀ ਦੇਣ ਤੋਂ ਕਿਓਂ ਕਰ ਰਹੀ ਇਨਕਾਰ:ਹਰਸਿਮਰਤ ਬਾਦਲ*

0
33

ਬੁਢਲਾਡਾ 27 ਮਈ (ਸਾਰਾ ਯਹਾਂ/ਅਮਨ ਮਹਿਤਾ)ਸ਼੍ਰੌਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਅੱਜ ਦਿਨ ਸੋਮਵਾਰ ਨੂੰ ਦੁਪਹਿਰ ਬਾਅਦ ਹਲਕਾ ਬੁਢਲਾਡਾ ਦੇ ਪਿੰਡ ਦੋਦੜਾ, ਕੁਲਾਣਾ, ਰੰਘੜਿਆਲ, ਖੱਤਰੀਵਾਲਾ, ਜਲਵੇੜਾ, ਕੁਲਰੀਆਂ, ਸਸਪਾਲੀ ਵਿਖੇ ਚੋਣ ਜਲਸਿਆਂ ਨੂੰ ਹਲਕਾ ਇੰਚਾਰਜ ਡਾ: ਨਿਸ਼ਾਨ ਸਿੰਘ ਦੀ ਅਗਵਾਈ ਹੇਠ ਸੰਬੋਧਨ ਕੀਤਾ। ਇਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਸਵਾਲ ਕਰਦਿਆਂ ਪੁੱਛਿਆ ਹੈ ਕਿ ਭਾਜਪਾ ਸਰਕਾਰ ਐੱਮ.ਐੱਸ.ਪੀ ਨੂੰ ਕਾਨੂੰਨੀ ਗ੍ਰਾਂਟੀ ਦਾ ਰੂਪ ਦੇਣ ਤੋਂ ਕਿਓਂ ਇਨਕਾਰ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੂਬਾ ਸਰਕਾਰ ਸ਼ਹਿਰਾਂ ਨਾਲ ਵਿਤਕਰੇਬਾਜੀ ਕਰ ਰਹੀ ਹੈ ਅਤੇ ਸ਼ਹਿਰਾਂ ਦਾ ਬਹੁਤ ਮਾੜਾ ਹਾਲ ਹੈ। ਸੀਵਰੇਜ ਓਵਰਫਲੋਅ ਹੋ ਰਹੇ ਹਨ, ਲੋਕਾਂ ਦੇ ਘਰਾਂ ਵਿੱਚ ਗੰਦਾ ਪਾਣੀ ਵੜ ਰਿਹਾ ਹੈ ਅਤੇ ਲੋਕ ਤਰਾਂ-ਤਰਾਂ ਕਰ ਰਹੇ ਹਨ ਕਿ ਕੋਈ ਵੀ ਰਾਜਾ-ਬਾਬੂ ਸੁਣਵਾਈ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਸ਼੍ਰੌਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਅਨੇਕਾਂ ਪ੍ਰੋਜੈਕਟ ਲਿਆਂਦੇ ਗਏ, ਜਿਸ ਦਾ ਲੋਕਾਂ ਨੂੰ ਲਾਹਾ ਮਿਲ ਰਿਹਾ ਹੈ। ਇਸ ਮੌਕੇ ਡਾ: ਨਿਸ਼ਾਨ ਸਿੰਘ, ਪ੍ਰਧਾਨ ਗੁਰਮੇਲ ਸਿੰਘ ਫਫੜੇ, ਪ੍ਰਧਾਨ ਗੁਰਦੀਪ ਸਿੰਘ ਟੋਡਰਪੁਰ, ਬੱਲਮ ਸਿੰਘ ਕਲੀਪੁਰ, ਠੇਕੇਦਾਰ ਗੁਰਪਾਲ ਸਿੰਘ, ਪ੍ਰਧਾਨ ਦਵਿੰਦਰ ਸਿੰਘ ਚੱਕ ਅਲੀਸ਼ੇਰ, ਜਥੇਦਾਰ ਅਮਰਜੀਤ ਸਿੰਘ ਕੁਲਾਣਾ, ਜਥੇਦਾਰ ਮਹਿੰਦਰ ਸਿੰਘ ਸੈਦੇਵਾਲਾ, ਦਫਤਰ ਇੰਚਾਰਜ ਹਰਬੰਤ ਸਿੰਘ, ਅਵਤਾਰ ਸਿੰਘ ਤਾਰੀ ਰੰਘੜਿਆਲ , ਬੂਟਾ ਸਿੰਘ ਝਲਬੂਟੀ ਕਾਲਾ ਕੁਲਰੀਆ, ੍ਹਮੇਵਾ ਸਿੰਘ ਦੌੜਦਾ , ਬਲਵੀਰ ਸਿੰਘ ਬੀਰੌਕੇ, ਜਸਪਾਲ ਸਿੰਘ ਗੰਢੂ, ਬਲਵੀਰ ਸਿੰਘ ਬੀਰੌਕੇ, ਮੇਵਾ ਸਿੰਘ ਦੌੜਦਾ , ਬਲਦੇਵ ਸਿੰਘ ਸਿਰਸੀਵਾਲਾ, ਸਕਿੰਦਰ ਸਿੰਘ ਜੈਲਦਾਰ ਤੋਂ ਇਲਾਵਾ ਹੋਰ ਵੀ ਮੌਜੂਦ ਸਨ

NO COMMENTS