*ਭਾਜਪਾ ਆਪਣੇ ਸਿਆਸੀ ਮਨੋਰਥਾਂ ਦੀ ਪੂਰਤੀ ਲਈ ਸਮਾਜਿਕ ਤੇ ਭਾਈਚਾਰਕ ਵੰਡੀਆਂ ਪਾ ਕੇ ਦੇਸ਼ ਵਿੱਚ ਧਰਮਨਿਰਪੱਖਤਾ ਨੂੰ ਖਤਮ ਦੀ ਸਾਜ਼ਿਸ਼ ਕਰ ਰਹੀ ਹੈ।- ਚੋਹਾਨ

0
18

ਮਾਨਸਾ 19/11/24 (ਸਾਰਾ ਯਹਾਂ/ਮੁੱਖ ਸੰਪਾਦਕ) ਕੇਂਦਰ ਸਰਕਾਰ ਦੀ ਨੀਅਤ ਤੇ ਨੀਤੀ ਚਿੱਟੇ ਦਿਨ ਵਾਂਗ ਸਾਫ ਸਪੱਸ਼ਟ ਹੋ ਚੁੱਕੀ ਹੈ, ਕਿਉਂਕਿ ਭਾਜਪਾ ਆਪਣੇ ਸਿਆਸੀ ਮਨੋਰਥਾਂ ਦੀ ਪੂਰਤੀ ਲਈ ਸਮਾਜਿਕ ਤੇ ਭਾਈਚਾਰਕ ਵੰਡੀਆਂ ਪਾ ਕੇ ਦੇਸ਼ ਵਿੱਚ ਧਰਮਨਿਰਪੱਖਤਾ ਨੂੰ ਖਤਮ ਕਰਨ ਦੀ ਸਾਜ਼ਿਸ਼ ਕਰ ਰਹੀ ਹੈ। ਜਦੋਂ ਕਿ ਧਰਮਨਿਰਪੱਖ ਤਾਕਤਾਂ ਤੇ ਜਮਹੂਰੀ ਸ਼ਕਤੀਆਂ, ਲੋਕਤੰਤਰ,ਅਧਿਕਾਰਾ ਤੇ ਹੱਕਾਂ ਦੀ ਬਹਾਲੀ ਲਈ ਲਗਾਤਾਰ ਯਤਨਸ਼ੀਲ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਨੇ ਨੇੜਲੇ ਪਿੰਡ ਬਰਨਾਲਾ ਵਿਖੇ ਪਾਰਟੀ ਵਰਕਰਾਂ ਦੀ ਮੀਟਿੰਗ ਮੌਕੇ ਸੰਬੋਧਨ ਕਰਦਿਆਂ ਕੀਤਾ।ਇਸ ਮੌਕੇ ਉਹਨਾਂ ਹਾਜ਼ਰ ਸਾਥੀਆਂ ਨੂੰ ਖ਼ਬਰਦਾਰ ਕਰਦਿਆਂ ਕਿਹਾ ਕਿ ਅਜੋਕੇ ਦੌਰ ਸਮੇਂ ਸ਼ਾਹ ਤੇ ਮਾਨ ਦਾ ਦੋਸਤਾਨਾ ਪੰਜਾਬ ਦੇ ਭਵਿੱਖ ਅਤੇ ਹੱਕਾਂ ਡਾਕਾ ਮਾਰਨ ਦਾ ਕੰਮ ਕਰੇਗਾ, ਕਿਉਂਕਿ ਦੇਸ਼ ਦੇ ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲਣ ਲਈ ਝੋਨੇ ਦੀ ਖਰੀਦ ਵਿੱਚ ਦੇਰੀ ਅਤੇ ਹਰਿਆਣਾ ਵਿਧਾਨ ਸਭਾ ਲਈ ਚੰਡੀਗੜ੍ਹ ਦੀ ਜ਼ਮੀਨ ਦੇਣ ਤੇ ਸਰਕਾਰ ਦੀ ਚੁੱਪ ਖਤਰਨਾਕ ਸਿੱਧ ਹੋ ਰਹੀ ਹੈ।
ਕਮਿਊਨਿਸਟ ਆਗੂ ਨੇ ਸਪੱਸ਼ਟ ਕੀਤਾ ਕਿ ਕੇਵਲ ਲਾਲ ਝੰਡੇ ਦੀ ਅਗਵਾਈ ਤੇ ਪ੍ਰੋਗਰਾਮ ਹੀ ਹਰ ਵਰਗ ਦੇ ਲੋਕਾਂ ਦੇ ਭਵਿੱਖ ਤੇ ਜੀਵਨ ਨੂੰ ਬਚਾਉਣ ਵਿੱਚ ਸਿੱਧ ਸਾਬਤ ਹੋਵੇਗਾ। ਉਹਨਾਂ ਭਾਰਤੀ ਕਮਿਊਨਿਸਟ ਪਾਰਟੀ ਦੀ ਸ਼ਤਾਬਦੀ ਨੂੰ ਸਮਰਪਿਤ ਮਾਨਸਾ ਵਿਖੇ 30 ਦਸੰਬਰ ਹੋਣ ਜਾ ਰਹੀ ਵਿਸ਼ਾਲ ਰਾਜਸੀ ਰੈਲੀ ਨੂੰ ਇਤਿਹਾਸਕ ਬਣਾਉਣ ਲਈ ਸਹਿਯੋਗ ਦੀ ਅਪੀਲ ਕੀਤੀ।
ਮੀਟਿੰਗ ਦੌਰਾਨ ਰੈਲੀ ਵਿੱਚ ਆਮ ਲੋਕਾਂ ਦੀ ਸ਼ਮੂਲੀਅਤ ਕਰਾਉਣ ਤੇ ਆਰਥਿਕ ਸਹਿਯੋਗ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਤੇ ਤਿਆਰੀ ਲਈ ਸਾਥੀਆਂ ਦੀ ਡਿਊਟੀ ਲਾਈ ਗਈ।
ਮੀਟਿੰਗ ਦੌਰਾਨ ਇਕ ਵਿਸ਼ੇਸ਼ ਮਤੇ ਰਾਹੀਂ ਪੰਜਾਬ ਸਰਕਾਰ ਡੀ ਏ ਪੀ ਕਮੀ ਕਰਕੇ ਕਿਸਾਨਾਂ ਦੀ ਹੋ ਰਹੀ ਆਰਥਿਕ ਲੁੱਟ ਨੂੰ ਰੋਕਣ ਅਤੇ ਕਾਲਾ ਬਾਜ਼ਾਰੀ ਕਰਨ ਵਾਲੇ ਲੋਕਾਂ ਤੇ ਕਾਰਵਾਈ ਦੀ ਮੰਗ ਕੀਤੀ ਗਈ।
ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਬੂਟਾ ਸਿੰਘ ਸੈਕਟਰੀ, ਬੂਟਾ ਰਾਮ, ਸ਼ੰਕਰ ਸਿੰਘ, ਰੇਸ਼ਮ ਸਿੰਘ, ਕੁਲਵੰਤ ਸਿੰਘ, ਕਰਨੈਲ ਸਿੰਘ, ਗੁਰਬਚਨ ਸਿੰਘ,ਸੀਤਾ ਸਿੰਘ ਅਤੇ ਬਾਵਾ ਸਿੰਘ ਆਦਿ ਆਗੂ ਹਾਜਰ ਸਨ।

NO COMMENTS