*ਭਾਜਪਾ ਆਗੂ ਬਾਬੂ ਚਿਮਨ ਲਾਲ ਦਾ ਦਿਹਾਂਤ*

0
353

ਬੁਢਲਾਡਾ 17 ਜੁਲਾਈ (ਸਾਰਾ ਯਹਾਂ/ਅਮਨ ਮਹਿਤਾ) ਸਥਾਨਕ ਭਾਜਪਾ ਆਗੂ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਾਬੂ ਚਿਮਨ ਲਾਲ ਦਾ ਦਿਹਾਂਤ ਹੋ ਜਾਣ ਤੇ ਹਲਕਾ ਵਿਧਾਇਕ ਬੁੱਧ ਰਾਮ, ਭਾਜਪਾ ਦੇ ਜਿਲ੍ਹਾ ਪ੍ਰਧਾਨ ਰਾਕੇਸ਼ ਜੈਨ, ਠੇਕੇਦਾਰ ਗੁਰਪਾਲ ਸਿੰਘ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਸਾਬਕਾ ਵਿਧਾਇਕ ਅਜੈਬ ਸਿੰਘ ਭੱਟੀ, ਐਡਵੋਕੇਟ ਜਤਿੰਦਰ ਗੋਇਲ, ਮਾਰਕਿਟ ਕਮੇਟੀ ਦੇ ਚੇਅਰਮੈਨ ਸਤੀਸ਼ ਸਿੰਗਲਾ, ਐਡਵੋਕੇਟ ਮਦਨ ਲਾਲ, ਐਡਵੋਕੇਟ ਓਮਰਿੰਦਰ ਚਹਿਲ, ਐਡਵੋਕੇਟ ਚੰਦਨ ਗੁਪਤਾ, ਭਾਜਪਾ ਆਗੂ ਮਾ. ਅਮਰਿੰਦਰ ਸਿੰਘ, ਕਾਂਗਰਸ ਦੇ ਬਲਾਕ ਪ੍ਰਧਾਨ ਤਰਜੀਤ ਸਿੰਘ ਚਹਿਲ, ਸਾਬਕਾ ਨਗਰ ਕੌਂਸਲ ਪ੍ਰਧਾਨ ਕਾਕਾ ਕੋਚ, ਕੌਂਸਲਰ ਨਰੇਸ਼ ਕੁਮਾਰ, ਕੌਂਸਲਰ ਹਰਵਿੰਦਰਦੀਪ ਸਿੰਘ ਸਵੀਟੀ, ਸਾਬਕਾ ਕੌਂਸਲਰ ਵਿਵੇਕ ਜਲਾਨ, ਓਮ ਪ੍ਰਕਾਸ਼ ਖਟਕ, ਸਰਵਹਿੱਤਕਾਰੀ ਸਕੂਲ ਦੇ ਪ੍ਰਿੰਸੀਪਲ ਪਵਨ ਕੁਮਾਰ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰੇਮ ਦੌਦੜਾ, ਕੌਂਸਲਰ ਪ੍ਰੇਮ ਗਰਗ, ਮੰਡਲ ਪ੍ਰਧਾਨ ਵਿਵੇਕ ਗਰਗ, ਠੇਕੇਦਾਰ ਰਵਿੰਦਰ ਕੁਮਾਰ ਟਿੰਕੂ, ਰਿੰਕੂ ਠੇਕੇਦਾਰ ,,ਪੁਨੀਤ ਸਿੰਗਲਾ ਆਦਿ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਬਾਬੂ ਚਿਮਨ ਗਰਗ ਚੰਗੇ ਸੁਭਾਅ ਅਤੇ ਨੇਕ ਦਿਲ ਇਨਸਾਨ ਸਨ ਜੋ ਹਮੇਸ਼ਾ ਹਰਮਨ ਪਿਆਰੇ ਸਨ। ਉਨ੍ਹਾਂ ਕਿਹਾ ਕਿ ਬਾਬੂ ਚਿਮਨ ਲਾਲ ਨੇ ਭਾਰਤੀ ਜਨਤਾ ਪਾਰਟੀ ਦੇ ਕਾਰਜਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ ਉਥੇ ਨਗਰ ਕੌਂਸਲ ਦੇ ਪ੍ਰਧਾਨ ਵਜੋਂ ਸ਼ਹਿਰ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਇਆ। ਉਨ੍ਹਾਂ ਸ਼ਹਿਰ ਦੀ ਸਿੱਖਿਅਕ ਸੰਸਥਾਂ ਸਰਵਹਿੱਤਕਾਰੀ ਵਿਦਿਆ ਮੰਦਰ ਦੀ ਪ੍ਰਬੰਧਕ ਕਮੇਟੀ ਵਿੱਚ ਰਹਿ ਕੇ ਸਕੂਲ ਦੀ ਕਾਰਗੁਜਾਰੀ ਨਿੱਜੀ ਦਿਲਚਸਪੀ ਰੱਖਦੇ ਸਨ। ਉਨ੍ਹਾਂ ਪ੍ਰਮਾਤਮਾ ਅੱਗੇ ਬੇਨਤੀ ਕੀਤੀ ਕਿ ਇਸ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾ ਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਵਿੱਚ ਬਲ ਬਖਸ਼ਣ।

NO COMMENTS