ਮਾਨਸਾ 06 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਸ੍ਰੀ ਕ੍ਰਿਸ਼ਨ ਕੀਰਤਨ ਮੰਡਲ ਮਾਨਸਾ ਵੱਲੋਂ ਸ੍ਰੀ ਗੀਤਾ ਭਵਨ ਮਾਨਸਾ ਵਿਖੇ ਮਨਾਏ ਜਾ ਰਹੇ ਸ੍ਰੀ ਰਾਧਾ ਜਨਮ ਅਸ਼ਟਮੀ ਉਤਸਵ ਦੇ ਦੂਜੇ ਦਿਨ ਜੋਤੀ ਪ੍ਰਚੰਡ ਦੀ ਰਸਮ ਸ੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਵਿਨੋਦ ਭੰਮਾ ਨੇ ਪਰਿਵਾਰ ਸਮੇਤ ਨਿਭਾਈ। ਇਸ ਮੌਕੇ ਪ੍ਰਵਚਨਾਂ ਦੀ ਅੰਮ੍ਰਿਤਮਈ ਵਰਖਾ ਕਰਦਿਆਂ ਪੰਡਤ ਅਸ਼ਵਨੀ ਕੁਮਾਰ ਸ਼ਰਮਾ ਕਾਲਿਆਂਵਾਲੀ ਨੇ ਕਿਹਾ ਕਿ ਭਾਗਵਤ ਮਹਾਂ ਪੁਰਾਣ ਇੱਕ ਕਲਪ ਬ੍ਰਿਛ ਦੇ ਸਾਮਾਨ ਹੈ, ਜਿਸ ਦੇ ਹੇਠਾਂ ਬੈਠ ਕੇ ਹਰ ਮਨੋਕਾਮਨਾ ਪੂਰੀ ਹੁੰਦੀ ਹੈ। ਇਸ ਵਿਚ ਸਿਰਫ਼ ਰਸ ਹੀ ਰਸ ਹੈ। ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਬੀਜ ਵੈਰਾਗ ਨਹੀਂ ਹੈ। ਇਸ ਨੂੰ ਕੰਨਾਂ ਨਾਲ ਸੁਣ ਕੇ ਇਸ ਅੰਮ੍ਰਿਤ ਰੂਪੀ ਰਸ ਨੂੰ ਪੀ ਕੇ ਆਪਣੇ ਹਿਰਦੇ ਵਿਚ ਪ੍ਰਮਾਤਮਾ ਨੂੰ ਬਿਠਾਉਂਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਭਾਗਵਤ ਨੂੰ ਸੁਣੋ, ਫਿਰ ਚਿੰਤਨ ਕਰੋ ਤੇ ਫਿਰ ਇਸ ’ਤੇ ਚੱਲਣ ਦੀ ਕੋਸ਼ਿਸ਼ ਕਰੋ। ਉਨ੍ਹਾਂ ਕਿਹਾ ਕਿ ਭਾਗਵਤ ਮਹਾਂ ਪੁਰਾਣ ਵਿਚ ਭਗਤਾਂ ਦੀ ਬੜੀ ਹੀ ਸੁੰਦਰ ਕਥਾਵਾਂ ਦਾ ਵਰਨਣ ਹੈ। ਪ੍ਰਮਾਤਮਾ ਨੂੰ ਆਪਣੇ ਭਗਤਾਂ ਦੀ ਕਥਾ ਬੜੀ ਹੀ ਚੰਗੀ ਲੱਗਦੀ ਹੈ, ਜਿਸ ਪ੍ਰਕਾਰ ਸੰਸਾਰੀ ਜੀਵ ਨੂੰ ਆਪਣੇ ਪੁੱਤਰ ਦੀ ਵਡਿਆਈ ਚੰਗੀ ਲੱਗਦੀ ਹੈ, ਉਸੇ ਤਰ੍ਹਾਂ ਪ੍ਰਮਾਤਮਾ ਨੂੰ ਆਪਣੇ ਭਗਤਾਂ ਦੀ ਕਥਾ ਚੰਗੀ ਲੱਗਦੀ ਹੈ।
ਪੰਡਤ ਅਸ਼ਵਨੀ ਕੁਮਾਰ ਸ਼ਰਮਾ ਨੇ ਕਿਹਾ ਕਿ ਚੰਗੇ ਕੰਮ ਕਰਨ ਵਾਲੇ ਨੂੰ ਵੀ ਸੰਸਾਰੀ ਲੋਕ ਨਫਰਤ ਕਰਦੇ ਹਨ। ਅੱਜ ਕਦੋਂ ਕੋਈ ਕਿਸੇ ਨੂੰ ਧੋਖਾ ਕੇ ਜਾਵੇ ਪਤਾ ਨਹੀਂ ਲੱਗਦਾ, ਜੋ ਜੀਵ ਦੇ ਸਭ ਤੋਂ ਨੇੜੇ ਦੇ ਸਗੇ ਸਬੰਧੀ ਹੀ ਧੋਖਾ ਦੇ ਜਾਂਦੇ ਹਨ, ਪਰ ਜਿਸ ਨੇ ਮਹਾਂਮਾਈ ਨਾਲ ਆਪਣੀ ਪ੍ਰੀਤੀ ਲਗਾ ਲਈ ਉਸ ਨੂੰ ਭਗਵਤੀ ਕਦੇ ਧੋਖਾ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਜਦੋਂ ਜੀਵ ਪ੍ਰਮਾਤਮਾ ਨੂੰ ਛੱਡ ਕੇ ਸੰਸਾਰੀ ਲੋਕਾਂ ਤੇ ਭਰੋਸਾ ਕਰਦਾ ਹੈ ਤਾਂ ਉਸ ਨੂੰ ਧੋਖਾ ਹੀ ਮਿਲਦਾ ਹੈ। ਜਿਸ ਨੇ ਮਾਂ ਭਗਵਤੀ ਦੀ ਸ਼ਰਨ ਲੈ ਲਈ, ਨੂੰ ਕਦੇ ਧੋਖਾ ਨਹੀਂ ਮਿਲਦਾ, ਕਿਉਂਕਿ ਮਾਂ ਦੇ ਭਗਤਾਂ ਨੂੰ ਕਦੇ ਵੀ ਮਾਂ ਦੇ ਦਰਬਾਰ ਵਿੱਚ ਆਪਮਾਨ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਜੋ ਜੀਵ ਮਾਂ ਭਗਵਤੀ ਦਾ ਸਿਮਰਨ ਨਹੀਂ ਕਰਦੇ, ਉਹ ਨਿਰਧਨ ਅਤੇ ਬਿਮਾਰ ਹੁੰਦੇ ਹਨ, ਜੋ ਜੀਵ ਕਿਸੇ ਭੁੱਖੇ ਜੀਵ ਨੂੰ ਭੋਜਨ ਕਰਾਉਂਦਾ ਹੈ, ਉਹ ਮਹਾਂ ਮਾਨਵ ਹੈ।। ਇਸ ਮੌਕੇ ਮੰਡਲ ਦੇ ਪ੍ਰਧਾਨ ਧਰਮ ਪਾਲ ਪਾਲੀ, ਪਵਨ ਧੀਰ, ਮੱਖਣ ਲਾਲ, ਕਿ੍ਸਨ ਬਾਂਸਲ ,ਸੁਰਿੰਦਰ ਲਾਲੀ, ਗਿਆਨ ਚੰਦ, ਦੀਵਾਨ ਭਾਰਤੀ, ਸਕੱਤਰ ਅਮਰ ਪੀ. ਪੀ.ਅਮਰ ਨਾਥ ਲੀਲਾ, ਕੁੱਕੂ ਅੱਕਾਂਵਾਲੀ, ਸੋਨੂੰ ਅਤਲਾ, ਸੁਭਾਸ਼ ਸ਼ਰਮਾ, ਸਾਸਤਰੀ ਅਮਿੱਤ ਸ਼ਰਮਾ, ਬੱਦਰੀ ਨਰਾਇਣ, ਦੀਵਾਨ ਧਿਆਨੀ,ਮਹਿੰਦਰ ਪੱਪੀ, ਹੈਪੀ ਸਾਉਡ, ਅੰਕੁਸ਼ ਕੇਲਾ, ਸੁਭਾਸ ਪੱਪੂ, ਰਕੇਸ ਤੋਤਾ, ਵਿਨੋਦ ਰਾਣੀ,ਕਿ੍ਸਨਾ ਦੇਵੀ, ਨੀਸੂ, ਨੀਲਮ ਰਾਣੀ, ਅਭਿਨਾਸ, ਸੀਲਾ ਦੇਵੀ, ਕਮਲੇਸ ਰਾਣੀ, ਦਰਸਨਾ ਦੇਵੀ, ਸੁਸਮਾ ਦੇਵੀ,ਮੂਰਤੀ, ਕਿਰਨਾ ਰਾਣੀ, ਨਿਰਮਲਾ ਦੇਵੀ, ਅਨਾਮਿਕਾ ਗਰਗ, ਮੰਜੂ, ਸਰੋਜ ਬਾਲਾ, ਸੁਨੀਤਾ ਤੋ ਇਲਾਵਾ ਵੱਡੀ ਗਿਣਤੀ ਵਿਚ ਔਰਤਾਂ ਹਾਜ਼ਰ ਸਨ।