*ਭਾਕਿਯੂ (ਏਕਤਾ) ਡਕੌਂਦਾ ਵੱਲੋ ਇੱਕ ਮਕਾਨ ਦੇ ਕਬਜਾ ਵਾਰੰਟ ਰੋਕੇ ਗਏ*

0
9

ਮਾਨਸਾ 18 ਸਤੰਬਰ  (ਸਾਰਾ ਯਹਾਂ/ਬੀਰਬਲ ਧਾਲੀਵਾਲ):

ਬੀਤੇ ਸਾਲਾਂ ਵਿੱਚ ਮਾਨਸਾ ਦੇ ਇੱਕ ਵਿਅਕਤੀ ਫਿਬਨਜੀਤ ਸਿੰਘ ਪੁੱਤਰ ਕੇਵਲ ਸਿੰਘ ਨੇ 2018 ਵਿੱਚ 9 ਲੱਖ 75 ਹਜ਼ਾਰ ਦਾ ਲੋਨ ਲੈ ਕੇ ਫੀਡ ਫੈਕਟਰੀ ਲਾਈ ਸੀ ਪਰ ਲੋਕਡੌਨ੍ਹ ਲੱਗਣ ਕਾਰਨ ਜਿੱਥੇ ਹਜ਼ਾਰਾਂ ਲੋਕ ਬੇਘਰ ਹੋ ਗਏ, ਉੱਥੇ ਹੀ ਫਿਬਨਜੀਤ ਸਿੰਘ ਦਾ ਵੀ ਕੰਮ ਠੱਪ ਹੋਣ ਕਾਰਨ ਪਰਿਵਾਰ ਕਰਜ਼ੇ ਦੀਆਂ ਕਿਸ਼ਤਾਂ ਭਰਨ ਤੋ ਅਸਮਰਥ ਹੋ ਗਿਆ । ਜਿਸਦੇ ਸੰਬੰਧੀ ਬੈਂਕ ਨੇ ਕੋਰਟ ਵਿੱਚ ਕੇਸ ਦਰਜ ਕਰਵਾ ਕੇ ਮਕਾਨ ਖਾਲੀ ਕਰਨ ਦਾ ਕਬਜਾ ਵਾਰੰਟ ਲੈ ਆਂਦਾ । ਜਦ ਪਰਿਵਾਰ ਨਾਲ ਹੁੰਦੀ ਬੇਇਨਸਾਫ਼ੀ ਦੀ ਭਿਣਕ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਆਗੂਆਂ ਨੂੰ ਲੱਗੀ ਤਾਂ ਉਨ੍ਹਾਂ ਨੇ ਪਰਿਵਾਰ ਦੇ ਹੱਕ ਵਿੱਚ ਖੜਦਿਆਂ ਇਕੱਠੇ ਹੋ ਕੇ ਮਕਾਨ ਦੇ ਸਾਹਮਣੇ ਇਕੱਠੇ ਹੋ ਗਏ ਅਤੇ ਧਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਕਬਜਾ ਕਾਰਵਾਈ ਦਾ ਡਟਕੇ ਵਿਰੋਧ ਕੀਤਾ ਗਿਆ ਅਤੇ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ ਗਈ । ਇਸ ਸਮੇਂ ਪਹੁੰਚੇ ਅਧਿਕਾਰੀਆਂ ਵੱਲੋਂ ਲੋਕਾਂ ਦੇ ਰੋਹ ਅਤੇ ਮੌਕੇ ਦੀ ਨਿਜ਼ਾਕਤ ਨੂੰ ਦੇਖਦੇ ਹੋਏ ਕੁੱਝ ਦਿਨ ਦਾ ਸਮਾਂ ਦੇਣ ਦੀ ਗੱਲ ਕੀਤੀ ਗਈ । ਜਿਸ ਉੱਤੇ ਪਰਿਵਾਰ ਵੱਲੋਂ ਸਹਿਮਤੀ ਪ੍ਰਗਟਾਉਣ ਉਪਰੰਤ ਧਰਨਾ ਸਮਾਪਤ ਕੀਤਾ ਗਿਆ । ਇਸ ਸਮੇ ਬੋਲਦਿਆਂ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਸਰਕਾਰ ਛੋਟੀਆਂ ਸਨਅਤੀ ਇਕਾਈਆਂ ਨੂੰ ਉਤਸਾਹਿਤ ਕਰਨ ਦੀ ਬਜਾਏ ਅਜਿਹੀਆਂ ਕਾਰਵਾਈਆਂ ਕਰ ਕੇ ਬੰਦ ਕਰਾਉਣਾ ਚਾਹੁੰਦੀ ਹੈ ਪਰ ਵੱਡੇ ਸਨਅਤੀ ਘਰਾਣਿਆਂ ਦਾ ਪੱਖਪੂਰ ਰਹੀ ਹੈ । ਪ੍ਰਾਈਵੇਟ ਬੈਂਕਾਂ ਦੇ ਨਾਮ ਤੇ ਖੁੱਲ੍ਹੀਆਂ ਸੂਦਖੋਰ ਕੰਪਨੀਆਂ ਨੂੰ ਹੱਥ ਰੰਗਣ ਅਤੇ ਮਾਲਾ ਮਾਲ ਹੋਣ ਲਈ ਰਾਹ ਪੱਧਰਾ ਕਰ ਰਹੀ ਹੈ । ਆਗੂ ਮਨਜੀਤ ਸਿੰਘ ਮਾਨ ਨੇ ਬੋਲਦਿਆਂ ਕਿਹਾ ਕਿ ਸਰਕਾਰ ਵੱਲੋਂ ਵੱਡੇ ਕਾਰੋਬਾਰੀਆਂ ਦੇ ਧੜਾਧੜ ਕਰਜ਼ੇ ਕੱਦ ਕੀਤੇ ਜਾ ਰਹੇ ਹਨ ਪਰ ਛੋਟੇ ਕਾਰੋਬਾਰੀਆਂ ਨੂੰ ਖਤਮ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਜਥੇਬੰਦੀ ਲੋਕਾਂ ਨਾਲ ਹੁੰਦੀ ਬੇਇਨਸਾਫ਼ੀ ਕਿਸੇ ਵੀ ਹਾਲ ਬਰਦਾਸਤ ਨਹੀਂ ਕਰੇਗੀ ਅਤੇ ਕਰਜੇ ਬਦਲੇ ਕਿਸੇ ਵੀ ਪਰਿਵਾਰ ਘਰ ਤੋਂ ਬੇਘਰ ਨਹੀਂ ਹੋਣ ਦਿੱਤਾ ਜਾਵੇਗਾ । ਅੱਜ ਦੇ ਧਰਨੇ ਨੂੰ ਦੇਵੀ ਰਾਮ ਰੰਘੜਿਆਲ, ਸਤਪਾਲ ਸਿੰਘ ਵਰੇ, ਬਲਜੀਤ ਸਿੰਘ ਭੈਣੀ ਬਾਘਾ, ਜਗਦੇਵ ਸਿੰਘ ਕੋਟਲੀ, ਗੁਰਵਿੰਦਰ ਭਲਾਈ ਕੇ, ਗੁਰਚਰਨ ਸਿੰਘ ਉੱਲਕ, ਜਗਰਾਜ ਰੱਲਾ, ਸੁਰਜੀਤ ਨੰਗਲ, ਅਮਰੀਕ ਸਿੰਘ ਬੁਰਜ ਰਾਠੀ, ਕਾਲਾ ਸਿੰਘ ਅਕਲੀਆ, ਮਹਿੰਦਰ ਸਿੰਘ ਕੁਲਰੀਆਂ ਅਤੇ ਪੱਪੀ ਮੰਦਰਾਂ ਆਦਿ ਨੇ ਸੰਬੋਧਨ ਕੀਤਾ ।

NO COMMENTS