*ਭਾਕਿਯੂ (ਏਕਤਾ) ਡਕੌਂਦਾ ਵੱਲੋੰ 15 ਦਸੰਬਰ ਤੋਂ ਡੀਐਸਪੀ ਦਫ਼ਤਰ ਬੁਢਲਾਡਾ ਦੇ ਦਫ਼ਤਰ ਅੱਗੇ ਪੱਕੇ ਮੋਰਚੇ ਦਾ ਐਲਾਨ*

0
28

 ਮਾਨਸਾ 3 ਦਸੰਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਜਿਲਾ ਮਾਨਸਾ ਦੀ ਮੀਟਿੰਗ ਜਿਲਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਦੀ ਪ੍ਰਧਾਨਗੀ ਹੇਠ ਬਾਲ ਭਵਨ ਮਾਨਸਾ ਵਿਖੇ ਹੋਈ । ਮੀਟਿੰਗ ਵਿੱਚ ਭਖਦੇ ਕਿਸਾਨੀ ਮਸਲਿਆਂ ਤੋਂ ਇਲਾਵਾ ਚੰਡੀਗੜ੍ਰ ਤਿੰਨ ਰੋਜ਼ਾ ਕਿਸਾਨ ਧਰਨੇ ਦੀ ਸਮੀਖਿਆ ਕੀਤੀ ਗਈ ਅਤੇ ਜਿਲ੍ਹੇ ਭਰ ਵਿੱਚੋਂ ਸੈਕੜੇ ਕਿਸਾਨਾਂ ਅਤੇ ਹਜ਼ਾਰਾਂ ਟਰਾਲੀਆਂ ਦੀ ਸ਼ਮੂਲੀਅਤ ਕਰਨ ਦੀ ਤਸੱਲੀ ਪ੍ਰਗਟ ਕੀਤੀ ਗਈ । ਇਸ ਤੋਂ ਇਲਾਵਾ ਅਗਲੇ ਸੰਘਰਸ਼ਾਂ ਦੀ ਰੂਪ ਰੇਖਾ ਉਲੀਕ ਕੇ ਤਿਆਰੀ ਸੰਬੰਧੀ ਜ਼ਾਇਜਾ ਲੈਣ ਦੇ ਨਾਲ ਨਾਲ ਜਿਲ੍ਹੇ ਭਰ ਦੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਪੰਜਾਬ ਕਮੇਟੀ ਦੇ ਫੈਸਲੇ ਅਨੁਸਾਰ ਪਿੰਡ ਕੁਲਰੀਆਂ ਦੇ ਅਬਾਦਕਾਰ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਨੂੰ ਅੱਗੇ ਵਧਾਉਣ ਅਤੇ ਪੰਚਾਇਤੀ ਧਿਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਉੱਤੇ ਕੀਤੇ ਜਬਰ ਜਿਸ ਵਿੱਚ ਪਿੰਡ ਦੇ ਸਰਪੰਚ ਰਾਜਵੀਰ ਵੱਲੋਂ ਕਿਸਾਨ ਸੀਤਾ ਸਿੰਘ ਉੱਤੇ ਬਾਹਰੋਂ ਲਿਆਂਦੇ ਭਾੜੇ ਦੇ ਗੁੰਡਿਆਂ ਨਾਲ ਗੱਡੀ ਚਾੜ੍ਹ ਕੇ ਕੁਚਲਿਆ ਗਿਆ ਸੀ । ਜਿਸਦੇ ਕਰਕੇ ਸੀਤਾ ਸਿੰਘ ਅੱਜ ਵੀ ਹਿਸਾਰ ਵਿਖੇ ਜ਼ੇਰੇ ਇਲਾਜ ਹੈ । ਇਸ ਸਾਰੇ ਮਸਲੇ ਦੇ ਮੱਦੇ ਨਜ਼ਰ ਪੁਲਿਸ ਪ੍ਰਸ਼ਾਸਨ ਵੱਲੋਂ ਬਰੇਟਾ ਥਾਣੇ ਵਿੱਚ ਕੀਤੀ ਐਫ ਆਈ ਆਰ, ਜਿਸ ਵਿੱਚ ਸਰਪੰਚ ਰਾਜਵੀਰ ਸਿੰਘ ਦਾ ਹੀ ਬਿਆਨ ਦਰਜ ਕਰਕੇ ਸਾਰਾ ਦੋਸ਼ ਉਲਟਾ ਕਿਸਾਨਾਂ ਦੇ ਸਿਰ ਹੀ ਮੜ੍ਹ ਦਿੱਤਾ ਗਿਆ ਹੈ । ਜਦਕਿ ਪੁਲਿਸ ਪ੍ਰਸ਼ਾਸਨ ਨੂੰ ਜਖਮੀ ਦੇ ਬਿਆਨਾਂ ਦੇ ਆਧਾਰ ਉੱਤੇ ਧਾਰਾ 307 ਇਰਾਦਾ ਕਤਲ ਦਾ ਮਾਮਲਾ ਦਰਜ ਕਰਨਾ ਬਣਦਾ ਸੀ । ਜਥੇਬੰਦੀ ਵੱਲੋਂ 3 ਨਵੰਬਰ ਨੂੰ ਡੀਐਸਪੀ ਦਫ਼ਤਰ ਬੁਢਲਾਡਾ ਵਿਖੇ ਧਰਨਾ ਦਿੱਤਾ ਗਿਆ ਸੀ । ਜਿਸ ਵਿੱਚ ਡੀਐਸਪੀ ਵੱਲੋੰ ਪੜਤਾਲ ਕਰਕੇ ਕਾਰਵਾਈ ਕਰਨ ਦਾ 15 ਦਿਨਾਂ ਦਾ ਸਮਾਂ ਮੰਗਿਆ ਗਿਆ ਸੀ । ਪਰ ਕਰੀਬ ਡੇਢ ਮਹੀਨਾਂ ਬੀਤਣ ਤੋਂ ਬਾਅਦ ਵੀ ਕੋਈ ਕਾਰਵਾਈ ਨਹੀ ਹੋਈ । ਪ੍ਰਸ਼ਾਸਨ ਦੀ ਬੇਭਰੋਸਗੀ ਕਰਕੇ ਜਥੇਬੰਦੀ ਵੱਲੋੰ ਹੁਣ ਸੰਘਰਸ਼ ਦਾ ਸੱਦਾ ਦਿੱਤਾ ਗਿਆ ਹੈ । ਜਿਸ ਵਿੱਚ 15 ਦਸੰਬਰ ਤੋਂ ਡੀਐਸਪੀ ਦਫ਼ਤਰ ਬੁਢਲਾਡਾ ਦੇ ਦਫ਼ਤਰ ਅੱਗੇ ਰੋਹ ਭਰਪੂਰ ਪੱਕਾ ਮੋਰਚਾ ਗੱਡਿਆ ਜਾਵੇਗਾ । ਇਹ ਮੋਰਚਾ ਕੁਲਰੀਆਂ ਦੇ ਕਿਸਾਨਾਂ ਨੂੰ ਇਨਸਾਫ਼ ਮਿਲਣ ਤੱਕ ਜਾਰੀ ਰਹੇਗਾ । ਇਸ ਮੌਕੇ ਸੂਬਾ ਕਮੇਟੀ ਦੇ ਕੁਲਵੰਤ ਸਿੰਘ ਕਿਸ਼ਨਗੜ, ਮੱਖਣ ਸਿੰਘ ਭੈਣੀ ਬਾਘਾ ਸਮੇਤ ਬਲਵਿੰਦਰ ਸ਼ਰਮਾਂ, ਦੇਵੀ ਰਾਮ, ਜਗਦੇਵ ਸਿੰਘ ਅਤੇ ਬਲਾਕ ਕਮੇਟੀਆਂ ਦੇ ਆਗੂ ਮੌਜੂਦ ਰਹੇ ।

NO COMMENTS