*ਭਾਕਿਯੂ (ਏਕਤਾ) ਡਕੌਂਦਾ ਵੱਲੋਂ ਮਾਖਾ ਵਿੱਚ ਨਵੀਂ ਕਮੇਟੀ ਗਠਿਤ*

0
28

ਝੁਨੀਰ 30 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ) ਅੱਜ ਝੁਨੀਰ ਬਲਾਕ ਦੇ ਪਿੰਡ ਮਾਖਾ ਵਿਖੇ ਬਲਾਕ ਪ੍ਰਧਾਨ ਤੇਜਾ ਸਿੰਘ ਰਾਮਾਨੰਦੀ ਦੀ ਅਗਵਾਈ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਮੀਟਿੰਗ ਕਰਵਾਈ ਗਈ । ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ । ਇਸ ਮੌਕੇ ਪਿੰਡ ਕਮੇਟੀ ਦੀ 21 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ ।

                   ਚੁਣੀ ਹੋਈ ਕਮੇਟੀ ਦੇ ਪ੍ਰਧਾਨ ਸ਼ੰਕਰ ਸਿੰਘ, ਖਜਾਨਚੀ ਲੀਲਾ ਸਿੰਘ, ਮੀਤ ਪ੍ਰਧਾਨ ਪਰਮਜੀਤ ਸਿੰਘ, ਜਨਰਲ ਸਕੱਤਰ ਜੁਗਰਾਜ ਸਿੰਘ ਅਤੇ ਕਮੇਟੀ ਮੈਂਬਰ ਗੁਰਪਿਆਰ ਸਿੰਘ, ਦਰਸ਼ਨ ਸਿੰਘ, ਹਰਤੇਜ ਸਿੰਘ, ਨਰੰਜਣ ਸਿੰਘ, ਬਿੱਕਰ ਸਿੰਘ, ਗੁਰਮੇਲ ਸਿੰਘ( ਕਾਕਾ), ਰਾਮ ਸਿੰਘ, ਭੋਲ਼ਾ ਸਿੰਘ, ਸੰਤਾ ਸਿੰਘ, ਅਵਨੀਸ਼ ਸਿੰਘ, ਕੁਲਦੀਪ ਸਿੰਘ, ਬੂਟਾ ਸਿੰਘ, ਮਲਕੀਤ ਸਿੰਘ, ਅਮਰੀਕ ਸਿੰਘ, ਕੇਵਲ ਸਿੰਘ, ਬੂਟੀ ਸਿੰਘ ਅਤੇ ਦਲਵੀਰ ਸਿੰਘ ਚੁਣੇ ਗਏ ।ਇਸ ਮੌਕੋ ਸੰਬੋਧਨ ਕਰਦਿਆਂ ਜਿਲਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਅਤੇ ਬਲਕਾਰ ਸਿੰਘ ਚਹਿਲਾਂਵਾਲੀ ਨੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਉੱਤੇ ਚਾਨਣਾ ਪਾਉਂਦੇ ਹੋਏ ਦੇਸ਼ ਵਿਚਲੇ ਕਿਸਾਨਾਂ-ਮਜ਼ਦੂਰਾਂ ਦੇ ਆਰਥਿਕ ਮਸਲਿਆਂ ਬਾਰੇ ਜਾਣਕਾਰੀ ਦਿੱਤੀ । ਉਨ੍ਹਾਂ ਕਿਹਾ ਕਿ ਸਰਕਾਰ ਦੀ ਮਿਲੀਭੁਗਤ ਨਾਲ ਕਾਰਪੋਰੇਟ ਘਰਾਣਿਆਂ ਦੀ ਵੱਧ ਰਹੀ ਅਜਾਰੇਦਾਰੀ ਕਾਰਨ ਸਿੱਖਿਆ, ਸਿਹਤ ਢਾਂਚਾ ਤਹਿਸ ਨਹਿਸ ਹੋ ਰਿਹਾ ਹੈ ।ਉਨ੍ਹਾਂ ਲੋਕਾਂ ਨੂੰ ਲਾਮਵੰਦ ਹੋ ਕੇ ਮੌਜੂਦਾ ਸਿਸਟਮ ਖਿਲਾਫ਼ ਲੜਨ ਦਾ ਹੋਕਾ ਦਿੱਤਾ । 

NO COMMENTS