*ਭਾਕਿਯੂ (ਏਕਤਾ) ਡਕੌਂਦਾ ਵੱਲੋਂ ਮਥੂਟ ਬੈਂਕ ਦਾ ਘਿਰਾਓ ਚੌਥੇ ਦਿਨ ਵੀ ਜਾਰੀ ਰਿਹਾ*

0
34

ਮਾਨਸਾ 25 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ)ਸ਼ਹਿਰ ਦੀ ਮੁਥੂਟ ਬੈਂਕ ਦੀ ਬ੍ਰਾਂਚ ਵੱਲੋਂ ਸਾਬਕਾ ਫੌਜੀ ਨਾਲ 15 ਲੱਖ ਰੁਪਏ ਦੇ ਕਰੀਬ ਰਕਮ ਦੀ ਮਾਰੀ ਠੱਗੀ ਦੇ ਵਿਰੋਧ ਵਿੱਚ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਦੋਵਾਂ ਸ਼ਾਖਾਵਾਂ ਦਾ ਘਿਰਾਓ ਚੌਥੇ ਦਿਨ ਵੀ ਜਾਰੀ ਰਿਹਾ । ਜਿਸ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਕਿਸਾਨਾਂ ਨੇ ਭਾਗ ਲਿਆ ।

            ਇਸ ਮੌਕੇ ਬੋਲਦਿਆਂ ਕਿਸਾਨ ਆਗੂ ਬਲਜੀਤ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਬੈਂਕਾਂ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਲੁੱਟ ਦਾ ਕੇਂਦਰ ਬਣ ਚੁੱਕੀਆਂ ਹਨ । ਬੈਂਕਾਂ ਵੱਲੋਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਵਿਆਜ ਦਰ ਵਿਆਜ ਲਗਾ ਕੇ ਕਰਜ਼ਈ ਕੀਤਾ ਜਾ ਰਿਹਾ ਹੈ । ਲੋਕਾਂ ਨੂੰ ਬੈਂਕਾਂ ਦੇ ਇਸ ਤੰਤਰ ਤੋਂ ਸੁਚੇਤ ਰਹਿਣ ਦੀ ਲੋੜ ਹੈ ਅਤੇ ਨਾਲ ਹੀ ਘਿਰਾਓ ਨਿਰੰਤਰ ਰੱਖਣ ਦਾ ਹੋਕਾ ਦਿੱਤਾ । ਘਿਰਾਓ ਕਰਨ ਸਮੇਂ ਔਰਤਾਂ ਦੇ ਪਰਮਜੀਤ ਕੌਰ, ਸੁਖਜੀਤ ਕੌਰ ਸਮੇਤ ਚੇਤ ਸਿੰਘ ਚਕੇਰੀਆਂ, ਗੁਰਲਾਲ ਸਿੰਘ ਕੋਟਲੀ, ਜੀਤ ਸਿੰਘ ਖਿਆਲਾ, ਸੁਰਜੀਤ ਸਿੰਘ ਨੰਗਲ, ਬਚਿੱਤਰ ਸਿੰਘ ਮੂਸਾ, ਲਾਭ ਸਿੰਘ, ਪ੍ਰਗਟ ਸਿੰਘ ਖਿਆਲਾ, ਲਾਭ ਸਿੰਘ ਬੁਰਜ ਹਰੀਕੇ, ਸੁਖਦੇਵ ਸਿੰਘ ਹੀਰੋ, ਲਾਭ ਸਿੰਘ ਅਕਲੀਆ, ਮਿੱਠੂ ਸਿੰਘ ਬੁਰਜ, ਬਲਦੇਵ ਸਿੰਘ ਉੱਭਾ, ਮਲਕੀਤ ਸਿੰਘ ਖੜਕ ਸਿੰਘ ਵਾਲਾ ਆਦਿ ਹਾਜਰ ਸਨ ।

NO COMMENTS