*ਭਾਕਿਯੂ (ਏਕਤਾ) ਡਕੌਂਦਾ ਵੱਲੋਂ ਮਥੂਟ ਬੈਂਕ ਦਾ ਘਿਰਾਓ ਤੀਜੇ ਦਿਨ ਵੀ ਜਾਰੀ ਰਿਹਾ*

0
47

 ਮਾਨਸਾ 24 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਸਾਬਕਾ ਫੌਜੀ ਨਾਲ ਮੁਥੂਟ ਬੈਂਕ ਵੱਲੋਂ ਕਰੀਬ 15 ਲੱਖ ਰੁਪਏ ਦੀ ਕੀਤੀ ਧੋਖਾਧੜੀ ਦੇ ਮਾਮਲੇ ਵਿੱਚ ਕੀਤਾ ਘਿਰਾਓ ਤੀਜੇ ਦਿਨ ਵੀ ਜਾਰੀ ਰਿਹਾ । ਮਾਮਲੇ ‘ਤੇ ਰੌਸ਼ਨੀ ਪਾਉੰਦਿਆਂ ਬੁਲਾਰਿਆਂ ਨੇ ਦੱਸਿਆ ਕਿ ਮੁਥੂਟ ਬੈਂਕ ਵੱਲੋਂ 10 ਲੱਖ ਦੀ ਐਫਡੀ ਦੀ ਰਕਮ ਨੂੰ ਤਿੰਨ ਸਾਲਾਂ ਬਾਅਦ ਸਮੇਤ ਵਿਆਜ ਦੇਣ ਦਾ ਭਰੋਸਾ ਦਿੱਤਾ ਗਿਆ ਸੀ ਪਰ 6 ਸਾਲ ਬੀਤ ਜਾਣ ਤੋਂ ਬਾਅਦ ਵੀ ਹਾਲੇ ਤੱਕ ਬੈਂਕ ਵੱਲੋਂ ਕੇਵਲ ਡੇਢ ਲੱਖ ਰੁਪਏ ਹੀ ਵਾਪਿਸ ਕੀਤੇ ਗਏ ਹਨ । ਜਿਸਦੇ ਚਲਦਿਆਂ ਜਥੇਬੰਦੀ ਵੱਲੋਂ ਬੈਂਕ ਦੀਆਂ ਮਾਨਸਾ ਦੀਆਂ ਦੋਵਾਂ ਸ਼ਾਖਾਵਾਂ ਦਾ ਪੂਰਨ ਘਿਰਾਓ ਕੀਤਾ ਗਿਆ ਹੈ । 

          ਬੁਲਾਰਿਆਂ ਵੱਲੋਂ ਬੈਂਕਿੰਗ ਸਿਸਟਮ ਉੱਤੇ ਤੰਜ਼ ਕਸਦਿਆਂ ਲੋਕਾਂ ਨੂੰ ਸੁਚੇਤ ਰਹਿਣ ਦਾ ਸੱਦਾ ਦਿੱਤਾ ਅਤੇ ਨਾਲ ਹੀ ਮਸਲੇ ਨੂੰ ਹੱਲ ਹੋਣ ਤੀਕਰ ਘਿਰਾਓ ਇੱਦਾਂ ਹੀ ਜਾਰੀ ਰੱਖਣ ਦਾ ਐਲਾਨ ਕੀਤਾ । ਘਿਰਾਓ ਕਰਨ ਸਮੇਂ ਜਿਲ੍ਹਾ ਮੀਤ ਪ੍ਰਧਾਨ ਜਗਦੇਵ ਸਿੰਘ ਕੋਟਲੀ, ਔਰਤਾਂ ਦੇ ਪਰਮਜੀਤ ਕੌਰ, ਸੁਖਜੀਤ ਕੌਰ, ਮਲਕੀਤ ਕੌਰ, ਰਜਿੰਦਰ ਕੌਰ ਮਾਨਸਾ ਸਮੇਤ ਗੁਰਚਰਨ ਸਿੰਘ ਅਲੀਸ਼ੇਰ, ਲਾਭ ਸਿੰਘ, ਕਾਕਾ ਸਿੰਘ ਖਿਆਲਾ, ਗੁਰਚੇਤ ਸਿੰਘ ਚਕੇਰੀਆਂ, ਗੁਰਲਾਲ ਸਿੰਘ ਕੋਟਲੀ, ਲਾਭ ਸਿੰਘ ਬੁਰਜ ਹਰੀਕੇ, ਸੁਖਦੇਵ ਸਿੰਘ ਮੂਸਾ ਆਦਿ ਹਾਜਰ ਸਨ ।

NO COMMENTS