*ਭਾਕਿਯੂ (ਏਕਤਾ) ਡਕੌਂਦਾ ਵੱਲੋਂ ਮਥੂਟ ਬੈਂਕ ਦਾ ਘਿਰਾਓ ਦੂਜੇ ਦਿਨ ਵੀ ਜਾਰੀ ਰਿਹਾ*

0
31

ਮਾਨਸਾ 23 ਜੁਲਾਈ  (ਸਾਰਾ ਯਹਾਂ/ਮੁੱਖ ਸੰਪਾਦਕ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਬਲਾਕ ਮਾਨਸਾ ਦੇ ਪ੍ਰਧਾਨ ਬਲਜੀਤ ਸਿੰਘ ਭੈਣੀ ਬਾਘਾ ਦੀ ਅਗਵਾਈ ਵਿੱਚ ਸਾਬਕਾ ਫੌਜੀ ਨਾਲ ਮੁਥੂਟ ਬੈਂਕ ਵੱਲੋਂ ਕੀਤੀ ਧੋਖਾਧੜੀ ਦੇ ਮਾਮਲੇ ਵਿੱਚ ਕੀਤਾ ਮਥੂਟ ਬੈਂਕ ਦਾ ਘਿਰਾਓ ਦੂਜੇ ਦਿਨ ਵੀ ਜਾਰੀ ਰਿਹਾ । 

              ਜਿਕਰਯੋਗ ਹੈ ਕਿ ਪੀੜਿਤਾਂ ਵੱਲੋਂ ਬੈਂਕ ਵਿੱਚ 10 ਲੱਖ ਰੁਪਏ ਦੀ ਰਾਸ਼ੀ ਚੈੱਕ ਰਾਹੀ ਜਮ੍ਹਾਂ ਕਰਵਾਈ ਗਈ ਸੀ ਜਿਸ ‘ਤੇ ਬੈਂਕ ਦੇ ਮੈਨੇਜਰ ਵੱਲੋਂ 8.75 ਪ੍ਰਤੀਸ਼ਤ ਦੇ ਵਿਆਜ ਅਨੁਸਾਰ ਤਿੰਨ ਸਾਲਾਂ ਵਿੱਚ ਰਕਮ ਸਮੇਤ ਵਿਆਜ ਵਾਪਿਸ ਕਰਨ ਦਾ ਭਰੋਸਾ ਦਿੱਤਾ ਗਿਆ ਸੀ । ਪਰ 6 ਸਾਲ ਬੀਤ ਜਾਣ ਤੋਂ ਬਾਅਦ ਵੀ ਹਾਲੇ ਤੱਕ ਬੈਂਕ ਵੱਲੋਂ ਕੇਵਲ ਡੇਢ ਲੱਖ ਰੁਪਏ ਹੀ ਵਾਪਿਸ ਕੀਤੇ ਗਏ ਹਨ । ਅਖੀਰ ਵਿੱਚ ਪੀੜਿਤ ਵੱਲੋਂ ਜਥੇਬੰਦੀ ਕੋਲ ਮਸਲਾ ਰੱਖਣ ਉੱਤੇ ਜਥੇਬੰਦੀ ਵੱਲੋਂ ਗੰਭੀਰਤਾ ਨਾਲ ਲੈਂਦੇ ਹੋਏ ਬੈਂਕ ਦਾ ਘਿਰਾਓ ਕੀਤਾ ਗਿਆ ਅਤੇ ਅੱਜ ਬਾਅਦ ਦੁਪਹਿਰ ਤੋਂ ਬਾਅਦ ਮਾਨਸਾ ਦੀਆਂ ਦੋਵਾਂ ਸ਼ਾਖਾਵਾਂ ਦਾ ਘਿਰਾਓ ਕੀਤਾ ਗਿਆ । ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਮਸਲੇ ਨੂੰ ਹੱਲ ਹੋਣ ਤੀਕਰ ਦੋਵਾਂ ਸ਼ਾਖਾਵਾਂ ਦਾ ਪੂਰਨ ਘਿਰਾਓ ਜਾਰੀ ਰੱਖਿਆ ਜਾਵੇਗਾ । 

             ਘਿਰਾਓ ਕਰਨ ਸਮੇਂ ਸੂਬਾ ਆਗੂ ਮੱਖਣ ਸਿੰਘ ਭੈਣੀ ਬਾਘਾ, ਜਗਦੇਵ ਸਿੰਘ ਕੋਟਲੀ, ਔਰਤਾਂ ਦੇ ਸੁਰਜੀਤ ਕੌਰ, ਸੁਖਜੀਤ ਕੌਰ ਸਮੇਤ ਗੁਰਚੇਤ ਚਕੇਰੀਆਂ, ਜਗਸੀਰ ਸਿੰਘ ਠੂਠਿਆਂਵਾਲੀ, ਦਾਰਾ ਸਿੰਘ ਭੈਣੀ, ਸੁਰਜੀਤ ਸਿੰਘ ਨੰਗਲ ਕਲਾਂ, ਲਾਭ ਸਿੰਘ ਬੁਰਜ ਹਰੀਕੇ, ਦਰਸ਼ਨ ਸਿੰਘ ਰੜ੍ਹ, ਬਿੰਦਰ ਸਿੰਘ ਪੇਰੋਂ, ਸੁਖਦੇਵ ਸਿੰਘ ਮੂਸਾ ਅਤੇ ਆਦਿ ਹਾਜਰ ਸਨ ।

NO COMMENTS