*ਭਾਕਿਯੂ ਏਕਤਾ ਡਕੌਂਦਾ ਵੱਲੋਂ ਵਾਟਰ ਵਰਕਸ ਦੀ ਗਰਾਂਟ ਦੇਣ ਲਈ ਮੰਗ ਪੱਤਰ ਦਿੱਤਾ*

0
22

 ਮਾਨਸਾ 8 ਜੁਲਾਈ (ਸਾਰਾ ਯਹਾਂ/ਬੀਰਬਲ ਧਾਲੀਵਾਲ) ਅੱਜ ਮਾਨਸਾ ਦੇ ਨੇੜਲੇ ਪਿੰਡ ਕੋਟਲੀ ਕਲਾਂ ਦੇ ਵਾਸੀਆਂ ਵੱਲੋਂ ਸਾਫ ਪਾਣੀ ਪੀਣ ਤੋਂ ਵਾਂਝੇ ਹੋਣ ਕਰਕੇ, ਸਰਕਾਰ ਤੋਂ ਸਾਫ਼ ਪਾਣੀ ਦੇਣ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਆਗੂ ਜਗਦੇਵ ਸਿੰਘ ਕੋਟਲੀ ਕਲਾਂ ਦੀ ਅਗਵਾਈ ਵਿੱਚ ਇੱਕ ਵਫਦ ਡੀ ਡੀ ਪੀ ਓ ਨੂੰ ਮਿਲਿਆ ਅਤੇ ਪਿੰਡ ਦੇ ਵਾਟਰ ਵਰਕਸ ਲਈ ਗਰਾਂਟ ਦੇਣ ਲਈ ਮੰਗ ਪੱਤਰ ਵੀ ਦਿੱਤਾ । ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਨੇ ਦੱਸਿਆ ਕਿ ਨਹਿਰੀ ਪਾਣੀ ਲੈ ਕੇ ਜਾਣ ਵਾਲਾ ਖਾਲ ਟੁੱਟਿਆ ਹੋਣ ਕਾਰਨ ਨਹਿਰੀ ਪਾਣੀ ਵੀ ਵਾਟਰ ਵਰਕਸ ਤੱਕ ਨਹੀਂ ਪਹੁੰਚ ਰਿਹਾ । ਪਿੰਡ ਦੇ ਵਾਟਰ ਵਰਕਸ ਦੀ ਹਾਲਤ ਬਹੁਤ ਬਦਤਰ ਹੈ ਅਤੇ ਚਾਰ ਦਿਵਾਰੀ ਨਾ ਹੋਣ ਕਰਕੇ ਅਵਾਰਾ ਜਾਨਵਰ ਪਾਣੀ ਦੀਆਂ ਟੈਂਕੀਆਂ ਵਿੱਚ ਡਿੱਗ ਜਾਂਦੇ ਹਨ ਅਤੇ ਪਾਣੀ ਵਿੱਚ ਹੀ ਮਰ ਜਾਂਦੇ ਹਨ ਅਤੇ ਪਾਣੀ ਦੂਸ਼ਿਤ ਹੋਣ ਨਾਲ ਪਿੰਡ ਵਾਸੀ ਭਿਆਨਕ ਬਿਮਾਰੀਆਂ ਨਾਲ ਘਿਰ ਰਹੇ ਹਨ । ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਸਾਰੇ ਕਾਰਜਾਂ ਦੀ ਪੂਰਤੀ ਲਈ ਫੌਰੀ ਤੌਰ ‘ਤੇ ਗਰਾਂਟ ਜਾਰੀ ਕੀਤੀ ਜਾਵੇ ਤਾਂ ਕਿ ਪਿੰਡ ਵਾਸੀ ਸਾਫ਼ ਪਾਣੀ ਪੀ ਸਕਣ । ਇਸ ਸਮੇਂ ਬਲਾਕ ਪ੍ਰਧਾਨ ਬਲਜੀਤ ਸਿੰਘ ਭੈਣੀ ਸਮੇਤ ਗੁਰਲਾਲ ਸਿੰਘ, ਜੈਲਾ ਸਿੰਘ, ਸੁਖਵਿੰਦਰ ਸਿੰਘ, ਗੁਰਤੇਜ ਸਿੰਘ ਅਤੇ ਲਛਮਣ ਸਿੰਘ ਵੀ ਮੌਜੂਦ ਰਹੇ ।

NO COMMENTS