ਬੁਢਲਾਡਾ 20 ਜਨਵਰੀ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਪਿੰਡ ਕੁਲਰੀਆਂ ਦੇ ਅਬਾਦਕਾਰ ਕਿਸਾਨਾਂ ਦੇ ਜ਼ਮੀਨੀ ਹੱਕ ਬਹਾਲ ਕਰਾਉਣ ਅਤੇ ਜਖਮੀ ਕਿਸਾਨ ਸੀਤਾ ਸਿੰਘ ਦੇ ਦੋਸੀਆ ‘ਤੇ ਬਣਦੀ ਕਾਨੂੰਨੀ ਕਾਰਵਾਈ ਕਰਾਉਣ ਲਈ ਡੀ ਐਸ ਪੀ ਬੁਢਲਾਡਾ ਦੇ ਦਫਤਰ ਅੱਗੇ ਲੱਗਾ ਪੱਕਾ 15ਵੇਂ ਦਿਨ ਰਾਤ ਮੋਰਚਾ ਜਾਰੀ ਰਿਹਾ । ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਸੂਬਾ ਸੀਨੀਅਰ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਜਿੱਥੇ ਪੁਲਿਸ ਪ੍ਰਸਾਸ਼ਨ ਵੱਲੋਂ ਕਨੂੰਨ ਤੋੜ ਕੇ ਗੁੰਡਿਆ ਦੀ ਰਖਵਾਲੀ ਕਰ ਰਹੀ ਹੈ, ਓਥੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਿਛਲੀਆਂ ਸਰਕਾਰਾਂ ਨਾਲੋ ਕੋਈ ਫਰਕ ਨਹੀਂ ਸਗੋਂ ਪੰਜਾਬ ਵਿੱਚ ਨਸ਼ਿਆਂ ਦਾ ਵਾਧਾ, ਗੁੰਡਾਗਰਦੀ ਅਤੇ ਭੂੰ ਮਾਫੀਆ ਸਰਕਾਰ ਦੀ ਸਹਿ ਨਾਲ ਵੱਧ ਫੁੱਲ ਰਿਹਾ ਹੈ । ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਨੇ ਦੋਸ਼ ਲਗਾਇਆ ਕਿ ਕੁਲਰੀਆਂ ਦੇ ਕਿਸਾਨ ਸੀਤਾ ਸਿੰਘ ਅਤੇ ਉਸਦੇ ਪੁੱਤਰ ਗੁਰਪ੍ਰੀਤ ਸਿੰਘ ‘ਤੇ ਕੁਲਰੀਆਂ ਦੇ ਰਾਜੂ ਸਰਪੰਚ ਅਤੇ ਉਸਦੇ ਗਿਰੋਹ ਵੱਲੋਂ ਕੀਤਾ ਹਮਲਾ ਹਲਕਾ ਵਿਧਾਇਕ ਦੀ ਸਹਿ ‘ਤੇ ਕੀਤਾ ਗਿਆ ਹੈ । ਜਿਸਦੇ ਦਬਾਅ ਹੇਠ ਪੁਲਿਸ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਲਗਾਤਾਰ ਟਾਲਾ ਵੱਟਿਆ ਜਾ ਰਿਹਾ ਹੈ । ਭੂੰ ਮਾਫ਼ੀਆ ਦੀ ਜਿਸਦਾ ਪੁਲਿਸ ਪ੍ਰਸ਼ਾਸਨ ਵੱਲੋਂ ਕਾਨੂੰਨੀ ਕਾਰਵਾਈ ਕਰਨ ਵਿੱਚ ਟਾਲਮਟੋਲ ਤੋਂ ਸਾਫ਼ ਜਾਹਰ ਹੁੰਦਾ ਹੈ ਕਿ ਇਸ ਸਮੇ ਸੂਬਾ ਕਮੇਟੀ ਮੈਂਬਰ ਅੰਮ੍ਰਿਤਪਾਲ ਕੌਰ ਫਰੀਦਕੋਟ, ਪਰਮ ਸਿੰਘ ਮੱਤਾ, ਬਰੀਆਮ ਸਿੰਘ ਖਿਆਲਾ, ਜਗਦੇਵ ਸਿੰਘ ਕੋਟਲੀ , ਬਲਕਾਰ ਸਿੰਘ, ਜਸਪ੍ਰੀਤ ਸਿੰਘ ਕੋਹਰਵਲਾ, ਜਗਜੀਵਨ ਸਿੰਘ, ਸੁਖਜੀਤ ਕੌਰ, ਰਾਣੀ ਕੌਰ ਭੈਣੀ ਬਾਘਾ , ਰਾਜਿੰਦਰ ਕੌਰ ਮਾਨਸਾ, ਸਤਪਾਲ ਸਿੰਘ ਵਰ੍ਹੇ ਅਤੇ ਬਲਜੀਤ ਸਿੰਘ ਭੈਣੀ ਬਾਘਾ ਆਦਿ ਨੇ ਸਬੋਧਨ ਕੀਤਾ ਨੇ ਸਬੋਧਨ ਕੀਤਾ ।