*ਭਾਕਿਯੂ (ਏਕਤਾ) ਡਕੌਂਦਾ ਨੇ ਗਰੀਬ ਦੁਕਾਨਦਾਰ ਦੇ ਮਕਾਨ ‘ਤੇ ਕੇਨਰਾ ਬੈਂਕ ਦਾ ਕਬਜਾ ਹੋਣ ਤੋਂ ਰੋਕਿਆ * 

0
75

ਮਾਨਸਾ 10 ਜੁਲਾਈ(ਸਾਰਾ ਯਹਾਂ/ਮੁੱਖ ਸੰਪਾਦਕ)ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਇਕਾਈ ਮਾਨਸਾ ਦੀ ਅਗਵਾਈ ਵਿੱਚ ਮਾਨਸਾ ਸਹਿਰ ਨਿਵਾਸੀ ਗਰੀਬ ਦੁਕਾਨਦਾਰ ਜਸਪਾਲ ਪੁੱਤਰ ਭਗਵਾਨ ਦਾਸ ਵਾਸੀ ਗਲੀ ਨੰਬਰ 1 ਵਾਰਡ ਨੰਬਰ 7 ਅਗਰਵਾਲ ਕਲੋਨੀ ਵਿੱਚ ਕਰੋਨਾ ਸਮੇਂ ਕਰਜ਼ੇ ਦੀਆਂ ਕਿਸ਼ਤਾਂ ਟੁੱਟਣ ਕਾਰਨ ਕੇਨਰਾ ਬੈਂਕ ਵੱਲੋਂ ਪ੍ਰਸ਼ਾਸਨ ਦੀ ਮੱਦਦ ਨਾਲ ਕੀਤੀ ਜਾ ਰਹੀ ਕਬਜ਼ਾ ਕਾਰਵਾਈ ਦਾ ਸਖ਼ਤ ਵਿਰੋਧ ਕੀਤਾ ਗਿਆ । ਜਿਸਦੇ ਚਲਦਿਆਂ ਤਹਿਸੀਲਦਾਰ ਮਾਨਸਾ ਅਤੇ ਬੈਂਕ ਅਧਿਕਾਰੀ ਜੋ ਪੁਲਿਸ ਬਲ ਦੇ ਨਾਲ ਜੋ ਕਬਜ਼ਾ ਕਾਰਵਾਈ ਕਰਨ ਪੁੱਜੇ ਅਤੇ ਉਨ੍ਹਾਂ ਨੂੰ ਵਿਰੋਧ ਕਾਰਨ ਵਾਪਸ ਮੁੜਨਾ ਪਿਆ । ਵਰਨਣਯੋਗ ਹੈ ਕਿ ਇਸ ਦੁਕਾਨਦਾਰ ਦੀ ਮੋਬਾਇਲਾਂ ਦੀ ਦੁਕਾਨ ਚਲਦੀ ਸੀ ਜੋ ਕਰੋਨਾ ਸਮੇਂ ਫੇਲ੍ਹ ਹੋ ਗਈ ਅਤੇ ਇਸਦੇ ਚਲਦਿਆਂ ਮਾਤਾ-ਪਿਤਾ ਦੋਨਾਂ ਦੀ ਮੌਤ ਹੋ ਗਈ । ਅੱਜ ਦੁਕਾਨਦਾਰ ਕਿਸੇ ਫੈਕਟਰੀ ਵਿੱਚ ਮਜ਼ਦੂਰੀ ਕਰਨ ਲਈ ਮਜਬੂਰ ਹੈ ਅਤੇ ਮੌਜੂਦਾ ਹਾਲਤ ਵਿੱਚ ਬੈਂਕ ਦਾ ਕਰਜ਼ਾ ਮੋੜਨ ਤੋਂ ਅਸਮਰੱਥ ਹੈ । ਜਿਸ ਕਾਰਨ ਪਰਿਵਾਰ ਦੀ ਆਰਥਿਕ ਹਾਲਤ ਨੂੰ ਦੇਖਦੇ ਹੋਏ ਜਥੇਬੰਦੀ ਵੱਲੋਂ ਇਸਦੇ ਪੱਖ ਵਿੱਚ ਖੜਨ ਦਾ ਫੈਸਲਾ ਲਿਆ । ਆਗੂਆਂ ਨੇ ਕਿਹਾ ਕਿ ਕਿਸੇ ਵੀ ਗਰੀਬ ਪਰਿਵਾਰ ਨੂੰ ਕਰਜ਼ੇ ਬਦਲੇ ਬੇਘਰ ਨਹੀ ਹੋਣ ਦਿੱਤਾ ਜਾਵੇਗਾ । ਇਸ ਮੌਕੇ ਬਲਾਕ ਕਮੇਟੀ ਦੇ ਬਲਜੀਤ ਸਿੰਘ ਭੈਣੀ, ਚੇਤ ਸਿੰਘ ਚਕੇਰੀਆਂ, ਜਗਦੇਵ ਸਿੰਘ ਕੋਟਲੀ, ਲੀਲਾ ਸਿੰਘ ਮੂਸਾ, ਸਿਕੰਦਰ ਸਿੰਘ ਖਿਆਲਾ, ਲਾਭ ਸਿੰਘ ਬੁਰਜ ਹਰੀਕੇ, ਜਗਸੀਰ ਸਿੰਘ ਠੂਠਿਆਂਵਾਲੀ ਅਤੇ ਬਿੰਦਰ ਸਿੰਘ ਖੜਕ ਸਿੰਘ ਵਾਲਾ ਮੌਜੂਦ ਰਹੇ ।

NO COMMENTS