*ਭਾਕਿਯੂ (ਏਕਤਾ) ਡਕੌਂਦਾ ਦੀ ਬਲਾਕ ਬੁਢਲਾਡਾ ਦੀ ਮੀਟਿੰਗ ਹੋਈ*

0
18

ਬੁਢਲਾਡਾ 24 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ) ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਸੂਬਾ ਪ੍ਰਧਾਨ ਮਨਜੀਤ ਧਨੇਰ ਦੀ ਅਗਵਾਈ ਦੇ ਵਿੱਚ ਬਲਾਕ ਬੁਢਲਾਡਾ ਦੀ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਤੇਜ ਰਾਮ ਸਿੰਘ ਅਹਿਮਦਪੁਰ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਵਿਸ਼ੇਸ ਤੌਰ ‘ਤੇ ਸੂਬਾ ਸ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਪਹੁੰਚੇ । ਜਿਸ ਵਿੱਚ ਭਖਦੇ ਕਿਸਾਨੀ ਮਸਲਿਆਂ ਦੇ ਉੱਤੇ ਵਿਚਾਰ ਕੀਤੀ ਗਈ । 

          ਮੁੱਖ ਤੌਰ ਤੇ ਕੁੱਲਰੀਆਂ ਦੇ ਕਾਸ਼ਤਕਾਰ ਕਿਸਾਨਾਂ ਦੀ ਜਮੀਨ ਬਚਾਉਣ ਦੀ ਲੜਾਈ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੇ 19 ਤਰੀਕ ਤੱਕ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਅਤੇ ਸਾਰੇ ਕਿਸਾਨਾਂ ‘ਤੇ ਪਾਏ ਝੂਠੇ ਕੇਸ ਵਾਪਸ ਲੈਣ ਦਾ ਵਾਅਦਾ ਕੀਤਾ ਸੀ । ਸੀਤਾ ਸਿੰਘ ਨੂੰ ਗੱਡੀ ਚੜਾ ਕੇ ਜ਼ਖਮੀ ਕਰਨ ਵਾਲੇ ਦੋਸ਼ੀਆਂ ਦਾ ਕਾਰਵਾਈ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਦਾ ਵਾਅਦਾ ਕੀਤਾ ਸੀ । ਜੋ ਅਜੇ ਤੱਕ ਪੂਰਾ ਨਹੀਂ ਹੋਇਆ । ਇਸ ਕਰਕੇ 26 ਤਰੀਕ ਨੂੰ ਪ੍ਰਸ਼ਾਸਨਿਕ ਵੱਡੇ ਅਧਿਕਾਰੀਆਂ ਨੂੰ ਮਿਲਿਆ ਜਾਵੇਗਾ। ਕੁੱਲਰੀਆਂ ਦੀ ਜ਼ਮੀਨ ਨੂੰ ਬਚਾਉਣ ਦੇ ਅਗਲੇ ਪ੍ਰੋਗਰਾਮ ਦੇ ਵਿੱਚ ਜਲਦੀ ਸੂਬਾ ਪੱਧਰੀ ਮੀਟਿੰਗ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ । ਜਿਸ ਵਿੱਚ ਬੁਢਲਾਡਾ ਬਲਾਕ ਦੀਆਂ ਅੱਜ ਹਾਜ਼ਰ ਸਮੂਹ ਇਕਾਈਆਂ ਨੇ ਫੈਸਲਾ ਕੀਤਾ ਕਿ ਕੁਲਰੀਆਂ ਘੋਲ ਨੂੰ ਅੰਤਿਮ ਜਿੱਤ ਤੱਕ ਲੜਿਆ ਜਾਵੇਗਾ। ਇਸ ਤੋਂ ਬਿਨਾਂ ਅੱਜ ਦੇ ਦੂਜੇ ਮਸਲੇ ਵਿੱਚ 12 ਅਗਸਤ ਨੂੰ ਸ਼ਹੀਦ ਬੀਬੀ ਕਿਰਨਜੀਤ ਕੌਰ ਦੀ ਬਰਸੀ ਮਹਿਲ ਕਲਾਂ ਦੇ ਵਿੱਚ ਮਨਾਈ ਜਾ ਰਹੀ ਹੈ । ਉਸ ਵਿੱਚ ਵੀ ਬਲਾਕ ਵੱਲੋਂ ਵੱਡੀ ਸ਼ਮੂਲੀਅਤ ਕੀਤੀ ਜਾਵੇਗੀ । 27 ਜੁਲਾਈ ਨੂੰ ਔਰਤ ਮੁਕਤੀ ਕਨਵੈਂਸ਼ਨ ਪੰਜਾਬ ਪੱਧਰ ‘ਤੇ ਬਰਨਾਲੇ ਜਿਲੇ ਦੇ ਵਿੱਚ ਪਿੰਡ ਚੀਮਾ ਵਿੱਚ ਕੀਤੀ ਜਾ ਰਹੀ ਹੈ, ਉਸ ਵਿੱਚ ਵੀ ਔਰਤਾਂ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੀਆਂ । 

          ਇਸ ਤੋਂ ਬਿਨਾਂ ਬਲਾਕ ਦੇ ਖਾਲੀ ਹੋਏ ਅਹੁਦੇ ਉੱਤੇ ਸਰਬ ਸੰਮਤੀ ਦੇ ਨਾਲ ਕਾਰਜਕਾਰੀ ਪ੍ਰਧਾਨ ਬਲਦੇਵ ਸਿੰਘ ਪਿੱਪਲੀਆਂ ਨੂੰ ਚੁਣਿਆ ਗਿਆ ਅਤੇ ਬਾਕੀ ਆਹੁੱਦਿਆਂ ਦੀ ਪੂਰਤੀ ਲਈ ਵੀ 6 ਅਗਸਤ ਦੀ ਮੀਟਿੰਗ ਬੁਲਾ ਲਈ ਗਈ ਹੈ । ਆਉਂਦੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ । ਇਸ ਮੌਕੇ ਸ਼ਾਮਿਲ ਸਮੂਹ ਇਕਾਈਆਂ ਨੇ ਭਰੋਸਾ ਦਿੱਤਾ ਕਿ ਸੰਘਰਸ਼ ਵਿੱਚ ਵੱਡੀ ਪੱਧਰ ਤੇ ਯੋਗਦਾਨ ਪਾਉਣਗੇ ਅਤੇ ਨਾਲ ਹੀ ਫੈਸਲਾ ਲਿਆ ਕਿ ਸਿਆਸੀ ਪਾਰਟੀਆਂ ਵਾਂਗ ਕੁਝ ਅਹੁਦਿਆਂ ਦੀ ਲਾਲਸਾ ਰੱਖਣ ਵਾਲੇ ਵਿਅਕਤੀ, ਜੋ ਜਥੇਬੰਦੀ ਦੇ ਵਿੱਚੋਂ ਗਏ ਨੇ, ਉਹਨਾਂ ਪ੍ਰਤੀ ਵਿਚਾਰ ਚਰਚਾ ਕਰਦੇ ਹੋਏ ਸਮੂਹ ਹਾਊਸ ਨੇ ਕਿਹਾ ਕਿ ਸਾਡੀ ਜਥੇਬੰਦੀ ਵਿਧਾਨ ਪ੍ਰਸਤ ਤੇ ਅਸੂਲ ਪ੍ਰਸਤ ਜਥੇਬੰਦੀ ਹੈ । ਕਿਸੇ ਵੀ ਅਹੁਦੇ ਦੀ ਲਾਲਸਾ ਪਾਲਣ ਵਾਲੇ ਵਿਅਕਤੀ ਨੂੰ ਅਨੁਸ਼ਾਸਨ ਭੰਗ ਕਰਨ ਵਾਸਤੇ ਜਥੇਬੰਦੀ ਇਜਾਜ਼ਤ ਨਹੀਂ ਦੇਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਅਨੁਸ਼ਾਸਨ ਨੂੰ ਕਾਇਮ ਰੱਖਿਆ ਜਾਵੇਗਾ । ਮੀਟਿੰਗ ਵਿੱਚ ਵਸਾਵਾ ਸਿੰਘ ਧਰਮਪੁਰਾ, ਗੁਰਮੇਲ ਸਿੰਘ ਜਲਵੇੜਾ, ਸ ਆਗੂ ਗੁਰਜੰਟ ਸਿੰਘ ਮੰਘਾਣੀਆਂ, ਦੇਵੀ ਰਾਮ ਰੰਘੜਿਆਲ, ਲਛਮਣ ਸਿੰਘ ਗੰਢੂ ਕਲਾਂ, ਮਿੱਠੂ ਸਿੰਘ ਬਹਾਦਰਪੁਰ, ਪਾਲ ਸਿੰਘ ਕੁਲਰੀਆਂ, ਗੁਰਜੰਟ ਸਿੰਘ ਬੋਹਾ, ਹਰਚਰਨ ਸਿੰਘ ਪਿੱਪਲੀਆਂ, ਜਗਜੀਵਨ ਸਿੰਘ ਹਸਨਪੁਰ, ਜਵਾਲਾ ਸਿੰਘ ਗੁਰਨੇ ਖੁਰਦ, ਦਿਆਲ ਸਿੰਘ ਬਰੇਟਾ, ਮੇਜਰ ਸਿੰਘ ਰੱਲੀ, ਦਯਾ ਸਿੰਘ ਮੱਲ ਸਿੰਘ ਵਾਲਾ, ਦਰਸ਼ਨ ਸਿੰਘ ਤਾਲਵਾਲਾ, ਬੱਲਮ ਸਿੰਘ ਖੱਤਰੀਵਾਲਾ, ਗੁਰਮੇਲ ਸਿੰਘ ਹਾਕਮਵਾਲਾ ਆਦਿ ਹਾਜ਼ਰ ਸਨ ।

NO COMMENTS