*ਭਾਕਿਯੂ (ਏਕਤਾ) ਡਕੌਂਦਾ ਦੀ ਬਲਾਕ ਪੱਧਰੀ ਮੀਟਿੰਗ ਹੋਈ*

0
32

ਮਾਨਸਾ 6 ਅਕਤੂਬਰ(ਸਾਰਾ ਯਹਾਂ/ਮੁੱਖ ਸੰਪਾਦਕ)ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੀ ਬਲਾਕ ਮਾਨਸਾ ਅਤੇ ਭੀਖੀ ਦੀ ਮੀਟਿੰਗ ਡੇਰਾ ਖੂਹੀ ਵਾਲਾ ਨੇੜੇ ਕੈਂਚੀਆਂ ਵਿਖੇ ਬਲਾਕ ਆਗੂ ਬਾਵਾ ਸਿੰਘ ਖੀਵਾ ਕਲਾਂ ਦੀ ਅਗਵਾਈ ਵਿੱਚ ਹੋਈ । ਮੀਟਿੰਗ ਵਿੱਚ ਕਰੀਬ 20 ਪਿੰਡ ਕਮੇਟੀਆਂ ਸ਼ਾਮਿਲ ਹੋਈਆਂ । ਮੀਟਿੰਗ ਵਿੱਚ ਚੱਲ ਰਹੇ ਪਿੰਡ ਕੁਲਰੀਆਂ ਦੇ ਜ਼ਮੀਨ ਬਚਾਓ ਮੋਰਚੇ ਬਾਰੇ ਵਿਚਾਰਾਂ ਕੀਤੀਆਂ ਗਈਆਂ  ਅਤੇ ਕਿਸਾਨੀ ਮੋਰਚੇ ਦੇ ਪਹਿਲੇ ਸ਼ਹੀਦ ਪਿਰਥੀਪਾਲ ਸਿੰਘ ਚੱਕ ਅਲੀਸ਼ੇਰ ਦੀ 11 ਅਕਤੂਬਰ ਨੂੰ ਕੁਲਰੀਆਂ ਦਾਣਾ ਮੰਡੀ ਵਿੱਚ ਮਨਾਈ ਜਾ ਰਹੀ 14ਵੀਂ ਬਰਸੀ ਦੀਆਂ ਡਿਊਟੀਆਂ ਲਗਾਈਆਂ ਗਈਆਂ । ਇਸਤੋਂ ਇਲਾਵਾ ਜਥੇਬੰਦੀ ਵੱਲੋਂ ਸਰਕਾਰ ਤੋਂ ਫੌਰੀ ਦਾਣਾ ਮੰਡੀਆਂ ਦੇ ਪ੍ਰਬੰਧਾਂ, ਨਮੀਂ ਵਿੱਚ ਛੋਟ, ਪਰਾਲੀ ਦੇ ਠੋਸ ਪ੍ਰਬੰਧਾਂ ਅਤੇ ਡੀਏਪੀ ਨਾਲ ਕਿਸਾਨਾਂ ਨੂੰ ਥੋਪੀਆਂ ਜਾ ਰਹੀਆਂ ਬੇਲੋੜੀਆਂ ਵਸਤਾਂ ਉੱਤੇ ਰੋਕ ਆਦਿ ਦੀ ਮੰਗ ਕੀਤੀ ਗਈ । ਆਗੂਆਂ ਵੱਲੋਂ ਕਿਸਾਨਾਂ ਦੇ ਜ਼ਮੀਨੀ ਰਿਕਾਰਡ ਉੱਤੇ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਰੈੱਡ ਐਂਟਰੀਆਂ ਦੀ ਆਲੋਚਨਾ ਕਰਦੇ ਹੋਏ ਸਰਕਾਰ ਵੱਲੋਂ ਠੋਸ ਪ੍ਰਬੰਧ ਕਰਨ ਲਈ ਕਿਸਾਨਾਂ ਨੂੰ 6000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ ਗਈ । ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਕਿਸਾਨਾਂ ਉੱਤੇ ਧੱਕੇ ਸ਼ਾਹੀ ਕਰੇਗੀ ਤਾਂ ਇਹ ਕਦਾਚਿੱਤ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਇਸ ਮੌਕੇ ਬਲਵਿੰਦਰ ਸ਼ਰਮਾਂ, ਗੁਰਚਰਨ ਸਿੰਘ ਅਲੀਸ਼ੇਰ ਤੋਂ ਇਲਾਵਾ ਕਾਲਾ ਸਿੰਘ ਅਕਲੀਆ, ਦਰਸ਼ਨ ਸਿੰਘ ਰੜ੍ਹ,ਲੀਲਾ ਮੂਸਾ, ਕਾਕਾ ਸਿੰਘ, ਲਾਭ ਸਿੰਘ ਖਿਆਲਾ, ਜਗਸੀਰ ਸਿੰਘ ਮਾਨਸਾ, ਸਿੰਦਰ ਸਿੰਘ ਖੜਕ ਸਿੰਘ ਵਾਲਾ, ਲਾਭ ਸਿੰਘ ਬੁਰਜ ਹਰੀਕੇ, ਬਲਦੇਵ ਸਿੰਘ ਉੱਭਾ, ਗੁਰਮੇਲ ਸਿੰਘ ਚਕੇਰੀਆਂ, ਸੁਖਦੇਵ ਸਿੰਘ ਹੀਰੋ, ਮੱਖਣ ਸਿੰਘ ਅਤਲਾ, ਜਗਸੀਰ ਸਿੰਘ ਜੋਗਾ, ਸੁਖਦੇਵ ਸਿੰਘ ਮੂਸਾ ਆਦਿ ਹਾਜ਼ਰ ਰਹੇ ।

NO COMMENTS