*ਭਾਕਿਯੂ (ਏਕਤਾ) ਡਕੌਂਦਾ ਦਾ ਬਲਾਕ ਝੁਨੀਰ ਦਾ ਡੈਲੀਗੇਟ ਇਜਲਾਸ ਸੰਪੰਨ ਅਤੇ ਸਰਬਸੰਮਤੀ ਨਾਲ ਹੋਈ ਚੋਣ*

0
20

ਝੁਨੀਰ 26 ਸਤੰਬਰ(ਸਾਰਾ ਯਹਾਂ/ਬੀਰਬਲ ਧਾਲੀਵਾਲ):

ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਜਿਸਦੀ ਅਗਵਾਈ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਕਰ ਰਹੇ ਹਨ, ਬਲਾਕ ਝੁਨੀਰ ਇਕਾਈ ਦਾ ਡੈਲੀਗੇਟ ਇਜਲਾਸ ਡੇਰਾ ਭਿਆਨਾ ਸਾਹਿਬ ਨੇੜੇ ਪਿੰਡ ਭੰਮੇ ਖੁਰਦ ਵਿਖੇ ਸੂਬਾ ਆਗੂ ਮੱਖਣ ਸਿੰਘ ਭੈਣੀ ਬਾਘਾ ਦੀ ਅਗਵਾਈ ਵਿੱਚ ਕੀਤਾ ਗਿਆ । ਜਿਸ ਵਿੱਚ ਸਰਬ ਸੰਮਤੀ ਨਾਲ 19 ਮੈਂਬਰੀ ਬਲਾਕ ਕਮੇਟੀ ਅਤੇ ਆਹੁੱਦੇਦਰਾਂ ਦੀ ਚੋਣ ਕੀਤੀ ਗਈ । ਇਸ ਸਮੇਂ ਹਾਜ਼ਰ ਡੈਲੀਗੇਟ ਅਤੇ ਦਰਸ਼ਕ ਕਿਸਾਨ, ਮਰਦ ਔਰਤਾਂ ਅਤੇ ਨੌਜਵਾਨਾਂ ਨੇ ਹਿੱਸਾ ਲੈਂਦੇ ਹੋਏ ਜਥੇਬੰਦੀ ਦੇ ਪਿਛਲੇ ਤਿੰਨ ਸਾਲਾਂ ਦੀ ਕਾਰਗੁਜ਼ਾਰੀ ‘ਤੇ ਵਿਚਾਰ ਚਰਚਾ ਕਰਦੇ ਹੋਏ ਅਗਲੇ ਕਾਰਜ ਵੀ ਉਲੀਕੇ ਗਏ । ਇਸ ਸਮੇਂ ਚੁਣੀ ਹੋਈ ਬਲਾਕ ਕਮੇਟੀ ਦੀ ਚੋਣ ਵਿੱਚ ਸਰਬਸੰਮਤੀ ਨਾਲ ਗੁਰਚਰਨ ਸਿੰਘ ਉੱਲਕ ਪ੍ਰਧਾਨ, ਹਰਬੰਸ ਸਿੰਘ ਟਾਂਡੀਆਂ ਜਨਰਲ ਸਕੱਤਰ, ਕੁਲਦੀਪ ਸਿੰਘ ਖਿਆਲੀ ਚਹਿਲਾਵਾਲੀ ਸ ਮੀਤ ਪ੍ਰਧਾਨ, ਮਿੱਠੂ ਸਿੰਘ ਭੰਮੇ ਕਲਾਂ ਖਜ਼ਾਨਚੀ, ਬਿੰਦਰ ਸਿੰਘ ਭੰਮੇ ਖੁਰਦ ਸਹਾਇਕ ਖਜ਼ਾਨਚੀ, ਮਿੱਠੂ ਸਿੰਘ ਪੇਰੋਂ ਸੰਗਠਨ ਸਕੱਤਰ, ਮੱਖਣ ਸਿੰਘ ਉੱਡਤ ਪ੍ਰੈੱਸ ਸਕੱਤਰ ਅਤੇ ਗੁਰਾ ਸਿੰਘ ਭਲਾਈਕੇ ਨੂੰ ਪ੍ਰਚਾਰ ਸਕੱਤਰ ਚੁਣਿਆ ਗਿਆ । ਇਸਤੋਂ ਇਲਾਵਾ ਚੁਣੀ ਗਈ ਬਲਾਕ ਕਮੇਟੀ ਵਿੱਚ ਜਸਵੀਰ ਸਿੰਘ ਮੋਫਰ, ਕਰਨੈਲ ਸਿੰਘ ਦਾਨੇਵਾਲਾ, ਗੰਗਾ ਸਿੰਘ ਕੋਰਵਾਲਾ, ਰਾਜ ਸਿੰਘ ਉੱਲਕ, ਗੁਰਮੀਤ ਸਿੰਘ ਭਲਾਈਕੇ, ਗੁਰਦੇਵ ਸਿੰਘ ਭੰਮੇ ਖੁਰਦ, ਬੂਟਾ ਸਿੰਘ ਭੰਮੇ ਕਲਾਂ, ਤਿੱਤਰ ਸਿੰਘ ਟਾਂਡੀਆਂ ਅਤੇ ਮਿੱਠੂ ਸਿੰਘ ਖਿਆਲੀ ਚਹਿਲਾਂਵਾਲੀ ਚੁਣੇ ਗਏ । ਇਸ ਮੌਕੇ ਬੋਲਦਿਆਂ ਕਿਸਾਨ ਆਗੂਆਂ ਵੱਲੋਂ ਕਿਸਾਨੀ ਸੰਕਟ ਅਤੇ ਇਸਦੇ ਹੱਲ ਲਈ ਠੋਸ ਸੁਝਾਅ ਵੀ ਪੇਸ਼ ਕੀਤੇ ਗਏ । ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਵੱਲੋਂ ਅੱਜ ਹਮਲਾ ਕਿਸਾਨਾਂ-ਮਜ਼ਦੂਰਾਂ ਦੀ ਕਿਰਤ ਲੁੱਟਣ ਵੱਲ ਸੇਧਿਤ ਹੈ ਅਤੇ ਆਉਂਦੇ ਸਮਿਆਂ ਵਿੱਚ ਹਰੇਕ ਵਰਗ ਦੀ ਸਮੂਲੀਅਤ ਨਾਲ ਜਥੇਬੰਦੀ ਵੱਲੋਂ ਅਗਾਂਹਵਧੂ ਸੰਘਰਸ਼ ਉਲੀਕੇ ਜਾਣਗੇ । ਸੰਬੋਧਨ ਕਰਨ ਵਾਲਿਆਂ ਵਿੱਚ ਲਖਵੀਰ ਸਿੰਘ ਅਕਲੀਆ, ਬਲਵਿੰਦਰ ਸ਼ਰਮਾਂ, ਦੇਵੀ ਰਾਮ ਰੰਘੜਿਆਲ, ਜਗਦੇਵ ਸਿੰਘ ਕੋਟਲੀ, ਬਲਕਾਰ ਸਿੰਘ ਚਹਿਲਾਂਵਾਲੀ ਆਦਿ ਮੌਜੂਦ ਰਹੇ । 

NO COMMENTS