*ਭਾਈ ਲਾਲੋ ਜੀ ਦਾ ਜਨਮ ਦਿਹਾੜਾ ਝੁੱਗੀਆਂ ਝੌਂਪੜੀਆਂ ਵਾਲੇ ਸਕੂਲ ਵਿੱਚ ਮਨਾਇਆ ਗਿਆ*

0
13

।ਮਾਨਸਾ 25 ਸਤੰਬਰ ( ਸਾਰਾ ਯਹਾਂ /ਬੀਰਬਲ ਧਾਲੀਵਾਲ )ਬ੍ਰਹਮ ਗਿਆਨੀ ਭਾਈ ਲਾਲੋ ਜੀ ਦੇ 569 ਵੇਂ ਜਨਮ ਦਿਹਾਡ਼ੇ ਤੇ ਰਾਮਗਡ਼੍ਹੀਆ ਅਕਾਲ ਜੱਥੇਬੰਦੀ ਪੰਜਾਬ ਜ਼ਿਲ੍ਹਾ ਮਾਨਸਾ ਦੀ ਟੀਮ ਵੱਲੋਂ ਸਲੱਮ ਏਰੀਏ ਚ ਸਕੂਲ ਵਿਚ ਬੱਚਿਆਂ ਨਾਲ ਮਨਾਇਆ ਗਿਆ। ਮਾਨਸਾ ਤੋਂ ਸਮਾਜ ਸੇਵੀ ਬੀਰਬਲ ਧਾਲੀਵਾਲ ਵੱਲੋਂ ਝੁੱਗੀ ਝੌਂਪੜੀਆਂ ਵਾਲੇ ਬੱਚਿਆਂ ਲਈ ਇੱਕ ਸਕੂਲ ਚਲਾਇਆ ਜਾ ਰਿਹਾ ਹੈ ।ਜਿਸ ਵਿਚ ਸੌ ਦੇ ਕਰੀਬ ਬੱਚਿਆਂ ਨੂੰ ਖਾਣ ਪੀਣ ਦਾ ਸਾਮਾਨ ਅਤੇ ਸਟੇਸ਼ਨਰੀ ਦਾ ਸਾਮਾਨ ਜਥੇਬੰਦੀ ਵੱਲੋਂ ਵੰਡਿਆ ਗਿਆ ।ਇਸ ਮੌਕੇ  ਇਸ ਮੌਕੇ  ਸੂਬਾ ਆਗੂ ਮਾਨਸਾ ਬਠਿੰਡਾ ਵਾਇਸ ਚੇਅਰਮੈਨ ਜਸਵਿੰਦਰ ਦੇਵਗਨ ,ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਹੀਰੇਵਾਲਾ ,ਹਲਕਾ ਪ੍ਰਧਾਨ ਅੰਮ੍ਰਿਤਪਾਲ ਸਿੰਘ ਧੀਮਾਨ ,ਸੀਨੀਅਰ ਮੀਤ ਪ੍ਰਧਾਨ    ਸਤਨਾਮ ਸਿੰਘ ਕੋਟਲੀ ਮੀਤ ਪ੍ਰਧਾਨ ਸੁਖਦੇਵ ਸਿੰਘ ਰੁਪਾਲ, ਹਲਕਾ ਮੀਤ ਪ੍ਰਧਾਨ ਮਹਿੰਦਰ ਸਿੰਘ ਸੱਗੂ ਧਰਮਵੀਰ ਸਿੰਘ, ਹਾਜ਼ਰ ਸਨ। 

NO COMMENTS