*ਭਾਈ ਦੇਸਾ ਦੇ ਵਿਦਿਆਰਥੀਆਂ ਨੇ ਆਪਣੇ ਜਨਮਦਿਨ ਤੇ ਬੂਟੇ ਲਗਾਉਣ ਦੀ ਪ੍ਰਣ ਲਿਆ*

0
21

04 ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼) ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲਾਂ ਵਿੱਚ ਮਹੀਨੇ ਦੇ ਆਖਰੀ ਸ਼ਨੀਵਾਰ ਬੈਗਲੈਸ ਡੇ ਮਨਾਉਣ ਸੰਬੰਧੀ ਨਿਰਦੇਸ਼ਾਂ ਤਹਿਤ ਇਨਵਾਇਰਮੈਂਟ ਸੁਸਾਇਟੀ ਮਾਨਸਾ ਵੱਲੋਂ ਸਰਕਾਰੀ ਮਿਡਲ ਸਕੂਲ ਭਾਈ  ਵਿਖੇ ਆਰਗੈਨਿਕ ਫਾਰਮਿੰਗ ਅਤੇ ਵਾਤਾਵਰਣ  ਵਿਸ਼ੇ ਤੇ ਲੈਕਚਰ  ਲਗਾਇਆ ਗਿਆ ਜਿਸ ਵਿੱਚ ਮੁੱਖ ਵਕਤਾ ਦੇ ਤੌਰ ਤੇ   ਉੱਘੇ ਵਾਤਾਵਰਣ ਪ੍ਰੇਮੀ ਅਤੇ ਸੁਸਾਇਟੀ ਚੇਅਰਮੈਨ ਨਰੇਸ਼ ਬਾਂਸਲ  ਮਾਨਸਾ  ਅਤੇ ਸੁਸਾਇਟੀ ਕਨਵੀਨਰ ਅਸ਼ੋਕ ਸਪੋਲੀਆ  ਜੀ  ਨੇ ਵਾਤਾਵਰਣ ਨੂੰ ਬਚਾਉਣ ਲਈ ਵਿਦਿਆਰਥੀਆਂ ਨੂੰ ਅੱਗੇ ਆਉਣ ਲਈ ਕਿਹਾ  ਅਤੇ ਘਰਾਂ ਖੇਤਾਂ ਵਿੱਚ ਆਰਗੈਨਿਕ ਸਬਜੀਆਂ ਲਗਾਉਣ ਲਈ ਪਰੇਰਿਤ ਕੀਤਾ । ਉਹਨਾਂ ਵਿਦਿਆਰਥੀਆਂ ਨੂੰ ਆਪਣੇ ਜਨਮਦਿਨ ਤੇ ਇੱਕ ਇੱਕ ਬੂਟਾ ਲਗਾਉਣ ਦਾ ਪ੍ਰਣ ਵੀ ਦਿਵਾਇਆ। ਇਨਵਾਇਰਮੈਂਟ ਸੁਸਾਇਟੀ ਵੱਲੋਂ ਸਕੂਲ ਨੂੰ ਸੁੰਦਰ ਬਨਾਉਣ ਲਈ ਮੌਸਮੀ ਫੁੱਲਾਂ ਦੇ ਪੌਦੇ ਵੰਡੇ। ਸਕੂਲ ਦੇ ਗਰੀਨ ਮਿਸ਼ਨ ਦੇ ਇੰਚਾਰਜ ਮਾਸਟਰ ਨਵੀਨ ਬੋਹਾ ਨੇ ਸਟੇਜ ਸੰਚਾਲਕ ਦੀ ਭੂਮਿਕਾ ਅਦਾ ਕੀਤੀ । ਸਕੂਲ ਮੁੱਖੀ ਮੈਡਮ ਰਜਨੀ ਗਰਗ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੁਸਾਇਟੀ ਦੇ ਨੁਮਾਇੰਦੇ ਅੰਮਿ੍ਤਪਾਲ ਗੋਇਲ, ਮੈਡਮ ਬਨੀਤਾ ਰਾਣੀ ਅਤੇ ਨਿਤਾਸ਼ਾ ਵਿੱਗ ਹਾਜ਼ਰ ਸਨ।


NO COMMENTS