*ਭਵਿੱਖ ਵਿੱਚ ਗਰਭਵਤੀ ਔਰਤਾਂ ਦੀਆਂ ਮੌਤਾਂ ਨੂੰ ਰੋਕਣ ਲਈ ਐਮਡੀਆਰ ਦੀ ਮੀਟਿੰਗ ਹੋਈ :ਡਾ ਜਸਵਿੰਦਰ ਸਿੰਘ*

0
22

 ਮਾਨਸਾ, 23 ਜੂਨ :-(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਜ਼ਿਲ੍ਹਾ ਮਾਨਸਾ ਵਿੱਚ ਗਰਭਵਤੀ ਔਰਤਾਂ ਦੀਆਂ ਹੋਈਆਂ ਮੌਤਾਂ ਦੀ ਰੀਵਿਊ ਮੀਟਿੰਗ ਡਾ ਜਸਵਿੰਦਰ ਸਿੰਘ ਸਿਵਲ ਸਰਜਨ ਮਾਨਸਾ ਦੀ ਨਿਗਰਾਨੀ ਹੇਠ ਦਫਤਰ ਸਿਵਲ ਸਰਜਨ ਮਾਨਸਾ ਵਿਖੇ ਹੋਈ, ਜਿਸ ਵਿਚ ਬਲਾਕ  ਬੁਢਲਾਡਾ ,ਸਰਦੂਲਗੜ੍ਹ ਅਤੇ ਖਿਆਲਾ ਕਲਾਂ ਪਿੰਡਾਂ ਦੀਆਂ ਚਾਰ ਗਰਭਵਤੀ ਔਰਤਾਂ ਮੌਤਾਂ ਦੇ ਕਾਰਨਾਂ ਦੀ ਜਾਂਚ ਕਰਨ ਹਿੱਤ, ਡਾ ਹਰਚੰਦ ਸਿੰਘ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ,ਡਾ ਹਿਤਿਕਾ ਸ਼ਰਮਾ,ਡਾ ਸ਼ਾਲਿਕਾ,ਡਾ ਜਨਕ ਰਾਜ ਸਿਗਲਾ ਪ੍ਰਧਾਨ ਆਈ ਐਮ  ਏ ਦੁਆਰਾ ਸਬੰਧਤ ਪਿੰਡਾਂ ਦੀਆਂ ਸਟਾਫ ਦੁਆਰਾ ਬਰੀਕੀ ਵਿੱਚ ਜਾਂਚ ਪੜਤਾਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੜਤਾਲ ਦਾ ਮੰਤਵ ਹੈ ਕਿ ਕਿਨ੍ਹਾਂ ਕਾਰਨਾਂ ਕਰਕੇ ਇਹ ਮੌਤਾਂ ਹੋਈਆਂ ਹਨ,  ਤਾਂ ਜੋ ਭਵਿੱਖ ਵਿੱਚ ਉਨ੍ਹਾਂ ਨੂੰ ਰੋਕਿਆ ਜਾ ਸਕੇ । ਸਿਵਲ ਸਰਜਨ ਡਾ ਜਸਵਿੰਦਰ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਪਿੰਡਾਂ ਵਿੱਚ ਕੰਮ ਕਰਦੀਆਂ ਆਸ਼ਾ ਏ ਐਨ ਐਮ ,ਐਲ ਐਚ ਵੀ ਨੁੰ ਇਸ ਮੀਟਿੰਗ ਵਿੱਚ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਕਿ ਜਿੰਨਾ ਜਲਦੀ ਸੰਭਵ ਹੋ ਸਕੇ  ਗਰਭਵਤੀ ਔਰਤਾਂ ਦੀ ਰਜਿਸਟਰੇਸ਼ਨ ਕਰਨੀ ਯਕੀਨੀ ਬਣਾਈ ਜਾਵੇ ।ਸਮੇਂ ਸਮੇਂ ਸਿਰ ਉਨ੍ਹਾਂ ਦੇ ਚਾਰ ਏਐੱਨਸੀ ਸਬ ਸੈਂਟਰ ਦੇ ਅਤੇ ਦੋ ਏਐੱਨਸੀ ਔਰਤ ਰੋਗਾਂ ਦੇ ਮਾਹਿਰ ਡਾਕਟਰ ਤੋਂ ਕਰਵਾਏ ਜਾਣਾ ਅਤਿ ਜ਼ਰੂਰੀ , ਸਮੇਂ ਸਮੇਂ ਸਿਰ ਹਾਈ ਰਿਸਕ ਗਰਭਵਤੀ ਔਰਤਾਂ ਦੀਆਂ ਲਿਸਟਾਂ ਬਣਾ ਕੇ ਬਲਾਕ ਪੱਧਰ ਅਤੇ ਜ਼ਿਲ੍ਹਾ ਪੱਧਰ ਤੇ ਭੇਜੀਆਂ ਜਾਣ ,ਤਾਂ ਕਿ ਉਨ੍ਹਾਂ ਵੱਲ ਵਿਸ਼ੇਸ਼ ਧਿਆਨ ਦੇਣ ਲਈ ਔਰਤ ਰੋਗਾਂ ਦੇ ਮਾਹਿਰ ਡਾਕਟਰ ਦੇ ਧਿਆਨ ਵਿੱਚ ਲਿਆਂਦਾ ਜਾਵੇ ,ਲੋੜ ਪੈਣ ਤੇ ਉਨ੍ਹਾਂ ਮਾਵਾਂ ਨੂੰ ਰੈਫਰ ਕਰ ਕੇ ਵੱਡੇ ਹਸਪਤਾਲਾਂ ਵਿੱਚ ਭੇਜ ਕੇ ਉਨ੍ਹਾਂ ਦੀ ਜਾਨ ਬਚਾਉਣ ਲਈ ਯਤਨ ਕੀਤੇ ਜਾ ਸਕਣ  ।ਸਾਰੀਆਂ ਗਰਭਵਤੀ ਔਰਤਾਂ ਨੂੰ ਸਮੇਂ ਸਿਰ ਖੂਨ ਦੀ ਜਾਂਚ, ਭਾਰ ਤੋਲਣਾ, ਲੋਡ਼ ਪੈਣ ਤੇ ਅਲਟਰਾਸਾਊਂਡ ਕਰਵਾਇਆ ਜਾ ਸਕੇ। ਜਿਨ੍ਹਾਂ ਗਰਭਵਤੀ ਔਰਤਾਂ ਦੀ ਉਮਰ ਘੱਟ, ਕੱਦ ਛੋਟਾ ,ਅੰਗਹੀਣ ,ਵੱਡੀ ਉਮਰ, ਵਾਰ ਵਾਰ ਗਰਭਪਾਤ ਹੋਣ ਦੀ ਹਿਸਟਰੀ ,ਕਿਸੇ ਖਤਰਨਾਕ ਬਿਮਾਰੀ ਗ੍ਰਸਤ ਅਤੇ ਆਰ,ਐਚ ਫੈਕਟਰ ਨੈਗੇਟਿਵ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ । ਇਥੇ ਇਹ ਵੀ ਦੱਸਣ ਯੋਗ ਹੈ  ਕਿ ਇਸ ਸਾਲ  ਜਿਲਾਂ ਮਾਨਸਾ ਵਿੱਚ ਕਿਸੇ ਵੀ ਗਰਭਵਤੀ ਮਾਂ ਦੀ ਮੌਤ ਨਹੀਂ  ਹੋਈ ।ਇਸ ਮੀਟਿੰਗ ਵਿੱਚ  ਡਾ. ਗੁਰਚੇਤਨ  ਸੀਨੀਅਰ ਮੈਡੀਕਲ ਅਫਸਰ,  ਜ਼ਿਲ੍ਹਾ ਪ੍ਰੋਗਰਾਮ ਅਫਸਰ ਅਵਤਾਰ ਸਿੰਘ,ਸ਼ਰਨਜੀਤ ਕੌਰ ਕੋ- ਆਰਡੀਨੇਟਰ ,ਹਰਜੀਤ ਕੌਰ ਐਲਐਚਵੀ, ਕਰਮਜੀਤ ਕੌਰ ਏ ਐਨ ਐਮ  ਰਾਜਬੀਰ ਕੌਰ ,ਬਲਜੀਤ ਕੌਰ ਐਲ ਐਚ ਵੀ ਤੋਂ ਇਲਾਵਾ ਆਸ਼ਾ ਵਰਕਰ ਅਤੇ  ਜਿਨ੍ਹਾਂ ਔਰਤਾਂ ਦੀ ਗਰਭ ਦੌਰਾਨ ਮੌਤ ਹੋਈ, ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਹੋਏ  ।ਮਾਸ ਮੀਡੀਆ ਵਿੰਗ ਤੋਂ ਇਲਾਵਾ ਜ਼ਿਲ੍ਹੇ ਦੇ ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭਾਗ ਲਿਆ।

NO COMMENTS