*ਭਦੌੜ ਤੋਂ ਚੋਣ ਲੜ ਰਹੇ ਮੁੱਖ ਮੰਤਰੀ ਚੰਨੀ ਨੂੰ ਭਗਵੰਤ ਮਾਨ ਦੀ ਚੁਣੌਤੀ, ਜ਼ਮਾਨਤ ਜ਼ਬਤ ਕਰਾ ਕੇ ਭੇਜਾਂਗੇ*

0
62

ਚੰਡੀਗੜ੍ਹ 31,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਚਮਕੌਰ ਸਾਹਿਬ ਦੇ ਨਾਲ ਹੀ ਹਲਕਾ ਭਦੌੜ ਤੋਂ ਚੋਣ ਲੜਨ ਜਾ ਰਹੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਚੁਣੌਤੀ ਦਿੱਤੀ ਹੈ। ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਸੀਐਮ ਚੰਨੀ ਦੀ ਭਦੌੜ ਤੋਂ ਜ਼ਮਾਨਤ ਜ਼ਬਤ ਕਰਾ ਕੇ ਭੇਜਿਆ ਜਾਵੇਗਾ। 

ਭਗਵੰਤ ਮਾਨ ਨੇ ਕਿਹਾ ਕਿ ਈਡੀ ਮਾਮਲੇ ‘ਚ ਚੰਨੀ ਦੀ ਜ਼ਮਾਨਤ ਹੋ ਸਕਦੀ ਹੈ ਪਰ ਭਦੌੜ ਤੋਂ ਚੰਨੀ ਦੀ ਜ਼ਮਾਨਤ ਜ਼ਰੂਰ ਜ਼ਬਤ ਹੋਵੇਗੀ। ਦੱਸ ਦਈਏ ਕਿ ਵਿਧਾਨ ਸਭਾ ਹਲਕਾ ਭਦੌੜ ਭਗਵੰਤ ਮਾਨ ਦੀ ਸੰਸਦੀ ਸੀਟ ਸੰਗਰੂਰ ਅਧੀਨ ਆਉਂਦਾ ਹੈ। ਇਸ ਲਈ ਇਸ ਇਲਾਕੇ ਵਿੱਚ ਭਗਵੰਤ ਮਾਨ ਦਾ ਜ਼ੋਰ ਹੈ।

NO COMMENTS