*ਭਗਵੰਤ ਮਾਨ ਨੇ ਕੈਪਟਨ ਘੇਰਿਆ, ਬੋਲੇ ਅਮਰਿੰਦਰ ਦੇ ਤਾਂ ਘਰ ‘ਚ ਹੀ ਪਾਕਿਸਤਾਨ ਸੀ*

0
41

ਚੰਡੀਗੜ੍ਹ 25,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼) ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ‘ਤੇ ਦਿੱਤੇ ਆਪਣੇ ਬਿਆਨ ਮਗਰੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਘਿਰਦੇ ਨਜ਼ਰ ਆ ਰਹੇ ਹਨ। ਆਮ ਆਦਮੀ ਪਾਰਟੀ ਵੱਲੋਂ ਐਲਾਨੇ ਗਏ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ ਨੇ ਅੱਜ ਕੈਪਟਨ ‘ਤੇ ਸਵਾਲ ਚੁੱਕੇ ਹਨ।

ਭਗਵੰਤ ਮਾਨ ਨੇ ਕਿਹਾ,”ਕੈਪਟਨ ਅਮਰਿੰਦਰ ਹੁਣ ਕਹਿ ਰਿਹਾ ਕਿ ਪਾਕਿਸਤਾਨ ਤੋਂ ਉਸ ਨੂੰ ਫੋਨ ਆਇਆ ਸੀ ਕਿ ਸਿੱਧੂ ਨੂੰ ਕੈਬਨਿਟ ‘ਚ ਸ਼ਾਮਲ ਕੀਤਾ ਜਾਵੇ ਪਰ ਕੈਪਟਨ ਨੇ ਅੱਜ ਤੱਕ ਇਹ ਗੱਲ ਲੁਕਾ ਕੇ ਕਿਉਂ ਰੱਖੀ? ਕੈਪਟਨ ਅਮਰਿੰਦਰ ਨੇ ਇਸ ਗੱਲ ਨੂੰ ਮੰਨ ਵੀ ਲਿਆ ਤੇ ਸਿੱਧੂ ਨੂੰ ਬਿਜਲੀ ਮੰਤਰੀ ਦਾ ਆਫਰ ਵੀ ਦਿੱਤਾ।”

ਭਗਵੰਤ ਮਾਨ ਨੇ ਕੈਪਟਨ ‘ਤੇ ਹਮਲਾ ਬੋਲਦੇ ਕਿਹਾ, “ਅਮਰਿੰਦਰ ਸਿੰਘ ਦੇ ਤਾਂ ਘਰ ‘ਚ ਹੀ ਪਾਕਿਸਤਾਨ ਸੀ। ਪਾਕਿਸਤਾਨ ਦੇ ਕਹਿਣ ‘ਤੇ DGP ਤੇ ਚੀਫ ਸੈਕਟਰੀ ਲਾਏ ਗਏ। ਅਮਰਿੰਦਰ ਸਿੰਘ ਕਹਿ ਰਹੇ ਨੇ ਕਿ ਪੰਜਾਬ ਨੂੰ ਕਾਮੇਡੀ ਦੀ ਲੋੜ ਨਹੀਂ, ਉਹ ਤਾਂ ਸਿਰਫ 6% ਵੀ ਲੋਕ ਸਭਾ ਨਹੀਂ ਗਏ। ਮੈਂ ਤਾਂ ਉਸ ਸਮੇਂ ਲੋਕਾਂ ਦੇ ਮੁੱਦੇ ਲੋਕ ਸਭਾ ‘ਚ ਉੱਠਾ ਰਿਹਾ ਸੀ।”


ਉਨ੍ਹਾਂ ਕਿਹਾ, “ਅਮਰਿੰਦਰ ਸਿੰਘ ਨੇ ਚੰਨੀ ਦਾ ਨਾਮ ਰਾਤ ਖਨਣ ‘ਚ ਲਿਆ ਪਰ ਕਾਂਗਰਸ ਨੂੰ ਬਚਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ। ਪੰਜਾਬ ਨੂੰ ਦਾਅ ‘ਤੇ ਲਾ ਦਿੱਤਾ।” ਪਟਿਆਲਾ ਦੇ ਕਾਲੀ ਮਾਤਾ ਮੰਦਰ ‘ਚ ਹੋਈ ਬੇਅਦਬੀ ਬਾਰੇ ਬੋਲਦੇ ਮਾਨ ਨੇ ਕਿਹਾ, “ਕੱਲ੍ਹ ਪਟਿਆਲਾ ‘ਚ ਬੇਅਦਬੀ ਦੀ ਕੋਸ਼ਿਸ਼ ਹੋਈ, ਪਰ 2015 ‘ਚ ਜੇ ਕਿਸੇ ਨੂੰ ਸਜ਼ਾ ਦੇ ਦਿੱਤੀ ਹੁੰਦੀ ਤਾਂ ਇਹ ਘਟਨਾਵਾਂ ਅੱਜ ਦੁਬਾਰਾ ਨਾ ਹੁੰਦੀਆਂ।”

ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਵੀ ਨਿਸ਼ਾਨਾ ਬਣਾਉਂਦੇ ਭਗਵੰਤ ਮਾਨ ਨੇ ਕਿਹਾ, “ਸਿੱਧੂ ਕਹਿ ਰਹੇ ਹਨ ਕਿ CM ਚਿਹਰੇ ਲਈ ਫੋਨ ਘੱਟ ਆਏ ਹਨ। ਨਵਜੋਤ ਸਿੱਧੂ ਆਪਣੇ ਆਪ ਨੂੰ CM ਬਣਾਉਣਾ ਚਾਹੁੰਦੇ ਹਨ। ਕਾਂਗਰਸ ਖੁਦ ਵੋਟ ਕਰਵਾ ਲਵੇ।ਨਵਜੋਤ ਸਿੱਧੂ ਦੀ ਭਾਸ਼ਾ ਸਹੀ ਨਹੀਂ ਹੈ।  ਤਾਂ ਸਭ ਨੂੰ ਤੂੰ-ਤੜਾਕ ਬੋਲਦੇ ਹਨ।”

ਅਕਾਲੀ ਆਗੂ ਬਿਕਰਮ ਮਜੀਠੀਆ ਦੇ ਜ਼ਮਾਨਤ ਰੱਦ ਹੋਣ ‘ਤੇ ਉਨ੍ਹਾਂ ਕਿਹਾ, “ਬਿਕਰਮ ਮਜੀਠੀਆ ਨੂੰ ਕਾਨੂੰਨ ਅਨੁਸਾਰ ਗ੍ਰਿਫ਼ਤਾਰ ਕਰਨਾ ਚਾਹੀਦਾ।

NO COMMENTS