*ਭਗਵੰਤ ਮਾਨ ਦੇ ਮੂੰਹ ‘ਤੇ ਵੱਜਾ ਪੱਥਰ! ਸੱਜਣਾਂ ਨੇ ਫੁੱਲ ਮਾਰਿਆ ਸਾਡੀ ਰੂਹ ਅੰਬਰਾ ਤਕ ਰੋਈ…..*

0
76

ਚੰਡੀਗੜ੍ਹ 12 ,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼)Punjab Elections 2022 ਪੰਜਾਬ ‘ਚ ਸਿਆਸਤ ਭਖੀ ਹੋਈ ਹੈ। ਹਰ ਇਕ ਪਾਰਟੀ ਆਪਣੇ ਵੱਖਰੇ ਅੰਦਾਜ਼ ‘ਚ ਚੋਣ ਪ੍ਰਚਾਰ ਕਰਨ ‘ਚ ਲੱਗੀ ਹੋਈ ਹੈ। ਬੀਤੀ ਦਿਨੀਂ ਭਗਵੰਤ ਮਾਨ (Bhagwant Maan) ਅਟਾਰੀ ਵਿਧਾਨ ਸਭਾ ਖੇਤਰ ‘ਚ ਜਦੋਂ ਗਏ ਉਨ੍ਹਾਂ ਦੇ ਮੂੰਹ ‘ਤੇ ਪੱਥਰ ਵੱਜਣ ਦੀ ਖਬਰਾਂ ਸਾਹਮਣੇ ਆ ਰਹੀਆਂ ਸਨ। ਜਿਸ ‘ਤੇ ਭਗਵੰਤ ਮਾਨ ਨੇ ਕਿਹਾ ਕਿ ਕੋਈ ਪੱਥਰ ਨਹੀਂ ਵੱਜਾ ਇਕ ਫੁੱਲ ਉਨ੍ਹਾਂ ਦੀ ਅੱਖ ‘ਚ ਵੱਜ ਗਿਆ ਸੀ ਜਿਸ ਕਾਰਨ ਉਹ ਆਪਣੀ ਗੱਡੀ ‘ਚ ਬੈਠੇ ਗਏ ਸੀ। ਇਸ ‘ਤੇ ਭਗਵੰਤ ਮਾਨ ਸ਼ਾਇਰਾਨਾ ਅੰਦਾਜ਼ ‘ਚ ਜਵਾਬ ਦਿੱਤਾ 

”ਸੱਜਣਾਂ ਨੇ ਫੁੱਲ ਮਾਰਿਆ ਸਾਡੀ ਰੂਹ ਅੰਬਰਾ ਤਕ ਰੋਈ… ਗੈਰਾਂ ਦੇ ਪੱਥਰਾਂ ਦੀ ਸਾਨੂੰ ਪੀੜ ਰਤਾ ਵੀ ਨਾ ਹੋਈ”ਜਿਸ ਨੌਜਵਾਨ ਵੱਲੋਂ ਫੁੱਲ ਸੁੱਟਿਆ ਗਿਆ ਸੀ ਉਪਰੰਤ ਮਾਫੀ ਮੰਗ ਲਈ ਗਈ ਸੀ। ਚੋਣ ਪ੍ਰਚਾਰ ‘ਚ ਉਮੀਦਵਾਰਾਂ ਦੇ ਪਰਿਵਾਰਕ ਮੈਂਬਰ ਵੀ ਨਿੱਤਰੇ ਹਨ। ਹਰ ਕੋਈ ਆਪਣੇ ਵੱਖਰੇ ਅੰਦਾਜ਼ ਨਾਲ ਚੋਣ ਪ੍ਰਚਾਰ ਕਰ ਰਿਹਾ ਹੈ। ਅੱਜ ਧੁਰੀ ‘ਚ ਭਗਵੰਤ ਮਾਨ ਨੇ ਚੋਣ ਪ੍ਰਚਾਰ ਕੀਤਾ  ਇਸ ਦੌਰਾਨ ਕਰਮਜੀਤ ਅਨਮੋਲ ਵੀ ਭਗਵੰਤ ਮਾਨ ‘ਤੇ ਹੱਕ ‘ਚ ਪ੍ਰਚਾਰ ਕਰਦੇ ਨਜ਼ਰ ਆਏ।

ਦੋਵਾਂ ਨੇ ਗਾਣਾ ਗਾ ਕੇ ਪ੍ਰਚਾਰ ‘ਚ ਅਲੱਗ ਹੀ ਰੰਗ ਬੰਨ੍ਹਿਆ। ਬੀਤੀ ਦਿਨੀਂ ਦਿੱਲੀ ਦੇ ਮੁੱਖ ਮੰਤਰੀ ਦੀ ਪਤਨੀ ਤੇ ਬੇਟੀ ਨੇ ‘ਆਪ’ ਪਾਰਟੀ ਲਈ ਪ੍ਰਚਾਰ ਕਰਨ ਲਈ ਪੰਜਾਬ ਦੌਰੇ ‘ਤੇ ਆਏ ਸਨ। ਜਿਨ੍ਹਾਂ ਨੂੰ ਲੋਕਾਂ ਵੱਲੋਂ ਕਾਫੀ ਹੁੰਗਾਰਾ ਮਿਲਿਆ। ਨਵਜੋਤ ਸਿੰਘ ਸਿੱਧੂ ਦੇ ਹੱਕ ‘ਚ ਉਨ੍ਹਾਂ ਦੀ ਬੇਟੀ ਨੇ ਚੋਣ ਪ੍ਰਚਾਰ ਕੀਤਾ ਸੀ। ਅੱਜ ਹੁਸ਼ਿਆਰਪੁਰ ਸੁੰਦਰ ਸ਼ਾਮ ਅਰੋੜਾ ਦੇ ਹੱਕ ‘ਚ ਵੀ ਉਨ੍ਹਾਂ ਦੀ ਬੇਟੀ ਸਿੰਮੀ ਅਰੋੜਾ ਵੱਲੋਂ ਪ੍ਰਚਾਰ ਕੀਤਾ ਗਿਆ ਤੇ ਘਰ-ਘਰ ਜਾ ਕੇ ਵੋਟਾਂ  ਮੰਗੀਆਂ

NO COMMENTS