*ਭਗਵੰਤ ਮਾਨ ਦਾ ਚੱਲਿਆ ਤੀਰ/ ਜਲੰਧਰ ਵਿੱਚ ਸ਼ਾਨਦਾਰ ਜਿੱਤ ਤੇ ਵੰਡੇ ਲੱਡੂ ਤੇ ਪਾਏ ਭੰਗੜੇ- ਚਰਨਜੀਤ ਸਿੰਘ ਅੱਕਾਂਵਾਲੀ*

0
59

ਮਾਨਸਾ, 13 ਮਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਆਮ ਆਦਮੀ ਪਾਰਟੀ ਦੀ ਲੋਕ ਸਭਾ ਹਲਕਾ ਜਲੰਧਰ ਤੋਂ ਚੋਣਾਂ ਵਿੱਚ ਉਤਾਰੇ ਸੁਸ਼ੀਲ ਕੁਮਾਰ ਰਿੰਕੂ ਦੀ ਹੋਈ 53636 ਦੇ ਫ਼ਰਕ ਨਾਲ ਸ਼ਾਨਦਾਰ ਜਿੱਤ ਤੇ ਮਾਨਸਾ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ ਨੇ ਆਮ ਆਦਮੀ ਪਾਰਟੀ ਦੇ ਦਫ਼ਤਰ ਵਿੱਚ ਪਾਰਟੀ ਵਰਕਰਾਂ ਨਾਲ ਲੱਡੂ ਵੰਡ ਕੇ ਖੁਸ਼ੀ ਮਨਾਈ। ਉਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਦੇ ਇੱਕ ਸਾਲ ਦੇ ਕਾਰਜਕਾਲ ਨੂੰ ਮੁੱਖ ਰੱਖਦਿਆਂ ਹੀ ਜਲੰਧਰ ਵਾਸੀਆਂ ਨੇ ਵਿਕਾਸ ਦੇ ਕੰਮਾਂ ਤੇ ਮੋਹਰ ਲਗਾਕੇ ਸੁਸ਼ੀਲ ਕੁਮਾਰ ਰਿੰਕੂ ਨੂੰ ਜਿਤਾਇਆ ਹੈ। ਜਲੰਧਰ ਜਿਹੜਾ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਸੀ। ਉਸ ਥਾਂ ਤੋਂ ਜਿੱਤ ਹੋਣਾ ਇਹ ਸਬੂਤ ਹੈ ਕਿ ਪੰਜਾਬ ਦੇ ਆਮ ਲੋਕ ਹੁਣ ਜਾਗ ਪਏ ਹਨ ਤੇ ਇਨ੍ਹਾਂ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਹਨ। ਅਸੀਂ ਆਮ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਕੰਮ ਕਰਾਂਗੇ ਤੇ ਸਾਡੀ ਸਰਕਾਰ ਨੂੰ ਕੰਮ ਦੇ ਕਰਕੇ ਹੀ ਅੱਜ ਭਾਰੀ ਗਿਣਤੀ ਨਾਲ ਜਿੱਤ ਪ੍ਰਾਪਤ ਹੋਈ ਹੈ।ਅੰਤ ਵਿੱਚ ਐਸ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਰਾਜੂ (ਕਲਿਹਰੀ) ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ।ਵੋਟਾਂ ਦੀ ਗੱਲ਼ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੂੰ 285773 ਵੋਟਾਂ ਪਈਆਂ ਹਨ, ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ 229523, ਭਾਜਪਾ ਦੇ ਇੰਦਰ ਇਕਬਾਲ ਅਟਵਾਲ ਨੂੰ 131983 ਤੇ ਅਕਾਲੀ-ਬਸਪਾ ਉਮੀਦਵਾਰ ਡਾ: ਸੁਖਵਿੰਦਰ ਸੁੱਖੀ ਨੂੰ 146070 ਵੋਟਾਂ ਮਿਲੀਆਂ ਹਨ। ਕਾਂਗਰਸ ਦੇ ਇਸ ਗੜ੍ਹ ‘ਚ ‘ਆਪ’ ਸ਼ੁਰੂ ਤੋਂ ਹੀ ਅੱਗੇ ਚੱਲ ਰਹੀ ਸੀ।ਵਿਰੋਧੀ ਪਾਰਟੀਆਂ ਦੇ ਗ਼ਲਤ ਪ੍ਰਚਾਰ ਕਰਨ ਦੇ ਬਾਵਜੂਦ ਜਲੰਧਰ ਵਾਸੀਆਂ ਨੇ ਆਪਣੀ ਸੂਝ ਬੂਝ ਦਿਖਾਉਂਦਿਆਂ ਹੋਇਆਂ ਸੁਸ਼ੀਲ ਕੁਮਾਰ ਰਿੰਕੂ ਨੂੰ ਭਾਰੀ ਗਿਣਤੀ ਵਿੱਚ ਵੋਟਾਂ ਪਾਕੇ ਜਿੱਤ ਦਿਵਾਈ ਹੈ। ਇਸ ਮੌਕੇ ਤੇ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਕ੍ਰਿਸ਼ਨ ਸਿੰਘ, ਮਾਸਟਰ ਵਰਿੰਦਰ ਸੋਨੀ, ਇੰਦਰਜੀਤ ਸਿੰਘ ਉੱਭਾ, ਗੁਰਮੀਤ ਸਿੰਘ ਖੁਰਮੀ, ਰਮੇਸ਼ ਖਿਆਲਾ ਸਾਬਕਾ ਸਰਪੰਚ ਖਿਆਲਾ, ਡਾ ਪਿੰਕਾ ਮਾਨਸਾ, ਰਣਜੀਤ ਸਿੰਘ ਰੱਲਾ, ਰੋਹੀ ਖਾਨ ਰੱਲਾ, ਨੀਟੂ ਚਹਿਲ, ਸਿਕੰਦਰ ਭੀਖੀ, ਈਸ਼ਵਰ ਮੈਨੇਜਰ, ਜੀਤ ਮਾਸਟਰ, ਮਨਜੀਤ ਮਾਸਟਰ, ਐਡਵੋਕੇਟ ਰਣਦੀਪ ਸ਼ਰਮਾ, ਬਲਵਿੰਦਰ ਸਿੰਘ ਵਾਰਡ ਨੰਬਰ 11, ਬੀਰਬਲ ਸਿੰਘ ਨਰਿੰਦਰਪੁਰਾ, ਆਦਿ ਹਾਜ਼ਰ ਸਨ। 

NO COMMENTS