*ਭਗਵਾਨ ਸ੍ਰੀ ਪਰਸੂ਼ਰਾਮ ਗਊਸ਼ਾਲਾ ਕਮੇਟੀ ਦੀ ਚੋਣ ਹੋਈ/ ਸਰਬ ਸੰਮਤੀ ਨਾਲ ਪ੍ਰੇਮ ਕੁਮਾਰ ਨੂੰ ਪ੍ਰਧਾਨ ਚੁਣਿਆ*

0
126

ਮਾਨਸਾ, 06 ਜਨਵਰੀ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸ਼ਹਿਰ ਵਿੱਚ ਅਤੇ ਸੜਕਾਂ ਤੇ ਘੁੰਮ ਰਹੇ ਪਸ਼ੂਆਂ ਦੀ ਦੇਖ ਭਾਲ ਅਤੇ ਗਊ ਸੇਵਾ ਨੂੰ ਮੁੱਖ ਰਖਦਿਆਂ ਭਗਵਾਨ ਸ੍ਰੀ ਪਰਸੂ਼ਰਾਮ ਗਊਸ਼ਾਲਾ ਕਮੇਟੀ ਦੀ ਚੋਣ ਹੋਈ, ਜਿਸ ਦੇ ਵਿੱਚ ਸਰਬ ਸੰਮਤੀ ਨਾਲ ਪ੍ਰੇਮ ਕੁਮਾਰ ਨੂੰ ਪ੍ਰਧਾਨ ਚੁਣਿਆ ਗਿਆ ਅਤੇ ਬੀਰਬਲ ਸ਼ਰਮਾ ਨੂੰ ਕੈਸ਼ੀਅਰ ਚੁਣਿਆ ਗਿਆ ਮੌਜੂਦਾ ਸੱਜਣ ਅਮਨਦੀਪ ਸਿੰਘ ਚਹਿਲ ਬੰਤ ਸਿੰਘ ਬਿਕਰਮ ਸਿੰਘ ਖੁਸ਼ੀ ਸ਼ਰਮਾ ਪੁਨੀਤ ਕੁਮਾਰ ਸੰਜੀਵ ਕੁਮਾਰ ਬਲਰਾਮ ਕੁਮਾਰ ਬਿੱਟੂ ਸ਼ਰਮਾ ਜਸਵਿੰਦਰ ਸਿੰਘ ਮਹੇਸ਼ ਕੁਮਾਰ ਫੌਜੀ ਮੌਜੂਦਾ ਹਾਜ਼ਰ ਹੋਏ।ਗਊਸਾਲਾਂ ਕਮੇਟੀ ਦੀ ਚੋਣ ਤੋਂ ਬਾਅਦ ਉਨ੍ਹਾਂ ਨੇ ਮੀਟਿੰਗ ਕੀਤੀ ਉਨ੍ਹਾਂ ਕਮੇਟੀ ਮੈਂਬਰਾਂ ਨੂੰ ਨਿਯੁਕਤੀ ਕਰਨ ਉਪਰੰਤ ਅਪੀਲ ਕੀਤੀ ਕਿ ਹਰ ਦਿਨ ਦਸਵੰਦ ਕੱਢਣ, ਜਿਸ ਨਾਲ ਹਰ ਮਹੀਨੇ ਗਊਸ਼ਾਲਾ ਦੀ ਸੇਵਾ ਵਿਚ ਲਗਾਇਆ ਜਾ ਸਕੇ ਅਤੇ ਸਰਕਾਰ ਵੱਲੋਂ ਭਰਾਏ ਜਾਂ ਰਹੇ ਗਊਸੈਂਸ ਵਿੱਚੋਂ ਬਣਦਾ ਹਿੱਸਾ ਗਊਸਾ਼ਲਾ ਨੂੰ ਦੇਣ ਲਈ ਵੀ ਸਰਕਾਰ ਨੂੰ ਅਪੀਲ ਕੀਤੀ ਅਤੇ ਸ਼ਹਿਰ ਦੇ ਆਹੁਦੇਦਾਰਾਂ ਤੋਂ ਮੱਦਦ ਦੀ ਅਪੀਲ ਕਰਦੇ ਹੋਏ ਲੋਕਾਂ ਤੋਂ ਵੀ ਉਮੀਦ ਰੱਖਦੇ ਨੇ ਕਿ ਗਊਸ਼ਾਲਾ ਨੂੰ ਹੋਰ ਵਧੀਆ ਤਰੀਕੇ ਨਾਲ ਚਲਾਉਣ ਲਈ ਹਰਾ ਚਾਰਾ ਅਤੇ ਸੁੱਕੀ ਤੁੜੀ ਅਤੇ ਦਾਣੇ ਆਟੇ ਲਈ ਬੇਨਤੀ ਕਰਦੇ ਹਨ ਕਿ ਸਹਾਇਤਾ ਕੀਤੀ ਜਾਵੇ।


NO COMMENTS