*ਭਗਵਾਨ ਸ਼੍ਰੀ ਪਰਸ਼ੁੂਰਾਮ ਸੰਕੀਰਤਨ ਮੰਡਲ ਮਾਨਸਾ ਵੱਲੋਂ ਆਯੁਸ਼ਮਾਨ ਹਸਪਤਾਲ ਮਾਨਸਾ ਦੇ ਸਹਿਯੋਗ ਨਾਲ ਇੱਕ ਫ਼ਰੀ ਮੈਡੀਕਲ ਕੈਂਪ ਲਗਾਇਆ ਗਿਆ*

0
33

 ਮਾਨਸਾ 27,ਦਸੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ): : ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੰਡਲ ਦੇ ਪ੍ਰਧਾਨ ਰਾਮ ਲਾਲ ਸ਼ਰਮਾ ਅਤੇ ਉਪ ਪ੍ਰਧਾਨ ਬਲਜੀਤ ਸ਼ਰਮਾ ਅਤੇ ਚੇਅਰਮੈਨ ਵਰੁਣ ਬਾਂਸਲ ਵੀਣੂ ਨੇ ਦੱਸਿਆ ਕਿ ਮਾਨਸਾ ਨਹਿਰ ਦੇ ਕੋਲ ਨਵੇਂ ਬਣੇ ਆਯੁਸ਼ਮਾਨ ਹਸਪਤਾਲ ਵਿੱਚ ਲਗਾਏ ਗਏ ਇਸ ਕੈਂਪ ਵਿੱਚ 150 ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ।  ਉਨ੍ਹਾਂ ਅੱਗੇ ਦੱਸਿਆ ਕਿ ਇਸ ਕੈਂਪ ਵਿੱਚ ਹੱਡੀਆਂ ਅਤੇ ਜੋੜਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਹਰਪ੍ਰੀਤ ਸੋਢੀ ਅਤੇ ਦਿਲ ਛਾਤੀ ਤੇ ਪੇਟ ਰੋਗਾਂ ਦੇ ਕਾਬਲ ਡਾਕਟਰ ਆਰਿਫ਼ ਨੇ ਪੂਰੀ ਗ਼ੌਰ ਨਾਲ ਮਰੀਜ਼ਾਂ ਦੀ ਜਾਂਚ ਕੀਤੀ ।  ਇਸ ਕੈਂਪ ਵਿੱਚ ਡਾਕਟਰੀ ਸਲਾਹ, ਈਸੀਜੀ, ਹੱਡੀਆਂ ਦੀ ਜਾਂਚ ਦਾ ਟੈਸਟ ਬੀ ਐਮ ਡੀ, ਸ਼ੂਗਰ,ਯੂਰਿਕ ਐਸਿਡ ਆਦਿ ਟੈਸਟ ਮੁਫ਼ਤ ਕੀਤੇ ਗਏ।  ਇਸ ਮੌਕੇ ਆਯੁਸ਼ਮਾਨ ਹਸਪਤਾਲ ਦੇ ਮਨੇਜਿੰਗ  ਡਾਇਰੈਕਟਰ ਅਤੇ ਭਗਵਾਨ ਸ਼੍ਰੀ ਪਰਸ਼ੁੂਰਾਮ ਮੰਡਲ ਦੇ ਸਾਰੇ ਮੈਂਬਰ ਹਾਜ਼ਰ ਸਨ।

NO COMMENTS