ਭਗਵਾਨ ਸ਼੍ਰੀ ਪਰਸ਼ੁਰਾਮ ਸੰਕੀਰਤਨ ਮੰਡਲ (ਰਜਿ.) ਮਾਨਸਾ ਵੱਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸਬੰਧੀ ਬੱਚਿਆਂ ਵਿੱਚ ਸ੍ਰੀ ਸਨਾਤਨ ਧਰਮ ਪ੍ਰਤੀ ਲਗਨ ਵਧਾਉਣ ਲਈ ਆਨਲਾਈਨ ਬਾਲ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ

0
104

ਮਾਨਸਾ 13 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ)ਭਗਵਾਨ ਸ਼੍ਰੀ ਪਰਸ਼ੁਰਾਮ ਸੰਕੀਰਤਨ ਮੰਡਲ (ਰਜਿ.) ਮਾਨਸਾ ਵੱਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸਬੰਧੀ ਬੱਚਿਆਂ ਵਿੱਚ ਸ੍ਰੀ ਸਨਾਤਨ ਧਰਮ ਪ੍ਰਤੀ ਲਗਨ ਵਧਾਉਣ ਲਈ ਆਨਲਾਈਨ ਬਾਲ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੰਡਲ ਦੇ ਪ੍ਰਧਾਨ ਰਾਮ ਲਾਲ ਸ਼ਰਮਾਅਤੇ ਜਰਨਲ ਸਕੱਤਰ ਕੰਵਲਜੀਤ ਨੇ ਦੱਸਿਆ ਕਿ 7 ਸਾਲ ਦੀ ਉਮਰ ਤੋਂ ਲੈ ਕੇ 10 ਸਾਲਾਂ ਦੀ ਉਮਰ ਤੱਕ ਦੇ ਬੱਚਿਆਂ ਦੀ ਆਨਲਾਈਨ ਬਾਲ ਪ੍ਰਤੀਯੋਗਤਾ ਕਰਵਾਈ ਗਈ ਇਸ ਪ੍ਰਤੀਯੋਗਤਾ ਦੇ ਵਿਚ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਪੇਂਟਿੰਗ ਬਣਾਉਣਾ, ਕਵਿਤਾ ਲਿਖਣਾ ਅਤੇ ਭਜਨ ਗਾਉਣਾ ਸ਼ਾਮਲ ਸਨ। ਇਸ ਪ੍ਰਤੀਯੋਗਤਾ ਦੇ ਵਿਚ ਬੱਚਿਆਂ ਨੇ ਵਧ-ਚੜ੍ਹ ਕੇ ਉਤਸ਼ਾਹ ਪੂਰਵਕ ਹਿੱਸਾ ਲਿਆ ਇਸ ਪ੍ਰਤੀਯੋਗਤਾ ਦੀ ਕੋਈ ਰਜਿਸਟ੍ਰੇਸ਼ਨ ਫੀਸ ਨਹੀਂ ਰੱਖੀ ਗਈ ਸੀ। ਪੇਂਟਿੰਗ ਦੇ ਵਿੱਚ ਪਹਿਲੇ ਸਥਾਨ ਤੇ ਹਰਸ਼ਿਤਾ ਪੁੱਤਰੀ ਦੀਪਕ ਕੁਮਾਰ ਦੂਸਰੇ ਸਥਾਨ ਤੇ ਮਿਰਦੁਲ ਖੁੰਗਰ ਪੁੱਤਰ ਨਿਤਿਨ ਖੁੰਗਰ ਤੀਸਰੇ ਸਥਾਨ ਤੇ ਹਰਸ਼ ਪੁੱਤਰ ਸੰਦੀਪ ਕੁਮਾਰ ਆਏ। ਪੇਂਟਿੰਗ ਲਈ ਜੱਜ ਦੀ ਭੂਮਿਕਾ ਡਰਾਇੰਗ ਟੀਚਰ ਅਮਰਜੀਤ ਕੌਰ, ਮੋਨਿਕਾ ਸ਼ਰਮਾ ਅਤੇ ਦੀਕਸ਼ਾ ਨੇ ਕੁਸ਼ਲਤਾ ਨਾਲ ਨਿਭਾਈ।
ਕਵਿਤਾ ਲੇਖਣ ਪ੍ਰਤੀਯੋਗਤਾ ਵਿੱਚ ਪਹਿਲੇ ਸਥਾਨ ਤੇ ਹਵਿਸ਼ ਪੁੱਤਰ ਕਪਿਲ ਦੇਵ ਦੂਸਰੇ ਸਥਾਨ ਤੇ ਸਾਨੀਆ ਪੁੱਤਰੀ ਅਨਿਲ ਕੁਮਾਰ ਤੀਸਰੇ ਸਥਾਨ ਤੇ ਕੁਨਾਲ ਪੁੱਤਰ ਰਾਜ ਕੁਮਾਰ ਆਏ। ਕਵਿਤਾ ਲੇਖਣ ਵਿਚ ਜੱਜ ਦੀ ਭੂਮਿਕਾ ਸਟੇਟ ਐਵਾਰਡ ਜੇਤੂ ਤਰਸੇਮ ਚੰਦ ਗੋਇਲ, ਉੱਘੇ ਗੀਤਕਾਰ ਹੈਪੀ ਰਾਮਦਿੱਤੇ ਵਾਲਾ ਅਤੇ ਅਧਿਆਪਕ ਕਰਮਜੀਤ ਸਿੰਘ ਗੋਲਡੀ ਨੇ ਸੁਚੱਜੇ ਢੰਗ ਨਾਲ ਨਿਭਾਈ। ਭਜਨ ਗਾਇਨ ਪ੍ਰਤੀਯੋਗਤਾ ਵਿਚ ਪਹਿਲੇ ਸਥਾਨ ਤੇ ਨਿਸ਼ਠਾ ਅਰੋੜਾ ਪੁੱਤਰੀ ਪਵਨ ਅਹੂਜਾ ਦੂਸਰੇ ਸਥਾਨ ਤੇ ਮਾਨਕ ਗੋਇਲ ਪੁੱਤਰ ਵਿਕਾਸ ਕੁਮਾਰ ਅਤੇ ਤੀਸਰੇ ਸਥਾਨ ਤੇ ਸੁਹਾਨਾ ਪੁੱਤਰੀ ਵਿਨੋਦ ਕੁਮਾਰ ਆਏ।

ਇਸ ਪ੍ਰਤੀਯੋਗਤਾ ਲਈ ਜੱਜ ਦੀ ਭੂਮਿਕਾ ਉੱਘੇ ਭਜਨ ਗਾਇਕ ਕਪਿਲ ਸ਼ਰਮਾ ਅਹਿਮਦਗੜ੍ਹ ਵਾਲੇ, ਮਿਊਜ਼ਿਕ ਟੀਚਰ ਨਿਤਾਸ਼ ਨੀਸ਼ੂ ਅਤੇ ਮਿਊਜ਼ਿਕ ਟੀਚਰ ਸੁਦਰਸ਼ਨ ਸਿੰਘ ਜੱਸਲ ਨੇ ਬਾਖ਼ੂਬੀ ਨਿਭਾਈ। ਪਹਿਲੇ ਤਿੰਨ ਸਥਾਨਾਂ ਤੇ ਆਉਣ ਵਾਲੇ ਬੱਚਿਆਂ ਨੂੰ ਮੰਡਲ ਵੱਲੋਂ ਵਿਸ਼ੇਸ਼ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਪ੍ਰਤੀਯੋਗਤਾ ਵਿੱਚ ਭਾਗ ਲੈਣ ਵਾਲੇ ਹਰੇਕ ਬੱਚੇ ਨੂੰ ਹੌਂਸਲਾ ਅਫਜ਼ਾਈ ਇਨਾਮ ਦਿੱਤਾ ਗਿਆ। ਇਸ ਪ੍ਰਤੀਯੋਗਤਾ ਲਈ ਰਾਜੇਸ਼ ਕੁਮਾਰ ਠੇਕੇਦਾਰ ਰਾਧੇ ਕਲੈਕਸ਼ਨ ਵਾਲੇ ਅਤੇ ਰਾਜੇਸ਼ ਕੁਮਾਰ ਪੰਧੇਰ ਜਨਰਲ ਸਕੱਤਰ ਸ਼੍ਰੀ ਸਨਾਤਨ ਧਰਮ ਸਭਾ ਅਤੇ ਬਲਰਾਮ ਸ਼ਰਮਾ ਪ੍ਰਧਾਨ ਸ਼੍ਰੀ ਪਰਸ਼ੂਰਾਮ ਵਿਕਾਸ ਟ੍ਰਸਟ ਮਾਨਸਾ ਨੇ ਵਿਸ਼ੇਸ਼ ਸਹਿਯੋਗ ਦਿੱਤਾ।
ਇਸ ਪ੍ਰਤੀਯੋਗਤਾ ਵਿੱਚ ਮੰਡਲ ਦੇ ਬਲਜੀਤ ਸ਼ਰਮਾ, ਵਰੁਣ ਬਾਂਸਲ, ਪ੍ਰਸ਼ੋਤਮ ਕੁਮਾਰ, ਰਾਜ ਰਤਨ ਸ਼ਰਮਾ, ਸੇਵਕ ਸੰਦਲ, ਤਰੁਣ ਕੁਮਾਰ, ਮਨਦੀਪ ਹੈਰੀ, ਨਿਤਿਨ ਖੁੰਗਰ, ਬੰਟੀ ਰਾਜਪੂਤ, ਸੰਦਲ ਭਾਟੀਆ,ਜਗਨ ਸ਼ਰਮਾ ਅਤੇ ਵੀਰਭਾਨ ਸ਼ਰਮਾ ਨੇ ਆਪਣੀ ਡਿਊਟੀ ਬਾਖੂਬੀ ਨਿਭਾਈ

NO COMMENTS