ਭਗਵਾਨ ਸ਼੍ਰੀ ਪਰਸ਼ੁਰਾਮ ਸੰਕੀਰਤਨ ਮੰਡਲ ਮਾਨਸਾ ਵੱਲੋਂ 31 ਦਸੰਬਰ ਦੀ ਰਾਤ ਮਹਾਮਾਈ ਦਾ ਗੁਣਗਾਨ ਕਰਕੇ ਮਨਾਈ ਗਈ

0
85

ਮਾਨਸਾ 1 ਜਨਵਰੀ (ਸਾਰਾ ਯਹਾ /ਜੋਨੀ ਜਿੰਦਲ) : ਸਭਨਾਂ ਦੀ ਸੁੱਖ-ਸ਼ਾਂਤੀ ਤੰਦਰੁਸਤੀ ਤਰੱਕੀ ਅਤੇ ਖੁਸ਼ਹਾਲ ਜੀਵਨ ਦੀ ਕਾਮਨਾ ਲਈ ਭਗਵਾਨ ਸ਼੍ਰੀ ਪਰਸ਼ੁਰਾਮ ਸੰਕੀਰਤਨ ਮੰਡਲ ਮਾਨਸਾ ਵੱਲੋਂ ਅੱਜ 31 ਦਸੰਬਰ ਦੀ ਰਾਤ ਮਹਾਮਾਈ ਦਾ ਗੁਣਗਾਨ ਕਰਕੇ ਮਨਾਈ ਗਈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੰਡਲ ਦੇ ਪ੍ਰਧਾਨ ਰਾਮ ਲਾਲ ਸ਼ਰਮਾ ਚੇਅਰਮੈਨ ਵਰੁਣ ਬਾਂਸਲ ਵੀਨੂੰ ਅਤੇ ਮਨਦੀਪ ਹੈਰੀ ਨੇ ਦੱਸਿਆ ਕੇ ਸਥਾਨਕ ਭਗਵਾਨ ਸ਼੍ਰੀ ਪਰਸ਼ੁਰਾਮ ਮੰਦਰ ਟ੍ਰੈਫ਼ਿਕ ਰੋਡ ਮਾਨਸਾ ਵਿਖੇ ਮਹਾਂਮਾਈ ਦੀ ਚੌਕੀ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਮੰਦਰ ਦੇ ਪੁਜਾਰੀ ਲਕਸ਼ਮੀ ਨਰਾਇਣ ਸ਼ਰਮਾ ਨੇ ਸ਼੍ਰੀ ਸੰਜੀਵ ਕੁਮਾਰ ਅਤੇ ਸ਼੍ਰੀ ਰਾਜ ਕੁਮਾਰ ਰਾਜੂ (ਸ਼ਕਤੀ ਲੈਸ ਹਾਊਸ ਵਾਲਿਆਂ) ਤੋਂ ਨਵ ਗ੍ਰਹਿ ਪੂਜਨ ਕਰਵਾਇਆ। ਚੌਂਕੀ ਦੀ ਜੋਤੀ ਪ੍ਰਚੰਡ ਸ਼੍ਰੀਮਤੀ ਰੰਜਨਾ ਅਤੇ ਐਡਵੋਕੇਟ ਅਮਨ ਮਿੱਤਲ ਪ੍ਰਧਾਨ ਸਿਨੇਮਾ ਰੋਡ ਟਰੇਡਰਜ਼ ਐਸੋਸੀਏਸ਼ਨ ਮਾਨਸਾ ਨੇ ਕੀਤੀ। ਇਸ ਮੌਕੇ ਤੇ ਐਡਵੋਕੇਟ ਅਮਨ ਮਿੱਤਲ ਨੇ ਇਸ ਸਮਾਗਮ ਅਤੇ ਨਵੇਂ ਸਾਲ ਦੀਆਂ ਸਭ ਨੂੰ ਵਧਾਈਆਂ ਦਿੱਤੀਆਂ ।


ਇਸ ਚੌਂਕੀ ਵਿੱਚ ਬਲਜੀਤ ਸ਼ਰਮਾ ਸੇਵਕ ਸੰਦਲ, ਭਾਰਤ ਭੂਸ਼ਨ ਬੰਟੀ ਤਰੁਣ ਕੁਮਾਰ ,ਕੰਵਲ ਸ਼ਰਮਾ,ਵੀਣੂੰ ਬਾਂਸਲ, ਰਾਜਿੰਦਰ ਰਾਜੂ, ਅੰਮ੍ਰਿਤ ਸ਼ਰਮਾ,ਸੁਖਪਾਲ ਬਾਂਸਲ ਸੁਭਾਸ਼ ਕਾਕੜਾ ਨੇ ਮਹਾਂਮਾਈ ਜੀ ਦਾ ਗੁਣਗਾਨ ਕਰਕੇ ਭਗਤਾਂ ਨੂੰ ਝੂਮਣ ਲਗਾ ਦਿੱਤਾ।

ਇਸ ਮੌਕੇ ਮੁਹੱਲਾ ਨਿਵਾਸੀਆਂ ਤੋਂ ਇਲਾਵਾ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਮੈਂਬਰ ਹਾਜ਼ਰ ਸਨ।

NO COMMENTS