ਭਗਵਾਨ ਸ਼੍ਰੀ ਪਰਸ਼ੁਰਾਮ ਮੰਦਰ ਵਿਖੇ ਮਾਂ ਦੇ ਨੌਵੇਂ ਸਰੂਪ ਸ਼੍ਰੀ ਸਿੱਧਦਾਤਰੀ ਜੀ ਦਾ ਪੂਜਨ ਕੀਤਾ ਗਿਆ

0
60

ਮਾਨਸਾ 25 ਅਕਤੂਬਰ (ਸਾਰਾ ਯਹਾ/ਜੋਨੀ ਜਿੰਦਲ) : ਸੰਪੂਰਨ ਜਗਤ ਦੀ ਮਾਲਕ ਅਤੇ ਪਾਲਕ ਮਹਾਰਾਣੀ ਜਗਦੰਬੇ ਦੇ ਪਵਿੱਤਰ ਨਵਰਾਤਰਿਆਂ ਵਿਚ ਅੱਜ ਭਗਵਾਨ ਸ਼੍ਰੀ ਪਰਸ਼ੁਰਾਮ ਮੰਦਰ ਵਨ ਵੇ ਟਰੈਫਿਕ ਰੋਡ ਮਾਨਸਾ ਵਿਖੇ ਮਾਂ ਦੇ ਨੌਵੇਂ ਸਰੂਪ ਸ਼੍ਰੀ ਸਿੱਧਦਾਤਰੀ ਜੀ ਦਾ ਪੂਜਨ ਕੀਤਾ ਗਿਆ।


ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੰਡਲ ਦੇ ਚੇਅਰਮੈਨ ਵਰੁਣ ਬਾਂਸਲ ਅਤੇ ਸੰਦਲ ਭਾਟੀਆ ਨੇ ਦੱਸਿਆ ਕਿ ਮਾਂ ਦੇ ਇਸ ਅਲੌਕਿਕ ਸਰੂਪ ਦੀ ਪੂਜਾ,ਨਵ ਗ੍ਰਹਿ, ਅਖੰਡ ਜੋਤ ਅਤੇ ਮਾਂ ਦੀਆਂ ਪਿਆਰੀਆਂ ਕੰਜਕਾਂ ਦਾ ਪੂਜਨ ਸ਼੍ਰੀ ਲਲਿਤ ਸ਼ਰਮਾ ਜੀ ਤੇ ਪਰਿਵਾਰ ਸ਼ੇਰੇ ਪੰਜਾਬ ਪ੍ਰਾਪਰਟੀ ਡੀਲਰ ਅਤੇ ਮੰਡਲ ਦੇ ਕੈਸ਼ੀਅਰ ਸ਼੍ਰੀ ਤਰੁਣ ਕੁਮਾਰ ਜੀ ਅਤੇ ਪਰਿਵਾਰ ਤੋਂ ਮੰਦਰ ਦੇ ਪੁਜਾਰੀ ਪੰਡਤ ਲਕਸ਼ਮੀ ਨਰਾਇਣ ਸ਼ਰਮਾ ਨੇ ਕਰਵਾਇਆ।
ਉਪਰੋਕਤ ਮੰਦਰ ਵਿੱਚ ਰਾਤ ਨੂੰ ਮਹਾਂਮਾਈ ਦਾ ਸੰਕੀਰਤਨ ਹੋਵੇਗਾ।

NO COMMENTS