*ਭਗਵਾਨ ਦੀ ਕਿਰਪਾ ਬਿਨਾਂ ਜੀਵ ਨੂੰ ਪ੍ਰਮਾਤਮਾ ਦੀ ਭਗਤੀ ਨਸੀਬ ਨਹੀਂ ਹੁੰਦੀ-ਅਸਵਨੀ*

0
50

ਮਾਨਸਾ 07 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ)ਸ੍ਰੀ ਕ੍ਰਿਸ਼ਨ ਕੀਰਤਨ ਮੰਡਲ ਮਾਨਸਾ ਵੱਲੋਂ ਸ੍ਰੀ ਗੀਤਾ ਭਵਨ ਮਾਨਸਾ ਵਿਖੇ ਮਨਾਏ ਜਾ ਰਹੇ ਸ੍ਰੀ ਰਾਧਾ ਜਨਮ ਅਸ਼ਟਮੀ ਉਤਸਵ ਦੇ ਤੀਸਰੇ ਦਿਨ ਜੋਤੀ ਪ੍ਰਚੰਡ ਦੀ ਰਸਮ ਸ਼ੀਸ਼ ਪਾਲ ਨੇ ਆਪਣੇ ਪਰਿਵਾਰ ਸਮੇਤ ਨਿਭਾਈ। ਇਸ ਮੌਕੇ ਪ੍ਰਵਚਨਾਂ ਦੀ ਅੰਮ੍ਰਿਤਮਈ ਵਰਖਾ ਕਰਦਿਆਂ ਪੰਡਤ ਅਸ਼ਵਨੀ ਕੁਮਾਰ ਸ਼ਰਮਾ ਕਾਲਿਆਂਵਾਲੀ ਨੇ ਕਿਹਾ ਕਿ ਮਦਭਗਵਤ ਪੁਰਾਣ ਜਿਸ ਨੂੰ ਜਿਸ ਜੀਵ ਨੇ ਵੀ ਸੁਣ ਲਿਆ, ਸਮਝੋ ਉਸ ਨੇ ਬਿਆਸ ਜੀ ਦੁਆਰਾ ਲਿਖੇ 18 ਪੁਰਾਣ ਸੁਣ ਲਏ। ਉਨ੍ਹਾਂ ਕਿਹਾ ਕਿ ਮਾਂ ਭਗਵਤੀ ਇਸ ਸੰਸਾਰ ਦੀ ਰਚਨਾ, ਪਾਲਣਾ ਤੇ ਨਾਸ਼ ਕਰਦੀ ਹੈ। ਮਾਂ ਭਗਵਤੀ, ਮਾਂ ਸਰਸਵਤੀ, ਮਾਂ ਲਕਸ਼ਮੀ ਮਹਾਂ ਕਾਲੀ ਦੇ ਰੂਪ ਵਿੱਚ ਬਿਰਾਜਮਾਨ ਹੈ। ਜੋ ਤਿੰਨ ਸ਼ਕਤੀਆਂ ਰਜੋਗੁਣ, ਤਪੋਗੁਣ ਤੇ ਸੋਨਗੁਣ ਸ਼ਕਤੀਆਂ ਹਨ, ਉਹ ਸਭ ਮਾਂ ਭਗਵਤੀ ਦੇ ਵਿੱਚ ਬਿਰਾਜਮਾਨ ਹੈ। ਉਨ੍ਹਾਂ ਕਿਹਾ ਕਿ ਪੂਰੇ ਸੰਸਾਰ ਵਿੱਚ ਸਭ ਕੁੱਝ ਪਾ ਲੈਣਾ ਅਸਾਨ ਹੈ, ਧਨਵਾਨ ਬਣਨਾ ਅਸਾਨ ਹੈ, ਪਰ ਭਗਤ ਬਣਨਾ ਬਹੁਤ ਔਖਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ  ਭਗਵਾਨ ਦੀ ਕਿਰਪਾ ਨਹੀਂ ਹੁੰਦੀ, ਤਦ ਤੱਕ ਜੀਵ ਨੂੰ ਪ੍ਰਮਾਤਮਾ ਦੀ ਭਗਤੀ ਨਸੀਬ ਨਹੀਂ ਹੁੰਦੀ, ਕਿਉਂਕਿ ਸੰਸਾਰ ਦੀ ਮਾਇਆ ਜੀਵ ਨੂੰ ਪਰਮ ਪਿਤਾ ਪ੍ਰਮਾਤਮਾ ਤੋਂ ਦੂਰ ਕਰਦੀ ਹੈ। ਉਨ੍ਹਾਂ ਕਿਹਾ ਕਿ ਸੰਸਾਰੀ ਜੀਵ ਦੇ ਮਨ ਦੀ ਪੂਰਤੀ ਕਦੇ ਵੀ ਪੂਰੀ ਨਹੀਂ ਹੁੰਦੀ।ਉਨ੍ਹਾਂ ਕਿਹਾ ਕਿ ਇਹ ਸ਼ਰੀਰ ਥੱਕ ਜਾਂਦਾ ਹੈ, ਪਰ ਮਨ ਨਹੀਂ ਥੱਕਦਾ, ਕਿਉਂਕਿ ਮਨ ਦੇ ਵਿੱਚ ਕੋਈ ਨਾ ਕੋਈ ਨਵੀਂ ਇੱਛਾ ਪੈਦਾ ਹੁੰਦੀ ਰਹਿੰਦੀ ਹੈ। ਇਸ ਜੀਵਨ ਵਿੱਚ ਦੁਖਾਂ ਤੋਂ ਬਿਨ੍ਹਾਂ ਸੁੱਖਾਂ ਦਾ ਅਨੁਭਵ ਨਹੀਂ ਹੁੰਦਾ, ਜਦ ਤੱਕ ਸਾਡੇ ਜੀਵਨ ਵਿੱਚ ਦੁੱਖ ਨਹੀਂ ਆਉਣਗੇ, ਤਾਂ ਉਦੋਂ ਤੱਕ ਸਾਨੁੰ ਸੁੱਖ ਕੀ ਹੈ ਇਸ ਦਾ ਅਹਿਸਾਸ ਨਹੀਂ ਹੁੰਦਾ। ਉਨਾ ਕਿਹਾ ਕਿ ਜਿਸ ਨੇ ਆਪਣੀ ਜਿੰਦਗੀ ਵਿੱਚ ਕਦੇ ਦਾਨ ਨਹੀਂ ਕੀਤਾ, ਉਹ ਅਗਲੇ ਜਨਮ ਵਿੱਚ ਭੀਖਾਰੀ ਬਣਦਾ ਹੈ। ਮੰਗਣਾ ਬਹੁਤ ਬੁਰਾ ਹੈ, ਪਰ ਜੋ ਸਭ ਕੁੱਝ ਹੁੰਦੇ ਹੋਏ ਦਾਨ ਨਹੀਂ ਦਿੰਦਾ ਉਹ ਸਭ ਤੋਂ ਬੁਰਾ ਹੈ। ਉਨ੍ਹਾਂ ਕਿਹਾ ਕਿ ਜਿਸ ਘਰ ਵਿੱਚ ਮਾਂ ਦਾ ਸਨਮਾਨ ਹੁੰਦਾ ਹੈ, ਉਸ ਘਰ ਵਿੱਚ ਮਾਂ ਭਗਵਤੀ ਹਮੇਸ਼ਾ ਕਿਰਪਾ ਕਰਦੀ ਹੈ, ਘਰ ਵਿੱਚ ਸ਼ਾਂਤੀ ਬਣੀ ਰਹਿੰਦੀ ਹੈ, ਮਾਂ ਲਕਸ਼ਮੀ ਰੂਪ ਵਿੱਚ ਵੀ ਵਾਸ ਕਰਦੀ ਹੈ, ਦਾਨ ਕਰਨ ਨਾਲ ਧਨ ਪਵਿੱਤਰ ਹੋ ਜਾਂਦਾ ਹੈ, ਮਾਂ ਭਗਵਤੀ ਕਣ ਕਣ ਵਿੱਚ ਬਿਰਾਜ ਮਾਨ ਹੈ।ਇਸ ਦੋਰਾਨ ਉਨਾ ਆਪਣੀ ਮਧੁਰ ਆਵਾਜ ਚ ਸੁੰਦਰ ਸੁੰਦਰ ਭਜਨ ਵੀ ਸੁਣਾਏ। ਇਸ ਮੌਕੇ ਮੰਡਲ ਦੇ ਪ੍ਰਧਾਨ ਧਰਮ ਪਾਲ ਪਾਲੀ, ਪਵਨ ਧੀਰ,  ਮੱਖਣ ਲਾਲ, ਸੁਰਿੰਦਰ ਲਾਲੀ, ਗਿਆਨ ਚੰਦ, ਦੀਵਾਨ ਭਾਰਤੀ, ਸਕੱਤਰ ਅਮਰ ਪੀ. ਪੀ.ਅਮਰ ਨਾਥ ਲੀਲਾ, ਕੁੱਕੂ ਅੱਕਾਂਵਾਲੀ, ਸੋਨੂੰ ਅਤਲਾ, ਸੁਭਾਸ਼ ਸ਼ਰਮਾ, ਅਮਿੱਤ ਸ਼ਾਸਤਰੀ, ਬੱਦਰੀ ਨਰਾਇਣ, ਦੀਵਾਨ ਧਿਆਨੀ,ਮਹਿੰਦਰ ਪੱਪੀ, ਹੈਪੀ ਸਾਉਡ, ਕਿ੍ਸਨ ਬਾਸਲ, ਸੁਭਾਸ ਪੱਪੂ, ਰਕੇਸ ਤੋਤਾ,  ਵਿਨੋਦ ਰਾਣੀ,ਕਿ੍ਸਨਾ ਦੇਵੀ, ਨੀਸੂ, ਨੀਲਮ ਰਾਣੀ, ਅਭਿਨਾਸ, ਸੀਲਾ ਦੇਵੀ, ਕਮਲੇਸ ਰਾਣੀ, ਦਰਸਨਾ ਦੇਵੀ, ਸੁਸਮਾ ਦੇਵੀ,ਮੂਰਤੀ, ਕਿਰਨਾ ਰਾਣੀ, ਨਿਰਮਲਾ ਦੇਵੀ, ਅਨਾਮਿਕਾ ਗਰਗ,ਮੰਜੂ, ਸਰੋਜ ਬਾਲਾ, ਸੁਨੀਤਾ ਤੋ ਇਲਾਵਾ ਵੱਡੀ ਗਿਣਤੀ ਵਿਚ ਔਰਤਾਂ ਹਾਜ਼ਰ ਸਨ।

NO COMMENTS