*ਬੱਸਾਂ ਦੇ ਕੱਚੇ ਮੁਲਾਜਮਾਂ ਦੀ ਹੜਤਾਲ ਚੌਥੇ ਦਿਨ ਚ ਸਾਮਿਲ, ਬੱਸ ਸਟੈਡ ਖਾਲੀ ਕਰਵਾ ਕੇ ਲਗਾਇਆ ਜਿੰਦਰਾ*

0
100

ਬੁਢਲਾਡਾ 9 ਸਤੰਬਰ(ਸਾਰਾ ਯਹਾਂ/ਅਮਨ ਮਹਿਤਾ ): ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਕੱਚੇ ਮੁਲਾਜਮ ਯੂਨੀਅਨ ਵੱਲੋਂ ਅਣਮਿੱਥੇ ਸਮੇਂ ਦੀ ਹੜਤਾਲ ਦੇ ਅੱਜ਼ ਚੌਥੇ ਦਿਨ ਮੁਲਾਜਮਾਂ ਵੱਲੋਂ ਬਸ ਸਟੈਡ ਬੰਦ ਕਰਕੇ ਧਰਨਾ ਦਿੱਤਾ ਗਿਆ। ਇਸ ਮੌਕੇ ਪ੍ਰਾਇਵੇਟ ਬੱਸਾਂ ਅਤੇ ਸਵਾਰੀਆਂ ਨੂੰ ਵੀ ਬੱਸ ਸਟੈਡ ਵਿੱਚ ਬਾਹਰ ਕਰਕੇ ਬੱਸ ਸਟੈਡ ਦੇ ਮੇਨ ਗੇਟ ਨੂੰ ਜਿੰਦਰਾ ਲਗਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆ ਆਗੂਆਂ ਨੇ ਕਿਹਾ ਕਿ ਆਪਣੀਆਂ ਹੱਕੀ ਮੰਗਾਂ ਲਈ ਉਹ ਪਿਛਲੇ ਲੰਮੇ ਸਮੇਂ ਤੋਂ ਸੰਘਰਸ ਕਰਦੇ ਆ ਰਹੇ ਹਨ ਪਰ ਸਰਕਾਰ ਵਾਰ ਵਾਰ ਮੀਟਿੰਗਾ ਕਰਕੇ ਮਸਲੇ ਦਾ ਕੋਈ ਹੱਲ ਨਹੀਂ ਕਰ ਰਹੀ ਬਲਕਿ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ। ਜਿਸਦੇ ਚਲਦਿਆਂ ਅੱਜ ਉਨ੍ਹਾਂ ਵੱਲੋਂ ਸੰਘਰਸ ਨੂੰ ਹੋਰ ਤੇਜ ਕਰਦਿਆਂ ਬੱਸ ਸਟੈਡਾਂ ਨੂੰ ਬੰਦ ਕੀਤਾ ਗਿਆ ਹੈ।  ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਵੱਲ੍ਹ ਧਿਆਨ ਨਾ ਦਿੱਤਾ ਤਾਂ ਮੁਲਾਜਮ ਸੜਕਾ ਤੇ ਚੱਕਾ ਜਾਮ ਕਰਨ ਨੂੰ ਵੀ ਮਜਬੂਰ ਹੋਣਗੇ। ਇਸ ਮੌਕੇ ਵੱਡੀ ਗਿਣਤੀ ਵਿੱਚ ਕੱਚੇ ਮੁਲਾਜਮ ਅਤੇ ਭਰਾਤਰੀ ਜੱਥੇਬੰਦੀਆਂ ਦੇ ਆਗੂ ਹਾਜ਼ਰ ਸਨ। ਦੂਸਰੇ ਪਾਸੇ ਹੜਤਾਲ ਦੇ ਚਲਦਿਆਂ ਅਤੇ ਬੱਸ ਸਟੈਡ ਬੰਦ ਰਹਿਣ ਕਰਕੇ ਸਵਾਰੀਆਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਲੋਕਾਂ, ਮੁਲਾਜਮਾਂ ਆਦਿ ਨੂੰ ਆਪਣੇ ਘਰਾਂ ਅਤੇ ਦਫਤਰਾਂ ਤੱਕ ਜਾਣ ਲਈ ਲੰਬਾ ਸਮਾਂ ਬੱਸਾ ਦਾ ਇੰਤਜਾਰ ਕਰਨਾ ਪਿਆ। ਇਸ ਮੌਕੇ ਤੇ ਗੁਰਸੇਵਕ ਸਿੰਘ, ਦੀਪਕ ਪਾਲ,ਜਸਪਾਲ ਸਿੰਘ, ਜਸਵਿੰਦਰ ਸਿੰਘ, ਕਾਬਲ ਸਿੰਘ ਤੇ ਹੋਰ ਸਟਾਫ ਮੌਜੂਦ ਸਨ।*ਫੋਟੋ: ਬੁਢਲਾਡਾ: ਬੱਸ ਸਟੈਡ ਖਾਲੀ ਕਰਵਾ ਕੇ ਗੇਟ ਬੰਦ ਕਰਦੇ ਹੋਏ ਮੁਲਾਜਮ।*

NO COMMENTS