*ਬੱਸਾਂ ਦੀਆਂ ਬਾਡੀਆਂ ਰਾਜਸਥਾਨ ‘ਚ ਲਵਾਉਣ ਨੂੰ ਲੈਕੇ ਰਾਜਾ ਵੜਿੰਗ ‘ਤੇ ਭੜਕੇ ਮੁੱਖ ਮੰਤਰੀ, ਤਾਂ ਰਾਜਾ ਵੜਿੰਗ ਨੇ ਵੀ ਨਹੀਂ ਛੱਡੀ ਕਸਰ, ਆਖੀ ਆਹ ਗੱਲ*

0
143

ਮਾਰਚ 04 (ਸਾਰਾ ਯਹਾਂ/ਬਿਊਰੋ ਨਿਊਜ਼) ਰਾਜਸਥਾਨ ‘ਚ ਪੰਜਾਬ ਦੀਆਂ ਬੱਸਾਂ ਦੀ ਬਾਡੀਆਂ ਲਵਾਉਣ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਟਰਾਂਸਪੋਰਟ ਮੰਤਰੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ‘ਤੇ ਤਿੱਖਾ ਹਮਲਾ ਕੀਤਾ

ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਰਾਜਸਥਾਨ ‘ਚ ਪੰਜਾਬ ਦੀਆਂ ਬੱਸਾਂ ਦੀ ਬਾਡੀਆਂ ਲਵਾਉਣ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਟਰਾਂਸਪੋਰਟ ਮੰਤਰੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ‘ਤੇ ਤਿੱਖਾ ਹਮਲਾ ਕੀਤਾ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਬੱਸਾਂ ਦੀਆਂ ਬਾਡੀਆਂ ਲੱਗਣੀਆਂ ਸਨ, ਪੰਜਾਬ ਦੇ ਵਿੱਚ ਹਰਗੋਬਿੰਦ ਭਦੌੜ ਵਾਲਾ ਮਸ਼ਹੂਰ ਹੈ, ਸਤਲੁਜ ਜਲੰਧਰ ਵਾਲਾ ਮਸ਼ਹੂਰ ਹੈ ਪਰ ਸਾਰੇ ਭਾਰਤ ਵਿੱਚੋਂ ਬੱਸਾਂ ਅਤੇ ਟਰੱਕਾਂ ਦੀਆਂ ਬਾਡੀਆਂ ਲਵਾਉਣ ਲੋਕ ਪੰਜਾਬ ਵਿੱਚ ਆਉਂਦੇ ਹਨ ਪਰ ਪਿਛਲੇ ਸਾਲ ਦੌਰਾਨ ਅਜਿਹਾ ਕੀ ਕਾਰਨ ਬਣਿਆ ਕਿ ਬੱਸਾਂ ਦੀਆਂ ਬਾਡੀਆਂ ਲਵਾਉਣ ਵਾਸਤੇ ਰਾਜਸਥਾਨ ਜਾਣਾ ਪਿਆ।

ਅਸੀਂ ਇਸ ਗੱਲ ਦੀ ਜਾਂਚ ਕਰਾਂਗੇ ਕਿ ਰਾਜਸਥਾਨ ਵਾਲੀਆਂ ਸਸਤੀਆਂ ਲਵਾ ਰਹੇ ਹਨ, ਆਪਣਾ ਕਾਰੋਬਾਰ ਬਾਹਰ ਕਿਉਂ ਜਾ ਰਿਹਾ ਹੈ, ਜੇਕਰ ਉਸ ਸਸਤੀਆਂ ਬਾਡੀਆਂ ਲਾ ਰਹੇ ਹਨ ਤਾਂ ਅਸੀਂ ਵੀ ਰਾਜਸਥਾਨੀ ਜਿੰਨੀ ਹਮਾਇਤ ਦੇਵਾਂਗੇ ਅਤੇ ਬਜਟ ਵਿੱਚ ਪੇਸ਼ ਕਰਾਂਗੇ। ਮੁੱਖ ਮੰਤਰੀ ਮਾਨ ਨੇ ਸਦਨ ਵਿੱਚ ਰਾਜਾ ਵੜਿੰਗ ਨੂੰ ਸਵਾਲ ਕਰਦਿਆਂ ਹੋਇਆਂ ਕਿਹਾ ਕਿ ਬੱਸਾਂ ਦੀਆਂ ਬਾਡੀਆਂ ਇੱਥੇ ਕਿਉਂ ਨਹੀਂ ਲੱਗਦੀਆਂ, ਅਸੀਂ ਇਸ ਦੀ ਜਾਂਚ ਕਰਾਂਗੇ।

ਉੱਥੇ ਹੀ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸੀਐਮ ਭਗਵੰਤ ਮਾਨ ਦੀ ਗੱਲ ਦਾ ਜਵਾਬ ਦਿੰਦਿਆਂ ਕਿਹਾ ਕਿ ਭਗਵੰਤ ਮਾਨ ਜੀ , ਨਾ ਤਾਂ ਪਹਿਲਾਂ ਕਦੇ ਡਰਿਆ ਹਾਂ ਅਤੇ ਨਾ ਹੁਣ ਡਰਦਾ ਹਾਂ ਨਾ ਤਾਂ ਮੈਂ ਤੁਹਾਨੂੰ ਪਹਿਲਾਂ ਕਦੇ ਜਾਂਚ ਕਰਨ ਤੋਂ ਰੋਕਿਆ ਅਤੇ ਨਾ ਹੁਣ ਰੋਕ ਰਿਹਾਂ ਹਾਂ। ਜਦੋਂ ਤੁਹਾਡਾ ਦਿਲ ਕਰੇ ਉਦੋਂ ਜਾਂਚ ਕਰ ਲਓ।

NO COMMENTS