*ਬੱਬੀ ਦਾਨੇਵਾਲਾ ਨੇ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਆ ਕੇ ਦੱਤਾ ਅਸਤੀਫ਼ਾ ਕਿਹਾ ਕਿ ਅਕਾਲੀ ਦਲ ਹੁਣ ਖਾਲੀ ਦਲ ਬਣ ਗਿਆ ਹੈ*

0
495

ਮਾਨਸਾ11 ਦਸੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ)  ਅਗਲੇ ਸਾਲ  ਪੰਜਾਬ ਵਿਧਾਨ ਸਭਾ ਚੋਣੀਆਂ ਚੋਣਾਂ ਹੋਣੀਆਂ ਹਨ ।ਜਿਸ ਨੂੰ ਲੈ ਕੇ ਸਾਰੀਆਂ ਹੀ ਪਾਰਟੀਆਂ ਵਲੋਂ ਸਰਗਰਮੀਆਂ ਤੇਜ਼ ਹਨ। ਮਾਨਸਾ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਮੁਨੀਸ਼ ਬੱਬੀ ਦਾਨੇਵਾਲੀਆ ਜਿਨ੍ਹਾਂ ਕੋਲ  ਜ਼ਿਲ੍ਹਾ ਮਾਨਸਾ ਦੇ ਸ਼ਹਿਰੀ ਮੀਤ ਪ੍ਰਧਾਨ ਅਤੇ ਸ਼ਹਿਰੀ ਅਤੇ ਵਪਾਰ ਉਦਯੋਗ ਵਿੰਗ ਪੰਜਾਬ ਅਕਾਲੀ ਦਲ ਬਾਦਲ ਦੇ ਜਨਰਲ ਸਕੱਤਰ ਸਨ।  ਨੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਇਸ ਮੌਕੇ ਉਨ੍ਹਾਂ ਕਿਹਾ ਕਿ ਜਦ ਪ੍ਰਕਾਸ਼ ਸਿੰਘ ਬਾਦਲ ਪਾਰਟੀ ਦੀ ਹਾਈਕਮਾਂਡ ਕਰਦੇ ਸਨ ਤਾਂ ਉਸ ਸਮੇਂ ਬਹੁਤ ਵਧੀਆ ਸੀ। ਪਰ ਪਾਰਟੀ ਦਾ ਨੁਕਸਾਨ ਚਾਹੁਣ ਵਾਲੇ ਲੋਕਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਗੁੰਮਰਾਹ ਕਰ ਰੱਖਿਆ ਹੈ। ਇਸ ਲਈ ਉਹ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਆ ਕੇ ਅਸਤੀਫਾ ਦੇ ਰਹੇ ਹਨ।  ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜਗਦੀਪ ਸਿੰਘ ਨਕਈ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਦੀ ਚੋਣ ਮੌਕੇ ਮਾਨਸਾ ਵਿੱਚ ਸਭ ਤੋਂ ਵੱਧ ਵੋਟ ਪਵਾਏ ਸਨ ।ਬੱਬੀ ਦਾਨੇਵਾਲੀਆ ਨੇ ਕਿਹਾ ਕਿ ਉਹ ਆਉਂਦੇ ਦਿਨਾਂ ਵਿੱਚ ਆਪਣੇ ਸਾਰੇ ਸਮਰਥਕਾਂ ਦੀ ਇੱਕ ਮੀਟਿੰਗ ਸੱਦਣਗੇ ਅਤੇ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਜਿਸ ਤਰ੍ਹਾਂ ਸਮਰਥਕਾਂ ਦੀ ਦਾ ਕਹਿਣਾ  ਹੋਵੇਗਾ  ਉਸੇ ਤਰ੍ਹਾਂ ਦਾ ਫ਼ੈਸਲਾ ਲਿਆ ਜਾਵੇਗਾ । ਬੱਬੀ ਦਾਨੇਵਾਲੀਆ ਨੇ ਕਿਹਾ ਕਿ ਮੇਰੇ ਤੋਂ ਬਾਅਦ ਵਿੱਚ ਆਏ ਲੀਡਰਾਂ ਨੂੰ ਚੇਅਰਮੈਨੀਆਂ ਜ਼ਿਲ੍ਹਾ ਪ੍ਰਧਾਨ ਅਤੇ ਟਿਕਟਾਂ ਨਾਲ ਨਿਵਾਜਿਆ ਗਿਆ ਪਰ ਸਾਡੀ ਮਿਹਨਤ ਦੀ ਪਾਰਟੀ ਵੱਲੋਂ ਕਦਰ ਨਹੀਂ ਪਾਈ ਗਈ।  ਉਨ੍ਹਾਂ ਕਿਹਾ ਕਿ ਪਾਰਟੀ ਨੇ ਕਿਸਾਨੀ ਅੰਦੋਲਨ ਸਮੇਂ ਪਹਿਲਾਂ ਤਾਂ ਪੂਰਾ ਪਰਿਵਾਰ ਕਾਨੂੰਨਾਂ ਨੂੰ ਸਹੀ ਠਹਿਰਾਉਂਦਾ ਰਿਹਾ ਪਰ ਜਦੋਂ ਵਿਰੋਧ ਹੋਇਆ ਤਾਂ ਅਸਤੀਫ਼ਾ ਦੇ ਕੇ ਇਸ ਫ਼ੈਸਲੇ  ਨੂੰ ਗ਼ਲਤ ਸਾਬਿਤ ਕਰਨ ਲੱਗ ਪਏ ।ਉਨ੍ਹਾਂ ਕਿਹਾ ਕਿ ਪਾਰਟੀ ਵਿਚ ਚਮਚਾਗਿਰੀ ਕਰਨ ਵਾਲਿਆਂ ਦੀ ਕਦਰ ਹੈ ।ਹੁਣ ਅਕਾਲੀ ਦਲ ਅਕਾਲੀ ਦਲ ਨਹੀਂ ਸਗੋਂ ਖਾਲੀ ਦਲ ਬਣ ਕੇ ਰਹਿ ਗਿਆ ਹੈ। 

NO COMMENTS