ਬੁਢਲਾਡਾ 27 ਨਵੰਬਰ (ਸਾਰਾ ਯਹਾਂ/ਮਹਿਤਾ ਅਮਨ) ਮਾਨਵਤਾ ਦੀ ਸੇਵਾ ਅਤੇ ਲੋਕ ਭਲਾਈ ਦੇ ਕੰਮਾਂ ਨੂੰ ਸਮਰਪਿੱਤ ਭਾਰਤ ਵਿਕਾਸ ਪ੍ਰੀਸ਼ਦ ਦੇ ਮੈਂਬਰਾਂ ਵੱਲੋਂ ਇੱਕ ਨਵੀਂ ਮੁਹਿੰਮ ਚਲਾਈ ਗਈ ਸੀ। ਮੈਂਬਰਾਂ ਵੱਲੋਂ ਆਪਣੇ ਜਨਮਦਿਨ, ਵਿਆਹ ਸਾਲਗਿਰਾ ਖੁਸ਼ੀ ਦੇ ਮੌਕੇ ਜਾਂ ਬਜੁਰਗਾਂ ਦੀ ਬਰਸੀ ਮੌਕੇ ਗਊਸ਼ਾਲਾ ਅੰਦਰ ਗਊਆਂ ਦੀ ਸੇਵਾ ਚ ਹਰਾ ਚਾਰਾ, ਅਨਾਜ, ਗੁੜ ਆਦਿ ਦੀ ਸਵਾਮਨੀ ਪਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ। ਉਸੇ ਲੜੀ ਤਹਿਤ ਅੱਜ ਐਡਵੋਕੇਟ ਰਮਨ ਗੁਪਤਾ ਨੇ ਆਪਣੀ ਪੁੱਤਰੀ ਧਰੁਵਿਕਾ ਦੇ ਜਨਮ ਦਿਨ ਮੌਕੇ ਹਰੇ ਚਾਰੇ ਅਤੇ ਸਮੱਗਰੀ ਦਾ ਕੇਕ ਕੱਟ ਕੇ ਇਸ ਮੁਹਿੰਮ ਨੂੰ ਅੱਗੇ ਤੋਰਿਆ। ਇਸ ਮੌਕੇ ਪ੍ਰਧਾਨ ਅਮਿਤ ਜਿੰਦਲ ਨੇ ਹੋਰ ਮੈਂਬਰਾਂ ਨੂੰ ਅਪੀਲ ਕਿ ਉਹ ਵੀ ਇਸ ਮੁਹਿੰਮ ਦਾ ਹਿੱਸਾ ਬਣ ਕੇ ਪੁੰਨ੍ਹ ਦੇ ਭਾਗੀ ਬਨਣ। ਪੁਰਾਣੇ ਰੀਤੀ ਰਿਵਾਜਾਂ ਅਤੇ ਸੰਤਾਂ ਦੀ ਬਾਣੀ ਮੁਤਾਬਿਕ ਹਰ ਧਰਮ ਵਿੱਚ ਗਊ ਸੇਵਾ ਨੂੰ ਸਭ ਤੋਂ ਉਤੱਮ ਸੇਵਾ ਮੰਨਿਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਗਊ ਵਿੱਚ 36 ਕਰੌੜ ਦੇਵੀ ਦੇਵਤੇ ਵਾਸ ਕਰਦੇ ਹਨ। ਇਸ ਮੌਕੇ ਬੋਬੀ ਬਾਂਸਲ, ਰਜਿੰਦਰ ਗੋਇਲ, ਦੇਸਰਾਜ ਬਾਂਸਲ, ਸ਼ਿਵ ਕਾਂਸਲ ਐਡਵੋਕੇਟ ਚੰਦਨ ਗੁਪਤਾ, ਯੋਗੇਸ਼ ਸ਼ਰਮਾਂ, ਸ਼ੈਲੀ ਕੁਮਾਰ ਤੋਂ ਇਲਾਵਾ ਮਹਿਲਾਵਾਂ ਵੀ ਮੌਜੂਦ ਸਨ।