*ਬੱਚਿਆ ਦੇ ਜਨਮ ਦਿਨ ਤੇ ਪੌਦੇ ਜਰੂਰ ਲਾਏ ਜਾਣ ………ਡਾ ਜਨਕ ਰਾਜ ਸਿੰਗਲਾ*

0
73

ਮਾਨਸਾ 18 ਫਰਵਰੀ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਜੈ ਸ੍ਰੀ ਕ੍ਰਿਸ਼ਨਾ ਗਰੁੱਪ ਵਲੋਂ ਅੱਜ ਨਵੀਂ ਉਸਾਰੀ ਅਧੀਨ ਬਾਬਾ ਨਾਨਕ ਗਊਸ਼ਾਲਾ ਵਿਖੇ ਪੌਦਾ ਰੋਪਣ ਕੀਤਾ ਗਿਆ।ਇਸ ਮੌਕੇ ਡਾ ਜਨਕ ਰਾਜ ਸਿੰਗਲਾ ਨੇ ਕਿਹਾ ਜੇਕਰ ਹਰ ਬੱਚੇ ਦਾ ਜਨਮ ਦਿਨ ਪੌਦੇ ਲਗਾ ਕੇ ਮਨਾਇਆ ਜਾਵੇ ਤਾ ਜਿਥੇ ਇਸ ਨਾਲ ਸਾਡੇ ਰੁੱਖ ਲਗਾਉਣ ਦੇ ਟੀਚੇ ਪੂਰੇ ਹੋਣਗੇ ਨਾਲ ਹੀ ਸਾਡੇ ਬੱਚੇ ਵੀ ਵਾਤਾਵਰਣ ਨੂੰ ਸੰਭਾਲਣ ਲਈ ਜਾਗਰੁਕ ਹੋਣਗੇ ।ਸਾਨੂੰ ਬੱਚਿਆ ਨੂੰ ਸਾਡੇ ਮਹਾਨ ਗੁਰੂਆ ਦੁਆਰਾ ਦੱਸੇ “ਪਵਨ ਗੁਰੂ,ਪਾਣੀ ਪਿਤਾ,ਮਾਤਾ ਧਰਤੁ ਮਹਿਤ”ਅਨੁਸਾਰ ਹਵਾ, ਪਾਣੀ ਅਤੇ ਧਰਤੀ ਦੀ ਸੰਭਾਲ ਅਤੇ ਮਹੱਤਤਾ ਵਾਰੇ ਵੀ ਦੱਸਨਾ ਚਾਹੀਦਾ ਹੈ।
ਥਅੱਜ ਦੇ ਪ੍ਰੋਗਰਾਮ ਦੀ ਅਗਵਾਈ ਜਿੰਮੀ ਭੰਮਾ ਜੀ ਨੇ ਕੀਤੀ ਰੁੱਖ ਲਾਉਣ ਤੋਂ ਪਹਿਲਾਂ ਪਰਮ ਪਿਤਾ ਪਰਮਾਤਮਾ ਦੀ ਅਰਾਧਨਾ ਕਰਨ ਉਪਰੰਤ ਚੌਧਰੀ ਮਨੀਸ਼ ਸਿੰਗਲਾ ਜੀ ਨੇ ਆਪਣੀ ਬੇਟੀ ਰਿਧਿਮਾ ਸਿੰਗਲਾ ਦੇ ਜਨਮ ਦਿਨ ਤੇ ਬੇਟੀ ਤੇ ਉਸ ਦੀਆਂ ਦੋਸਤ ਦਿਵਆਸ਼ੀ, ਆਰਤੀ ,ਅਨੰਤ,ਸਕਸ਼ਮ ਨਾਲ ਮਿਲ ਕੇ ਪੌਦਾ ਲਗਾਇਆ ਇਸ ਮੌਕੇ ਤੇ ਡਾਕਟਰ ਜਨਕ ਰਾਜ ਸਿੰਗਲਾ ਜੀ ਵਲੋਂ ਬੇਟੀ ਨੂੰ ਮੁਬਾਰਕਬਾਦ ਦਿੱਤੀ ਤੇ ਲੰਮੀ ਉਮਰ ਦਾ ਅਸ਼ੀਰਵਾਦ ਦਿੱਤਾ ਗਿਆ ਬਲਵੀਰ ਸਿੰਘ ਅਗਰੋਈਆ ਜੀ ਨੇ ਗਰੁੱਪ ਮੈਂਬਰਾਂ ਨਾਲ ਮਿਲ ਕੇ ‘ਜੀਓ ਹਜ਼ਾਰੋਂ ਸਾਲ’ ਦਾ ਗੀਤ ਗਾ ਕੇ ਬੇਟੀ ਰਿਧਿਮਾ ਨੂੰ ਦੁਆਵਾਂ ਦਿੱਤੀਆਂ ਤੇ ‘ਇੱਕ ਰੁੱਖ ਲਾਈਏ ਸੋ ਸੁੱਖ ਪਾਈਏ’ ਦਾ ਨਾਅਰਾ ਲਾ ਕੇ ਵੱਧ ਤੋ ਵੱਧ ਪੌਦੇ ਲਾਉਣ ਲਈ ਪ੍ਰੇਰਿਆ ,ਸਨਾਤਨ ਧਰਮ ਸਭਾ ਦੇ ਸਾਬਕਾ ਪ੍ਰਧਾਨ ਰੁਲਦੂ ਰਾਮ ਨੰਦਗੜੀਆ ਜੀ ਨੇ ਬੇਟੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਆਪਣੇ ਜਨਮ ਦਿਨ ਪੌਦੇ ਲਾ ਕੇ ਹੀ ਮਨਾਉਣਾ ਚਾਹੀਦਾ ਹੈ ਜੈ ਸ਼ਿਆਮ ਤਾਲੀ ਕੀਰਤਨ ਦੇ ਮੈਂਬਰ ਰਾਕੇਸ ਬਿੱਟੂ ਜੀ ਨੇ ਵਧਾਈ ਦਿੰਦਿਆਂ ਕਿਹਾ ਜਨਮ ਦਿਨ ਪੌਦੇ ਲਾ ਕੇ ਮਨਾਉਣਾ ਵਾਤਾਵਰਨ ਨੂੰ ਬਚਾਉਣ ਦਾ ਵਧੀਆ ਉਪਰਾਲਾ ਹੈ ਮਨੋਜ ਗਰਗ ਤੇ ਹਰਿਕ੍ਰਿਸ਼ਨ ਸ਼ਰਮਾ,ਮਨੋਜ ਸਿੰਗਲਾ,ਰੋਹਿਤ, ਲਵਲੀ,ਹਰੀਓਮ,ਦੀਪ,ਵਿਕਾਸ ਤੇ ਰਾਜੇਸ ਬਹਿਣੀਵਾਲ ਨੇ ਬੇਟੀ ਨੂੰ ਅਸ਼ੀਰਵਾਦ ਦਿੱਤਾ ਤੇ ਬੜੀ ਸ਼ਿੱਦਤ ਨਾਲ ਪੌਂਦੇ ਲਗਾਏ ।ਵਿਕੀ ਮੌੜ,ਤੇ ਜੀਵਨ ਸਿੰਗਲਾ ਜੀ ਨੇ ਆਏ ਹੋਏ ਸਾਰੇ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

NO COMMENTS