*ਬੱਚਿਆਂ ਵਿੱਚ ਕੁਪੋਸ਼ਣ, ਖੂਨ ਦੀ ਕਮੀ ਅਤੇ ਸਰੀਰ ਵਿੱਚ ਥਕਾਵਟ ਪੇਟ ਦੇ ਕੀੜਿਆਂ ਦੇ ਮੁੱਖ ਲੱਛਣ-ਸਿਵਲ ਸਰਜਨ*

0
7

ਮਾਨਸਾ, 5 ਮਈ (ਸਾਰਾ ਯਹਾਂ/  ਮੁੱਖ ਸੰਪਾਦਕ)  :ਸਿਹਤ ਵਿਭਾਗ ਵੱਲੋਂ ਸਕੂਲ ਹੈਲਥ ਪ੍ਰੋਗਰਾਮ ਅਧੀਨ ਬੱਚਿਆਂ ਨੂੰ ਜ਼ਿਲ੍ਹੇ ਭਰ ਵਿੱਚ ਐਲਬੈਨਡਾਜੋਲ ਦੀਆਂ ਗੋਲੀਆਂ ਖਵਾਈਆਂ ਗਈਆਂ ਸਨ, ਇਸ ਦਿਨ ਕਿਸੇ ਕਾਰਨ ਵੱਸ ਵਾਂਝੇ ਰਹਿ ਗਏ ਬੱਚਿਆਂ ਨੂੰ ਜਿਸ ਦੇ ਮੋਪ ਅੱਪ ਰਾਊਂਡ ਤਹਿਤ ਅੱਜ ਜਿਲ੍ਹੇ ਭਰ ਦੇ ਸਕੂਲਾਂ, ਆਂਗਨਵਾੜੀ ਸੈਂਟਰਾਂ ਅਤੇ ਘਰਾਂ ਵਿੱਚ ਬੱਚਿਆਂ ਨੂੰ ਐਲਬੈਨਡਾਜ਼ੋਲ ਦੀਆਂ ਗੋਲੀਆਂ ਦਿੱਤੀਆਂ ਗਈਆਂ। ਇਹ ਜਾਣਕਾਰੀ ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਨੇ ਦਿੱਤੀ।
ਸਿਵਲ ਸਰਜਨ ਨੇ ਦੱਸਿਆ ਕਿ ਬੱਚਿਆਂ ਦੇ ਪੇਟ ਵਿੱਚ ਕੀੜੇ ਹੋਣ ਨਾਲ ਬੱਚਿਆਂ ਵਿੱਚ ਕੁਪੋਸ਼ਣ, ਖੂਨ ਦੀ ਕਮੀ ਅਤੇ ਸਰੀਰ ਵਿੱਚ ਥਕਾਵਟ ਰਹਿਣ ਲੱਗ ਜਾਂਦੀ ਹੈ। ਇਸ ਨਾਲ ਬੱਚਿਆਂ ਦੇ ਸਰੀਰਿਕ ਅਤੇ ਮਾਨਸਿਕ ਵਿਕਾਸ ਵਿੱਚ ਰੁਕਾਵਟ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਐਲਬੈਨਡਾਜੋਲ ਦੀ ਗੋਲੀ ਖਾਣ ਨਾਲ ਬੱਚਿਆਂ ਵਿੱਚ ਪੇਟ ਦੇ ਕੀੜਿਆਂ ਤੋਂ ਹੋਣ ਵਾਲੀਆਂ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ।
ਉਹਨਾਂ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ 498 ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ, 837 ਆਂਗਨਵਾੜੀ ਸੈਂਟਰਾਂ ਦੇ 2 ਸਾਲ ਤੋਂ 19 ਸਾਲ ਤੱਕ ਦੇ 194033 ਬੱਚਿਆਂ ਨੂੰ ਐਲਬੈਨਡਾਜੋਲ (400 ਐਮ.ਜੀ) ਦੀਆਂ ਗੋਲੀਆਂ ਖਵਾਈਆਂ ਜਾਣ ਦਾ ਟੀਚਾ ਸੀ ਜਿਸਦੇ ਤਹਿਤ 76% ਬੱਚਿਆਂ ਨੂੰ ਪਹਿਲਾਂ ਹੀ ਐਲਬੈਨਡਾਜੋਲ ਦੀਆਂ ਗੋਲੀਆਂ ਖਵਾਈਆਂ ਜਾ ਚੁੱਕੀਆਂ ਹਨ ਅਤੇ ਰਹਿੰਦੇ ਬੱਚਿਆਂ ਨੂੰ ਅੱਜ ਇਹ ਗੋਲੀਆਂ ਖਵਾਈਆਂ ਗਈਆਂ। ਇਹ ਗੋਲੀਆਂ ਆਂਗਣਵਾੜੀ ਵਰਕਰ, ਏ.ਐਨ.ਐਮ ਅਤੇ ਆਸ਼ਾ ਵਰਕਰ ਦੁਆਰਾ ਮਿਡ ਡੇ ਮੀਲ ਉਪਰੰਤ ਖਵਾਈਆਂ ਗਈਆਂ ਹਨ।
ਸ੍ਰੀ ਪਵਨ ਕੁਮਾਰ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਨੇ ਦੱਸਿਆ ਕਿ 6 ਤੋਂ 19 ਸਾਲ ਤੱਕ ਦੇ ਕਿਸੇ ਕਾਰਨ ਸਕੂਲੋਂ ਡਰਾਪ ਆਊਟ ਹੋਏ ਬੱਚਿਆਂ ਨੂੰ ਵੀ ਇਹ ਗੋਲੀਆਂ ਦਿੱਤੀਆਂ ਗਈਆਂ ਅਤੇ ਇਕ ਤੋਂ ਦੋ ਸਾਲ ਤੱਕ ਦੇ ਬੱਚਿਆਂ ਨੂੰ ਐਲਬੈਨਡਾਜੋਲ ਸਿਰਪ ਆਂਗਣਵਾੜੀ ਵਰਕਰ, ਏ.ਐਨ.ਐਮ ਅਤੇ ਆਸ਼ਾ ਵਰਕਰ ਦੁਆਰਾ ਘਰ-ਘਰ ਜਾ ਕੇ ਦਿੱਤਾ ਗਿਆ।

NO COMMENTS