*ਬੱਚਿਆਂ ਨੂੰ ਸਿੱਖਿਅਤ ਕਰਨ ਲਈ ਉਚਿਤ ਵਾਤਾਵਰਨ ਅਤਿ ਜ਼ਰੂਰੀ – ਡਾ. ਮਿੱਢਾ*

0
29

ਮਾਨਸਾ, 16 ਮਈ(ਸਾਰਾ ਯਹਾਂ/  ਮੁੱਖ ਸੰਪਾਦਕ) :  ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਰਾਜ ਵਿੱਚ ਹਲਕੇ ਅਨੁਸਾਰ ਸਕੂਲਾਂ ਨੂੰ ਸਕੂਲ ਆਫ਼ ਐਮੀਨੈਂਸ ਦਾ ਦਰਜਾ ਪ੍ਰਦਾਨ ਕੀਤਾ ਗਿਆ ਹੈ। ਸਕੂਲ ਆਫ਼ ਐਮੀਨੈਂਸ ਨੂੰ ਨਵੀਂ ਦਿੱਖ ਪ੍ਰਦਾਨ ਕਰਨ ਲਈ ਨਵੀਂ ਉਸਾਰੀ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇਗਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ( ਸੈਕੰਡਰੀ ਸਿੱਖਿਆ) ਡਾ. ਵਿਜੈ ਕੁਮਾਰ ਮਿੱਢਾ ਨੇ ਵਿਸ਼ੇਸ਼ ਤੌਰ ‘ਤੇ ਸਕੂਲ ਆਫ਼ ਐਮੀਨੈਂਸ ਸ਼ਹੀਦ ਜਗਸੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੋਹਾ ਦੀ ਇਮਾਰਤ ਅਤੇ ਕਮਰਿਆਂ ਦਾ ਨਿਰੀਖਣ ਕਰਨ ਮੌਕੇ ਕੀਤਾ।       ਉਨ੍ਹਾਂ ਕਿਹਾ ਕਿ ਲੋੜ ਅਨੁਸਾਰ ਸਕੂਲਾਂ ਦੀਆਂ ਇਮਾਰਤਾਂ ਦੀ ਮੁਰੰਮਤ ਦਾ ਕਾਰਜ ਵੀ ਜਲਦ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੱਚੇ ਸਿੱਖਿਆ ਦਾ ਕੇਂਦਰੀ ਧੁਰਾ ਹਨ , ਬੱਚਿਆਂ ਨੂੰ ਸਿੱਖਿਅਤ ਕਰਨ ਲਈ ਉਚਿਤ ਵਾਤਾਵਰਨ ਅਤਿ ਜ਼ਰੂਰੀ ਹੈ।ਇਸ ਲਈ ਨਵੀਂ ਉਸਾਰੀ ਲਈ ਬੱਚਿਆਂ ਦੀ ਸਹੂਲਤ ਨੂੰ ਪ੍ਰਮੁੱਖਤਾ ਪ੍ਰਦਾਨ ਕੀਤੀ ਜਾਵੇਗੀ।     ਉਨ੍ਹਾਂ ਸਕੂਲ ਆਫ਼ ਐਮੀਨੈਂਸ ਦੀ ਨੌਵੀਂ ਜਮਾਤ ਵਿੱਚ ਪ੍ਰਤੀਯੋਗਤਾ ਪ੍ਰੀਖਿਆ ਪਾਸ ਕਰਕੇ ਆਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਮਿਲਣ ਵਾਲੀ ਸਹੂਲਤਾਂ ਤੋਂ ਜਾਣੂ ਕਰਵਾਇਆ।       ਇਸ ਮੌਕੇ ਭੁਪਿੰਦਰ ਸਿੰਘ ਜੇ.ਈ. ਸਕੂਲ ਸਿੱਖਿਆ ਵਿਭਾਗ ਬਠਿੰਡਾ, ਵਿਜੈ ਕੁਮਾਰ ਜੇ.ਈ. ਬੁਢਲਾਡਾ, ਅਕਬਰ ਸਿੰਘ ਏ.ਸੀ.ਸਮਾਰਟ ਸਕੂਲ ਮਾਨਸਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।ਇਸ ਮੌਕੇ ਸਕੂਲ ਦੇ ਇੰਚਾਰਜ ਪ੍ਰਿੰਸੀਪਲ ਪਰਮਿੰਦਰ ਤਾਂਗੜੀ, ਗਗਨਪ੍ਰੀਤ ਵਰਮਾ, ਡਾ. ਵਨੀਤ ਕੁਮਾਰ ਸਿੰਗਲਾ,ਬਲਵਿੰਦਰ ਸਿੰਘ ਬੁਢਲਾਡਾ,ਨਵਨੀਤ ਕੁਮਾਰ ਕੱਕੜ ਨੇ ਨਿਰੀਖਣ ਟੀਮ ਦਾ ਸਹਿਯੋਗ ਕੀਤਾ।

NO COMMENTS