-ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰ ਉਸਾਰੂ ਗਤੀਵਿਧੀਆਂ ਵੱਲ ਲਿਜਾਣ ਲਈ ਮੁਫਤ ਆਨਲਾਈਨ ਸਟੀਮ ਵਰਕਸ਼ਾਪ ਕੀਤੀ ਆਯੋਜਿਤ : ਐਸ.ਐਸ.ਪੀ. ਮਾਨਸਾ

0
6

ਮਾਨਸਾ, 11 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ) : ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ ਸ਼੍ਰੀ ਦਿਨਕਰ ਗੁਪਤਾ, ਆਈ.ਪੀ.ਐਸ. ਦੀ ਯੋਗ ਅਗਵਾਈ ਹੇਠ ਕੋਰਨਾ ਵਾਇਰਸ ਤੋਂ ਬਚਾਅ ਲਈ ਅਤੇ ਜ਼ਿਲ੍ਹੇ ਅੰਦਰ ਅਮਨ ਤੇ ਕਾਨੂੰਨ ਵਿਵਸਥਾ ਨੂੰ ਬਹਾਲ ਰੱਖਣ ਲਈ ਜਿੱਥੇ ਮਾਨਸਾ ਪੁਲਿਸ ਆਪਣੀ ਡਿਊਟੀ ਨਿਭਾਅ ਰਹੀ ਹੈ, ਉਥੇ ਹੀ ਸਾਕਾਰਤਮਕ ਸਮਾਜਿਕ ਗਤੀਵਿਧੀਆਂ ਤਹਿਤ ਕੰਮ ਕਰਦੇ ਹੋਏ ਪਿਛਲੇ ਦਿਨੀਂ ਬੱਚਿਆ ਦੀ ਪੜ੍ਹਾਈ ਦੇ ਹੋ ਰਹੇ ਨੁਕਸਾਨ ਦੀ ਪੂਰਤੀ ਲਈ ਉਨ੍ਹਾਂ ਦੇ ਘਰ-ਘਰ ਜਾ ਕੇ ਕਿਤਾਬਾਂ ਵੰਡੀਆ ਗਈਆਂ ਅਤੇ ਉਨ੍ਹਾਂ ਦੀ ਆਨਲਾਈਨ ਪੜ੍ਹਾਈ ਦਾ ਪ੍ਰਬੰਧ ਕੀਤਾ ਗਿਆ ਸੀ, ਜੋ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਲਾਹੇਵੰਦ ਸਿੱਧ ਹੋ ਰਿਹਾ ਹੈ।
ਐਸ.ਐਸ.ਪੀ. ਡਾ. ਭਾਰਗਵ ਨੇ ਦੱਸਿਆ ਕਿ ਹੁਣ ਪੰਜਾਬ ਸਰਕਾਰ ਵੱਲੋਂ 30 ਮਈ 2020 ਤੱਕ ਗਰਮੀਆਂ ਦੀਆ ਛੁੱਟੀਆਂ ਘੋਸ਼ਿਤ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਬੱਚਿਆਂ ਦੀ ਮੰਗ ਸੀ ਕਿ ਸਾਰਾ ਦਿਨ ਪੜ੍ਹਿਆ ਨਹੀ ਜਾ ਸਕਦਾ, ਕੁਝ ਅਜਿਹੀਆ ਗਤੀਵਿਧੀਆਂ ਹੋਣ ਜੋ ਸਕਾਰਾਤਕ ਸੋਚ ਰੱਖਦੀਆ ਹੋਣ ਅਤੇ ਉਹਨਾਂ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਣ। ਉਨ੍ਹਾਂ ਦੱਸਿਆ ਕਿ ਮਾਨਸਾ ਪੁਲਿਸ ਵੱਲੋਂ ਇਸ ਪਾਸੇ ਹੋਰ ਅੱਗੇ ਕਦਮ ਵਧਾਉਂਦੇ ਹੋਏ ਪੁਲਿਸ ਪਬਲਿਕ ਸਕੂਲ ਮਾਨਸਾ ਦੇ ਬੱਚੇ ਜੋ ਸਾਡੇ ਨਾਲ ਜੁੜੇ ਹੋਏ ਹਨ, ਦੀ ਮੰਗ ਦੀ ਪੂਰਤੀ ਲਈ ਅੱਜ ਤੋਂ ਮੁਫਤ ਸਟੀਮ ਵਰਕਸ਼ਾਪ ਦੀ ਲੜੀ ਸੁਰੂ ਕੀਤੀ ਜਾ ਰਹੀ ਹੈ।
ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਇਹ ਵਰਕਸ਼ਾਪ 6-9 ਸਾਲ ਅਤੇ 9-12 ਸਾਲ ਦੇ ਬੱਚਿਆਂ ਲਈ ਹੈ ਪਰ ਇਸ ਪੀਰੀਅਡ ਤੋਂ ਛੋਟੇ ਜਾਂ ਘੱਟ ਉਮਰ ਵਾਲੇ ਵੀ ਜੁਆਇੰਨ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਾਡੀ ਇਹ ਕੋਸਿਸ਼ ਰਹੇਗੀ ਕਿ ਬੱਚਿਆਂ ਨੂੰ ਕਿਸੇ ਉਸਾਰੂ ਸੋਚ ਨਾਲ ਰੋਜਾਨਾ ਨਵੀਂ ਗਤੀਵਿਧੀ ਨਾਲ ਅੱਗੇ ਲੈ ਕੇ ਜਾਈਏ। ਉਨ੍ਹਾਂ ਦੱਸਿਆ ਕਿ ਸਾਡੀ ਕੋਸਿਸ਼ ਹੈ ਕਿ ਜਿਹੜੇ ਬੱਚੇ 12 ਸਾਲ ਤੋਂ ਉਪਰ ਉਮਰ ਦੇ ਹਨ, ਉਨ੍ਹਾਂ ਲਈ ਵੀ ਕੋਈ ਵੱਖਰੀ ਗਤੀਵਿਧੀ ਪਲਾਨ ਕਰਕੇ ਦੇਈਏ ਕਿਉਂਕਿ ਉਹ ਸਾਰਾ ਦਿਨ ਪੜ੍ਹਾਈ ਵਿੱਚ ਵੀ ਨਹੀ ਲੱਗ ਸਕਦੇ। ਇਸ ਲਈ ਉਹਨਾਂ ਲਈ ਕੋਈ ਗੇਮਜ ਜਾਂ ਗਤੀਵਿਧੀ ਦਾ ਪ੍ਰਬੰਧ ਕਰੀਏ ਜਿਸ ਨਾਲ ਉਸਾਰੂ ਸੋਚ ਨਾਲ ਉਹਨਾਂ ਦਾ ਮਨ ਵਿਕਸਤ ਹੋਵੇ।
ਉਨ੍ਹਾਂ ਕਿਹਾ ਕਿ ਜਿਹੜਾ ਕੋਰਨਾ ਵਾਇਰਸ ਦੇ ਪਸਾਰ ਨੂੰ ਰੋਕਣ ਲਈ ਇਹ ਲਾਕਡਾਊਨ ਹੋਇਆ ਹੈ, ਬੱਚੇ ਉਸ ਸਮੇਂ ਦਾ ਸਦ ਉਪਯੋਗ ਕਰ ਸਕਣ। ਉਨ੍ਹਾਂ ਦੱਸਿਆ ਕਿ ਸਾਡੀ ਇਸ ਕੋਸਿਸ਼ ਵਿੱਚ ਜੋ ਬੱਚੇ ਇਸਨੂੰ ਸਹੀ ਸਮਝਦੇ ਹਨ, ਉਹ ਪੁਲਿਸ ਪਬਲਿਕ ਸਕੂਲ ਮਾਨਸਾ ਨਾਲ ਸੰਪਰਕ ਕਰਕੇ ਸਾਡੇ ਨਾਲ ਜੁਆਇੰਨ ਕਰ ਸਕਦੇ ਹਨ, ਤਾਂ ਜੋ ਵਧੀਆ ਤਰੀਕੇ ਨਾਲ ਇਸ ਗਤੀਵਿਧੀ ਨੂੰ ਹੋਰ ਅੱਗੇ ਲੈ ਕੇ ਜਾ ਸਕੀਏ। ਉਨ੍ਹਾਂ ਦੱਸਿਆ ਕਿ ਇਹ ਵਰਕਸ਼ਾਪ 6-9 ਸਾਲ ਦੇ ਬੱਚਿਆਂ ਲਈ ਸੁਭਾ 11 ਵਜੇ ਤੋਂ 11.40 ਵਜੇ ਤੱਕ ਅਤੇ 9 ਤੋਂ 12 ਸਾਲ ਦੇ ਬੱਚਿਆਂ ਲਈ ਦੁਪਿਹਰ 12 ਵਜੇ ਤੋਂ ਦੁਪਹਿਰ 12.40 ਤੱਕ ਦਾ ਸਮਾਂ ਰਹੇਗਾ।
ਐਸ.ਐਸ.ਪੀ. ਡਾ. ਭਾਰਗਵ ਨੇ ਕਿਹਾ ਕਿ ਬੱਚਿਆਂ ਨੂੰ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਅਪੀਲ ਕੀਤੀ ਗਈ ਕਿ ਉਹ ਜ਼ਿਲ੍ਹਾ ਪੁਲਿਸ ਵੱਲੋਂ ਸ਼ੁਰੂ ਕਰਵਾਈ ਗਈ ਆਨਲਾਈਨ ਗਤੀਵਿਧੀ ਨਾਲ ਆਪਣੇ ਬੱਚਿਆਂ ਨੂੰ ਜੁੜਨ ਲਈ ਪ੍ਰੇਰਿਤ ਕਰਨ ਅਤੇ ਸਕਾਰਾਤਮਕ ਸੁਝਾਅ ਦੇਣ, ਤਾਂ ਜੋ ਬੱਚਿਆਂ ਦੇ ਮਾਨਸਿਕ ਬੋਝ ਘੱਟ ਕਰਕੇ ਉਨ੍ਹਾਂ ਨੂੰ ਉਸਾਰੂ ਸੋਚ ਵੱਲ ਲਿਜਾਇਆ ਜਾ ਸਕੇ।

NO COMMENTS