ਮਾਨਸਾ 11 ਮਾਰਚ (ਸਾਰਾ ਯਹਾਂ/ ਮੁੱਖ ਸੰਪਾਦਕ) – ਮਾਨਸਾ ਜ਼ਿਲ੍ਹੇ ਦੇ ਬੱਚਿਆਂ ਦੇ ਸੁਨਿਹਰੇ ਭਵਿੱਖ ਲਈ ਸਹਾਈ ਹੋਵੇਗਾ ਵੀਜਾ ਅਸਟੇਟ ਆਇਲੈਟਸ & ਇਮੀਗ੍ਰੇਸ਼ਨ ਸੈਂਟਰ ਮਾਨਸਾ ਇਨ੍ਹਾ ਸ਼ਬਦਾ ਦਾ ਪ੍ਰਗਟਾਵਾ ਮਾਨਸਾ ਦੇ ਕੌਰਟ ਰੋਡ ਤੇ ਨਵੇਂ ਖੁੱਲ੍ਹੇ ਵੀਜਾ ਅਸਟੇਟ ਆਇਲੈਟਸ & ਇਮੀਗ੍ਰੇਸ਼ਨ ਸੈਂਟਰ ਦੇ ਸ਼ੁਭ ਮਹੂਰਤ ਮੌਕੇ ਬਤੋਰ ਮੁੱਖ ਮਹਿਮਾਨ ਪਹੁੰਚੇ ਮਾਨਸਾ ਦੇ ਡੀ ਐਸ ਪੀ ਸੰਜੀਵ ਗੋਇਲ ਨੇ ਰੀਵਨ ਕੱਟਣ ਦੀ ਰਸਮ ਉਪਰੰਤ ਕੀਤਾ। ਸ਼੍ਰੀ ਗੋਇਲ ਨੇ ਸੈਂਟਰ ਦੇ ਪ੍ਰਬੰਧਕ ਭੁਪੇਸ਼ ਗੋਇਲ,ਤਿਸ਼ਾਤ ਬਾਂਸਲ ਅਤੇ ਪ੍ਰਦੀਪ ਕੁਮਾਰ ਟੋਨੀ ਨੂੰ ਮੁਬਾਰਕਬਾਦ ਦਿੰਦਿਆ ਕਿਹਾ ਕਿ ਪ੍ਰਬੰਧਕਾਂ ਦੀ ਮਿਹਨਤ ਅਤੇ ਯੋਗ ਸਟਾਫ ਦੀ ਬਦੌਲਤ ਇਹ ਸੈਂਟਰ ਬੁਲੰਦੀਆਂ ਨੂੰ ਛੂਹੇਗਾ। ਇਸ ਮੌਕੇ ਡੀ ਐਸ ਪੀ (ਐਚ) ਪ੍ਰਿਤਪਾਲ ਸਿੰਘ, ਇੰਚਾਰਜ ਸੀ ਆਈ ਏ ਮਾਨਸਾ ਜਗਦੀਸ਼ ਕੁਮਾਰ ਸ਼ਰਮਾ,
ਥਾਣਾ ਮੁੱਖੀ ਸਿਟੀ 2 ਬਲਦੇਵ ਸਿੰਘ,ਇੰਸਪੈਕਟਰ ਜਸਵੀਰ ਸਿੰਘ,ਟਰੈਫਿਕ ਇੰਚਾਰਜ ਅਫ਼ਜਾਲ ਮਹੁੰਮਦ, ਸ਼ਮੀਰ ਛਾਬੜਾ (ਬੀ ਜੇ ਪੀ) ਪ੍ਰੇਮ ਅਰੋੜਾ (ਅਕਾਲੀ ਦਲ) ਸੁਰੇਸ਼ ਨੰਦਗੜੀਆ (ਕਰਿਆਣਾ ਯੂਨੀਅਨ), ਰਾਘਵ ਸਿੰਗਲਾ, ਮੀਡੀਆ ਕਲੱਬ ਮਾਨਸਾ ਤੋਂ ਪ੍ਰਧਾਨ ਜਗਦੀਸ਼ ਬਾਂਸਲ, ਪਰਮਦੀਪ ਰਾਣਾ,ਤਰਸੇਮ ਸੇਮੀ, ਮੁਨੀਸ਼ ਕੁਮਾਰ, ਬਲਜੀਤ ਸ਼ਰਮਾ ਸੰਜੀਵ ਲੱਕੀ ਤੋਂ ਇਲਾਵਾ ਜਿਲ੍ਹੇ ਦੀਆਂ ਸਮੂਹ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਪਹੁੰਚ ਕੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਸੈਂਟਰ ਦੇ ਪ੍ਰਬੰਧਕ ਭੁਪੇਸ਼ ਗੋਇਲ,ਤਿਸ਼ਾਤ ਬਾਂਸਲ ਅਤੇ ਪ੍ਰਦੀਪ ਕੁਮਾਰ ਟੋਨੀ ਅਤੇ ਸਟਾਫ ਵੱਲੋ ਅਮਿਸ਼ਾ ਜਿੰਦਲ,ਮਨਪ੍ਰੀਤ ਕੌਰ,ਲਵਜੀਤ ਕੌਰ, ਹਰਪ੍ਰੀਤ ਕੌਰ, ਕਿਰਨਪ੍ਰੀਤ ਕੌਰ ਨੇ
ਪਹੁੰਚੇ ਮੋਹਤਬਰਾਂ ਨੂੰ ਜੀ ਆਇਆ ਕਹਿੰਦਿਆਂ ਧੰਨਵਾਦ ਕੀਤਾ।