ਮਾਨਸਾ ਵਿੱਚ ਬੱਚਿਆਂ ਦੇ ਦਾਖਲੇ ਸਬੰਧੀ ਸਰਗਰਮੀਆਂ ਹੋਰ ਤੇਜ਼

0
169

ਮਾਨਸਾ, 13 ਮਈ(ਹੀਰਾ ਸਿੰਘ ਮਿੱਤਲ) :  ਨਵੇਂ ਆਏ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਰਬਜੀਤ ਸਿੰਘ ਧੂਰੀ ਨੇ ਪ੍ਰਾਇਮਰੀ  ਵਿਭਾਗ ਨੂੰ ਹੋਰ ਚੁਸਤ ਦਰੁਸਤ ਕਰਨ ਲਈ ਅਧਿਆਪਕਾਂ ਨਾਲ ਜ਼ੂਮ ਐਪ ਤੇ ਮੀਟਿੰਗਾਂ ਕਰਦਿਆਂ ਸਾਰਾ ਦਿਨ ਦਾਖਲਿਆਂ ਦੇ ਲੇਖੇ ਲਾਇਆ। ਉਨ੍ਹਾਂ ਦਾਅਵਾ ਕੀਤਾ ਕਰੋਨਾ ਵਾਇਰਸ ਲਾਕਡਾਊਨ ਦੌਰਾਨ ਆਨਲਾਈਨ ਪੜ੍ਹਾਈ ਕਰਵਾਉਣ ਦੇ ਨਾਲ ਨਾਲ ਹੁਣ ਅਧਿਆਪਕ ਨਵੇਂ ਦਾਖਲਿਆਂ ਲਈ ਕੋਈ ਕਸਰ ਨਹੀਂ ਰਹਿਣ ਦੇਣਗੇ।
ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ, ਰਾਜੇਸ਼ ਬੁਢਲਾਡਾ ਨੇ ਦੱਸਿਆ ਕਿ ਮੀਟਿੰਗਾਂ ਦੌਰਾਨ ਉਨ੍ਹਾਂ ਨੇ ਸੈਂਟਰ ਹੈੱਡ ਟੀਚਰ ਅਤੇ ਹੈਡ ਟੀਚਰਾਂ ਨਾਲ ਦਾਖਲਿਆਂ ਦੇ ਡਾਟੇ ਨੂੰ ਬਰੀਕੀ ਨਾਲ ਘੋਖਦਿਆਂ ਘੱਟ ਦਾਖਲਿਆਂ ਵਾਲੇ ਸਕੂਲ ਮੁੱਖੀਆਂ ਨੂੰ ਜਲਦੀ ਅਪਣਾ ਟੀਚਾ ਪੂਰਾ ਕਰਨ ਲਈ ਉਤਸ਼ਾਹਤ ਕੀਤਾ ਅਤੇ ਵੱਧ ਗਿਣਤੀ ਵਾਲੇ ਅਧਿਆਪਕਾਂ ਨੂੰ ਹੱਲਾਸ਼ੇਰੀ ਦਿੱਤੀ। ਉਨ੍ਹਾਂ ਇਸ ਗੱਲ੍ਹੋ ਮਾਣ ਮਹਿਸੂਸ ਕੀਤਾ ਕਿ ਸਾਡੇ ਸਰਕਾਰੀ ਸਕੂਲ ਚਮਕ ਦਮਕ ਪੱਖੋਂ ਹੀ ਨਹੀਂ, ਸਗੋਂ ਪੜ੍ਹਾਈ ਦੇ ਮਿਆਰ ਚ  ਕਮਾਲ ਦੀ ਕਾਰਗੁਜ਼ਾਰੀ ਦਿਖਾ ਰਹੇ ਹਨ ਅਤੇ ਭਵਿੱਖ ਚ ਇਸ ਦੇ ਸਾਰਥਿਕ ਸਿੱਟੇ ਸਾਹਮਣੇ ਆਉਣਗੇ। ਮੀਟਿੰਗ ਦੌਰਾਨ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਡਿਪਟੀ ਡਾਇਰੈਕਟਰ ਰੇਨੂੰ ਮਹਿਤਾ ਨੇ ਦਾਅਵਾ ਕੀਤਾ ਕਿ ਬੇਸ਼ੱਕ ਕਰੋਨਾ ਕਰਫਿਊ ਦੇ ਮੱਦੇਨਜ਼ਰ ਬੰਦ ਪਏ ਸਕੂਲਾਂ ਕਾਰਨ ਪੜ੍ਹਾਈ ਪੱਖੋਂ ਕਾਫੀ ਦਿੱਕਤਾਂ ਆਈਆਂ, ਪਰ ਸਿੱਖਿਆ ਵਿਭਾਗ ਦੀ ਸੁਚੱਜੀ ਅਗਵਾਈ ਅਤੇ ਅਧਿਆਪਕਾਂ ਦੀ ਸਖਤ ਮਿਹਨਤ ਨਾਲ ਪੂਰੇ ਪੰਜਾਬ ਚ ਅਸੀਂ ਆਨਲਾਈਨ ਪੜ੍ਹਾਈ ਜਾਰੀ ਰੱਖਣ ਚ ਪਹਿਲ ਕਦਮੀਂ ਕੀਤੀ ਹੈ, ਸਾਡੇ ਵਿਦਿਆਰਥੀਆਂ ਨੇ ਵੀ ਘਰਾਂ ਦੀਆਂ ਤੰਗੀਆਂ ਤੁਰਸ਼ੀਆਂ ਅਤੇ ਹੋਰਨਾਂ ਮੁਸ਼ਕਲਾਂ ਦੇ ਬਾਵਜ਼ੂਦ ਆਪਣੀ ਪੜ੍ਹਾਈ ਨੂੰ  ਵਿਸ਼ੇਸ਼ ਤਵੱਜੋਂ ਦਿੱਤੀ ਹੈ।      ਡਿਪਟੀ ਡੀ ਈ ਓ ਗੁਰਲਾਭ ਸਿੰਘ, ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਗੁਰਨੈਬ ਮਘਾਣੀਆਂ, ਗਗਨ ਸ਼ਰਮਾਂ, ਜਗਜੀਤ ਵਾਲੀਆਂ, ਬਲਾਕ ਸਿੱਖਿਆ ਅਫਸਰ ਬੁਢਲਾਡਾ ਅਮਨਦੀਪ ਸਿੰਘ, ਬਲਾਕ ਸਿੱਖਿਆ ਅਫਸਰ ਤਰਸੇਮ ਸਿੰਘ ਬਰੇਟਾ ਨੇ ਵੀ ਬੱਚਿਆਂ ਦੇ ਦਾਖਲੇ ਵਧਾਉਣ ਲਈ ਆਪਣੇ ਆਪਣੇ ਨੁਕਤੇ ਸਾਂਝੇ ਕੀਤੇ। ਇਸ ਮੌਕੇ ਸਮੂਹ ਸੈਂਟਰ ਹੈੱਡ ਟੀਚਰ ਅਤੇ ਹੈੱਡ ਟੀਚਰ ਮੌਜੂਦ ਸਨ।

NO COMMENTS