*ਬੱਚਿਆਂ ਦੇ ਚਹੁੰਮੁੱਖੀ ਵਿਕਾਸ ਦੀ ਪ੍ਰਕ੍ਰਿਆ ਹੈ ਡੀ.ਏ.ਵੀ ਐੱਮ.ਆਈ.ਟੀ*

0
31

ਮਾਨਸਾ 30,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਡੀਏਵੀ ਸਕੂਲ ਮਾਨਸਾ ਵਿੱਚ ਬੱਚਿਆ ਦੇ ਚਹੁਮੁਖੀ ਵਿਕਾਸ ਦੇ ਲਈ ਇੱਕ ਅਲੱਗ ਕਿਸਮ ਦੀ ਪ੍ਰਕ੍ਰਿਆ ਸ਼ੁਰੂ ਕੀਤੀ ਗਈ ਹੈ ਜਿਸ ਦਾ ਨਾਂ ਹੈ *ਡੀ ਏ ਵੀ ਮਲਟੀਪਲ ਇੰਟੈਲੀਜੈਂਸ ਟੈਸਟ*।ਇਸ ਪ੍ਰਕ੍ਰਿਆ ਅਨੁਸਾਰ ਹਰ ਮਹੀਨੇ ਬੱਚਿਆਂ ਦਾ ਇੱਕ ਟੈਸਟ ਜਾਂਦਾ ਹੈ ਜਿਹੜਾ ਕਿ ਚਾਰ ਭਾਗ ਮਾਤਰਾਤਮਕ ਯੋਗਤਾ, ਵਿਤ ਗਿਆਨ, ਭਾਸ਼ਾ ਨਿਪੁੰਨਤਾ, ਅਤੇ ਨੈਤਿਕ ਮੁੱਲਾਂ ਵਿੱਚ ਵੰਡਿਆ ਹੋਇਆ ਹੈ। ਸਕੂਲ ਪ੍ਰਿੰਸੀਪਲ ਸ੍ਰੀ ਵਿਨੋਦ ਰਾਣਾ ਨੇ ਦੱਸਿਆ ਕਿ ਲਗਭਗ 400 ਬੱਚੇ ਕਿਸ ਟੈਸਟ ਵਿੱਚ ਹਰ ਮਹੀਨੇ ਭਾਗ ਲੈਂਦੇ ਹਨ। ਇਸ ਇਸ ਟੈਸਟ ਦਾ ਮੰਤਵ ਬੱਚਿਆਂ ਦੇ ਗਿਆਨ ਦਾ ਪਰੀਖਣ ਕਰਨਾ ਨਹੀਂ ਬਲਕਿ ਇਹ ਇੱਕ ਅਜਿਹਾ ਮਾਧਿਅਮ ਹੈ ਜਿਸ ਦੁਆਰਾ ਅਸੀਂ ਬੱਚਿਆਂ ਨੂੰ ਵਿਵਹਾਰਿਕ ਗਿਆਨ ਦੇ ਨਾਲ-ਨਾਲ ਸਮਾਜਿਕ ਅਤੇ ਨੈਤਿਕ ਜੀਵਨ ਮੁੱਲਾਂ ਤੋਂ ਜਾਣੂ ਕਰਵਾ ਰਹੇ ਹਾਂ। ਡੀ ਏ ਵੀ ਐਮ ਆਈ ਟੀ ਦੇ ਇੰਚਾਰਜ ਮੈਡਮ ਮੋਨਿਕਾ ਮਿੱਤਲ ਨੇ ਦੱਸਿਆ ਕਿ ਇਸ ਟੈਸਟ ਦੇ ਚਾਰ ਭਾਗ ਇਸ ਤਰੀਕੇ ਨਾਲ ਬਣਾਏ ਗਏ ਹਨ ਕੀ ਬੱਚੇ ਚੌਥੀ ਕਲਾਸ ਤੋਂ ਹੀ ਨਾ ਸਿਰਫ਼ ਭਵਿਖ ਵਿਚ ਹੋਣ ਵਾਲੇ ਵੱਖ-ਵੱਖ ਮੁਕਾਬਲਿਆਂ ਲਈ ਤਿਆਰ ਹੋਣ  ਦੇ ਨਾਲ ਇਕ ਸੰਵੇਦਨਸ਼ੀਲ ਇਨਸਾਨ ਦੇ ਰੂਪ ਵਿਚ ਵਿਕਸਿਤ ਹੋਵੇ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਇੱਕ ਫਾਈਨਲ ਮੁਲਾਂਕਣ ਕੀਤਾ ਗਿਆ ਅਤੇ ਉਸ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ 15 ਵਿਦਿਆਰਥੀਆਂ ਨੂੰ ਮੈਰਿਟ ਸਰਟੀਫਿਕੇਟ ਪ੍ਰਦਾਨ ਕੀਤੇ ਗਏ।

NO COMMENTS