*ਬੱਚਿਆਂ ਦੀ ਸਿੱਖਿਆ ਵਿੱਚ ਮਾਪਿਆਂ ਦੀ ਭੂਮਿਕਾ,,,,,*

0
27

ਮਾਨਸਾ 05 ਅਗਸਤ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)

ਸਿਆਣੇ ਕਹਿੰਦੇ ਨੇ ਜਿਹੜੇ ਹੱਥ ਝੂਲਾ ਝਲਾਉਂਦੇ ਹਨ, ਉਹੀ ਦੁਨੀਆ ਤੇ ਰਾਜ ਕਰਦੇ ਹਨ। ਇਸ ਦਾ ਮਤਲਬ ਇਹ ਹੈ ਕਿ ਜੋ ਮਾਂ ਆਪਣੇ ਬੱਚਿਆਂ ਦੀ ਪਾਲਣਾ ਪੋਸ਼ਣ ਵਧੀਆ ਢੰਗ ਨਾਲ ਕਰਦੀ ਹੈ, ਉਹ ਬੱਚੇ ਹੀ ਵੱਡੇ ਹੋ ਕੇ ਸਮਾਜ ਦੇ ਵਧੀਆ ਨਾਗਰਿਕ ਬਣਦੇ ਹਨ ਅਤੇ ਚੰਗੀ ਸਿੱਖਿਆ ਹਾਸਿਲ ਕਰਕੇ ਉਹੀ ਵਿਦਿਆਰਥੀ ਹੀ ਲੋਕਾਂ ਦੇ ਰਾਜ ਕਰਦੇ ਹਨ। ਰਾਜ ਦਾ ਮਤਲਬ ਸਿਰਫ ਇਹੀ ਨਹੀਂ ਕਿ ਉਹ ਦੇਸ਼ ਦੇ ਮੰਤਰੀ ਬਣ ਜਾਂਦੇ ਹਨ, ਰਾਜ ਦਾ ਮਤਲਬ ਲੋਕਾਂ ਦੇ ਦਿਲਾਂ ਤੇ ਰਾਜ ਕਰਨਾ ਵੀ ਹੁੰਦਾ ਹੈ, ਜੋ ਕਿ ਤੁਸੀਂ ਆਪਣੇ ਵਿਵਹਾਰ ਰਾਹੀਂ ਅਤੇ ਤੁਹਾਡੇ ਰੋਜ਼ਮਰਾ ਦੇ ਕੰਮਾਂ ਰਾਹੀਂ ਪਤਾ ਲੱਗਦਾ ਹੈ। ਜਿਹੜੇ ਬੱਚਿਆਂ ਦਾ ਪਾਲਣ ਪੋਸ਼ਣ ਅੱਛੇ ਪਰਿਵਾਰਾਂ ਵਿੱਚ ਹੁੰਦਾ ਹੈ,ਉਹ ਬੱਚੇ ਹਮੇਸ਼ਾ ਹੀ ਚੰਗੇ ਨਾਗਰਿਕ ਬਣੇ ਰਹਿੰਦੇ ਹਨ ਤੇ ਅੱਛੀ ਸਿੱਖਿਆ ਹਾਸਿਲ ਕਰਦੇ ਹਨ। ਇਸ ਕਰਕੇ ਹੀ ਗੁਰੂ ਸਾਹਿਬ ਕਹਿੰਦੇ ਹਨ ਕਿ “ਜਨਨੀ ਜਣੇ ਤਾਂ ਭਗਤ ਜਨ, ਕੈ ਦਾਤਾ, ਕੈ ਸੂਰ, ਨਹੀਂ ਤਾਂ ਜਾਨੀ ਬਾਝ ਰਹਿ ਕਾਹੇ ਗਵਾਵਹਿ ਨੂਰ।” ਬੱਚੇ ਨੂੰ ਜਨਮ ਦੇਣਾ ਹੀ ਸਾਡੀ ਜਿੰਮੇਵਾਰੀ ਖਤਮ ਨਹੀਂ ਕਰ ਦਿੰਦਾ, ਬਲਕਿ ਪੂਰੇ ਪਰਿਵਾਰ ਦਾ ਅਤੇ ਖਾਸ ਕਰਕੇ ਮਾਂ ਦਾ ਰੋਲ ਬੱਚੇ ਦੀ ਜ਼ਿੰਦਗੀ ਵਿੱਚ ਬੜਾ ਅਹਿਮ ਹੁੰਦਾ ਹੈ। ਇਤਿਹਾਸ ਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਗੁਰੂ ਸਾਹਿਬ ਦੇ ਬੱਚੇ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਜੇਕਰ ਉਹ ਇੰਨੇ ਬਹਾਦਰ ਹੋਏ ਤਾਂ ਉਹ ਆਪਣੀ ਦਾਦੀ ਮਾਂ ਦੀਆਂ ਕਹਾਣੀਆਂ ਕਰਕੇ ਹੀ ਬਹਾਦਰ ਬਣੇ। 

ਸਿਆਣੇ ਕਹਿੰਦੇ ਨੇ ਕਿ “ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ” ਸੋ ਜਿਵੇਂ-ਜਿਵੇਂ ਅਸੀਂ ਬੱਚਿਆਂ ਨੂੰ ਇਤਿਹਾਸ ਦੀਆਂ ਘਟਨਾਵਾਂ ਦੱਸ ਕੇ ਪੰਚਤੰਤਰ ਦੀਆਂ ਕਹਾਣੀਆਂ ਸੁਣਾ ਕੇ ਉਹਨਾਂ ਨੂੰ ਜ਼ਿੰਦਗੀ ਵਾਸਤੇ ਤਿਆਰ ਕਰਦੇ ਹਾਂ ਇਹਨਾਂ ਗੱਲਾਂ ਨਾਲੋਂ ਵੀ ਵੱਧ ਜਰੂਰੀ ਗੱਲ ਇਹ ਹੈ ਕਿ ਬੱਚਿਆਂ ਦੇ ਸਾਹਮਣੇ ਅਸੀਂ ਪ੍ਰੈਕਟੀਕਲ ਪੇਸ਼ ਕਰੀਏ। ਪ੍ਰੈਕਟੀਕਲ ਕਿਵੇਂ ਪੇਸ਼ ਹੋਵੇਗਾ! ਅੱਜ ਦੇ ਟਾਈਮ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇੱਕ ਪਾਸੇ ਮਾਂ ਮੋਬਾਇਲ ਚੱਕੀ ਬੈਠੀ ਹੈ ਦੂਸਰੇ ਪਾਸੇ ਪਿਤਾ ਜੀ ਮੋਬਾਇਲ ਤੇ ਲੱਗੇ ਹੋਏ ਨੇ ਵੱਡਾ ਭੈਣ ਭਰਾ ਕੋਈ ਹੈ ਤਾਂ ਉਹ ਵੀ ਮੋਬਾਇਲ ਤੇ ਆਪਣਾ ਗੱਲਬਾਤ ਕਰ ਰਿਹਾ ਹੈ ਜਾਂ ਕੋਈ ਗੇਮਾਂ ਖੇਡ ਰਿਹਾ ਹੈ ਸੋ ਉਹਨੂੰ ਦੇਖ ਕੇ ਛੋਟੇ ਬੱਚਿਆਂ ਦੇ ਉੱਪਰ ਵੀ ਮੋਬਾਇਲ ਸੱਭਿਆਚਾਰ ਦਾ ਅਸਰ ਹੋਣਾ ਸੁਭਾਵਿਕ ਹੈ ਪਰ ਜੇ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਗੱਲਾਂ ਤੋਂ ਬਚਿਆ ਜਾਵੇ ਤਾਂ ਜਿੰਨਾ ਚਿਰ ਮਾਂ ਦੇ ਹੱਥ ਚ ਕਿਤਾਬ ਨਹੀਂ ਆਉਂਦੀ ਬਾਕੀ ਪਰਿਵਾਰ ਕਿਤਾਬਾਂ ਨੂੰ ਪਿਆਰ ਨਹੀਂ ਕਰਦਾ ਉਨਾ ਚਿਰ ਅਸੀਂ ਬੱਚੇ ਨੂੰ ਸਹੀ ਸੇਧ ਨਹੀਂ ਦੇ ਸਕਦੇ ਬੱਚੇ ਨੂੰ ਸਹੀ ਸੇਧ ਦੇਣ ਵਾਸਤੇ ਇਹ ਵੀ ਜਰੂਰੀ ਹੈ ਕਿ ਉਹਦੇ ਸਾਹਮਣੇ ਚੰਗੀਆਂ ਗੱਲਾਂ ਅਸੀਂ ਕਰਕੇ ਦਿਖਾਈਏ ਜੇ ਅਸੀਂ ਪਰਿਵਾਰਕ ਜੀਵਨ ਤੋਂ ਛੋਟੀਆਂ ਛੋਟੀਆਂ ਗੱਲਾਂ ਦੀਆਂ ਉਦਾਹਰਨਾਂ ਲਈਏ ਜਿਸ ਤਰਾਂ ਸਵੇਰੇ ਉੱਠਣ ਸਾਰ ਬੱਚਿਆਂ ਨੂੰ ਦੱਸਿਆ ਜਾਵੇ ਕਿ ਆਪਣਾ ਬਿਸਤਰਾ ਕਿਸ ਤਰ੍ਹਾਂ ਸਾਫ ਸੁਥਰੇ ਢੰਗ ਨਾਲ ਇਕੱਠਾ ਕਰਨਾ ਹੈ ਇਸੇ ਤਰਹਾਂ ਖਾਣ ਤੋਂ ਪਹਿਲਾਂ ਬੱਚਿਆਂ ਨੇ ਆਪਣੇ ਹੱਥ ਸਾਫ ਕਰਨੇ ਹਨ ਫਿਰ ਆਪਣੇ ਕੱਪੜਿਆਂ ਦੀ ਸਾਫ ਸਫਾਈ ਰੱਖਣੀ ਹੈ ਆਪਣੇ ਸਰੀਰ ਦਾ ਖਿਆਲ ਰੱਖਣਾ ਹੈ ਸਰੀਰ ਚੋਂ ਕਿਸੇ ਤਰ੍ਹਾਂ ਦੀ ਕੋਈ ਗੰਦਗੀ ਨਾ ਪੈਦਾ ਹੋਵੇ ਇਸ ਕਰਕੇ ਸਰੀਰ ਦੀ ਸਫਾਈ ਦਾ ਖਾਸ ਕਰਕੇ ਨਹਾਉਣ ਦਾ ਅਸੀਂ ਧਿਆਨ ਰੱਖਣਾ ਹੈ ਸੋ ਇਹ ਰੋਜ਼ ਮਰਾ ਦੀਆਂ ਛੋਟੀਆਂ ਛੋਟੀਆਂ ਗੱਲਾਂ ਕੀਤੀਆਂ ਜੇ ਅਸੀਂ ਰੋਜ਼ ਬੱਚਿਆਂ ਦੇ ਸਾਹਮਣੇ ਕਰਦੇ ਹਾਂ ਤਾਂ ਉਹਨਾਂ ਦੇ ਮਨਾਂ ਦੇ ਵਿੱਚ ਵੀ ਇਹ ਗੱਲ ਘਰ ਘਰ ਜਾਂਦੀ ਹੈ ਕਿ ਅਸੀਂ ਹਰੇਕ ਕੰਮ ਨੂੰ ਇਸੇ ਤਰਹਾਂ ਅੰਜਾਮ ਦੇਣਾ ਹੈ ਪਰੰਤੂ ਅਨੇਕਾਂ ਪਰਿਵਾਰਾਂ ਦੇ ਵਿੱਚ ਦੇਖਣ ਚ ਆਇਆ ਹੈ ਕਿ ਘਰਾਂ ਦੇ ਵਿੱਚ ਲੋਕ ਦਾਲਾਂ ਦੀ ਵਰਤੋਂ ਆਮ ਸ਼ਬਦਾਂ ਵਾਂਗ ਹੀ ਕਰਦੇ ਹਨ ਜਦੋਂ ਮਾਪੇ ਜਾਂ ਵੱਡੇ ਘਰਾਂ ਵਿੱਚ ਦਾਲਾਂ ਦੀ ਵਰਤੋਂ ਕਰਦੇ ਹਨ ਤਾਂ ਬੱਚੇ ਨੇ ਵੀ ਉਸੇ ਤਰ੍ਹਾਂ ਦੀ ਸਿੱਖਿਆ ਹਾਸਿਲ ਕਰਨੀ ਹੁੰਦੀ ਹੈ ਫਿਰ ਅਸੀਂ ਬਾਅਦ ਦੇ ਵਿੱਚ ਇਹਨਾਂ ਗੱਲਾਂ ਦੇ ਬੱਚਿਆਂ ਨੂੰ ਦੋਸ਼ੀ ਠਹਿਰਾਉਂਦੇ ਆ ਜਦੋਂ ਕਿ ਅਸਲ ਦੇ ਵਿੱਚ ਇਹ ਸਾਡੇ ਪਰਿਵਾਰ ਦਾ ਵਾਤਾਵਰਨ ਹੀ ਹੈ ਸਹੀ ਅਰਥਾਂ ਦੇ ਵਿੱਚ ਜੇਕਰ ਅਸੀਂ ਦੇਖੀਏ ਤਾਂ ਇੱਕ ਬੱਚੇ ਦੇ ਪਾਲਣ ਪੋਸ਼ਣ ਦੇ ਵਿੱਚ ਉਹਦੇ ਵਾਤਾਵਰਨ ਦਾ ਉਹਦੇ ਜਨੈਟਿਕਸ ਦਾ ਬਹੁਤ ਜਿਆਦਾ ਅਸਰ ਹੁੰਦਾ ਹੈ ਤਾਂ ਵਾਤਾਵਰਨ ਦੇ ਵਿੱਚ ਜਿੱਥੇ ਸਾਡੀ ਆਬੋ ਹਵਾ ਆਉਂਦੀ ਹੈ ਉਥੇ ਹੀ ਸਾਡੇ ਸਮਾਜ ਦੇ ਲੋਕ ਵੀ ਆਉਂਦੇ ਹਨ ਜੇਕਰ ਸਮਾਜ ਦੇ ਵਿੱਚ ਵਿਚਰਦਿਆਂ ਹੋਇਆਂ ਬੱਚੇ ਨੂੰ ਚੰਗੇ ਢੰਗ ਨਾਲ ਗਾਈਡ ਨਾ ਕੀਤਾ ਜਾਵੇ ਤਾਂ ਵੀ ਉਹ ਕਈ ਵਾਰ ਬੱਚੇ ਕੁਰਾਹੇ ਪੈ ਜਾਂਦੇ ਹਨ ਮਾਪਿਆਂ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਜੇਕਰ ਕਿਸੇ ਜਗ੍ਹਾ ਦੇ ਉੱਤੇ ਅਸੀਂ ਕੋਈ ਨਵੀਂ ਸੇਧ ਦੇਣਾ ਚਾਹੁੰਦੇ ਹਾਂ ਤਾਂ ਉਸ ਨੂੰ ਪਹਿਲਾਂ ਆਪ ਕਰਕੇ ਦੇਖਣਾ ਚਾਹੀਦਾ ਹੈ ਪਿੱਛੇ ਵੀ ਅਸੀਂ ਗੱਲ ਕੀਤੀ ਹੈ ਕਿ ਪ੍ਰੈਕਟੀਕਲ ਰੂਪ ਦੇ ਵਿੱਚ ਜਿਹੜਾ ਅਸੀਂ ਕੰਮ ਕਰਦੇ ਹਾਂ ਅਸਲ ਦੇ ਵਿੱਚ ਉਹ ਕੰਮ ਚੰਗੇ ਅਰਥ ਲੈ ਕੇ ਆਉਂਦਾ ਹੈ ਜਿਸ ਤਰ੍ਹਾਂ ਇੱਕ ਪ੍ਰਾਣੀ ਕਹਾਣੀ ਸੁਣਾਈ ਜਾਂਦੀ ਹੈ ਤੇ ਕਿਸੇ ਉਸਤਾਦ ਕੋਲ ਇਕ ਔਰਤ ਆਪਣੇ ਬੱਚੇ ਨੂੰ ਲੈ ਕੇ ਗਈ ਕਿ ਸਾਡਾ ਬੱਚਾ ਗੁੜ ਖਾਂਦਾ ਹੈ ਜੀ ਇਸਨੂੰ ਝਿੜਕੋ ਕੀ ਹੋਇਆ ਉਸ ਉਸਤਾਦ ਨੇ ਉਸ ਨੂੰ ਇਹ ਕਹਿ ਕੇ ਭੇਜ ਦਿੱਤਾ ਕਿ ਮੈਂ ਸੱਤ ਦਿਨਾਂ ਨੂੰ ਇਸ ਬੱਚੇ ਨੂੰ ਫਿਰ ਲੈ ਕੇ ਆਓ ਫਿਰ ਮੈਂ ਇਸਨੂੰ ਦੱਸਾਂਗਾ ਜਦੋਂ ਸੱਤ ਦਿਨਾਂ ਬਾਅਦ ਉਹ ਔਰਤ ਫਿਰ ਆਪਣੇ ਬੱਚੇ ਨੂੰ ਲੈ ਕੇ ਗਈ ਤਾਂ ਉਸਤਾਦ ਨੇ ਕਿਹਾ ਕਿ ਬੇਟਾ ਗੁੜ ਨਹੀਂ ਖਾਣਾ ਉਸਦੀ ਮਦਰ ਨੇ ਪੁੱਛਿਆ ਕਿ ਤੁਸੀਂ ਜੇ ਇਹੋ ਗੱਲ ਕਹਿਣੀ ਸੀ ਤਾਂ ਉਸ ਦਿਨ ਕਿਉਂ ਨਹੀਂ ਕਹੀ ਸੋ ਉਸਤਾਦ ਨੇ ਕਿਹਾ ਕਿ ਉਸ ਦਿਨ ਮੈਂ ਗੁੜ ਖਾਂਦਾ ਸੀ ਸੱਤ ਦਿਨ ਪਹਿਲਾਂ ਮੈਂ ਗੁੜ ਛੱਡ ਕੇ ਦੇਖਿਆ ਮੈਂ ਮਹਿਸੂਸ ਕੀਤਾ ਕਿ ਮੈਂ ਛੱਡ ਸਕਦਾ ਜਦੋਂ ਮੈਂ ਉਸਨੂੰ ਛੱਡ ਦਿੱਤਾ ਤਾਂ ਫਿਰ ਮੈਂ ਬੱਚੇ ਨੂੰ ਕਹਿਣ ਦੇ ਕਾਬਲ ਹੋਇਆ ਸੋ ਇਹ ਕਹਾਣੀ ਸਾਨੂੰ ਇਹੋ ਸਿੱਖਿਆ ਦਿੰਦੀ ਹੈ ਕਿ ਅਸੀਂ ਆਪਣੇ ਆਪ ਦੇ ਵਿੱਚ ਪਹਿਲਾਂ ਸੁਧਾਰ ਕਰੀਏ ਫਿਰ ਸਾਡੇ ਬੱਚਿਆਂ ਦੇ ਵਿੱਚ ਸਾਡੀਆਂ ਆਉਣ ਵਾਲੀਆਂ ਪੀੜੀਆਂ ਦੇ ਵਿੱਚ ਸੁਧਾਰ ਹੋਵੇਗਾ ਸੋ ਮਾਪਿਆਂ ਦਾ ਮੁਲਾ ਫਰਜ ਬਣ ਜਾਂਦਾ ਹੈ ਕਿ ਜਿੱਥੇ ਸਾਡੇ ਬੱਚਿਆਂ ਨੂੰ ਅਸੀਂ ਸਕੂਲੀ ਸਿੱਖਿਆ ਵਧੀਆ ਤੋਂ ਵਧੀਆ ਸਕੂਲਾਂ ਦੇ ਵਿੱਚ ਦਵਾਉਂਦੇ ਹਾਂ ਉੱਥੇ ਪਰਿਵਾਰਕ ਪੱਖੋਂ ਵੀ ਅਸੀਂ ਬੱਚਿਆਂ ਨੂੰ ਵਧੀਆ ਸਿੱਖਿਆ ਦਈਏ ਤੇ ਉਹਨਾਂ ਦੇ ਸਾਹਮਣੇ ਇੱਕ ਮਿਸਾਲ ਅਸੀਂ ਕਾਇਮ ਕਰੀਏ ਜਿਸ ਤਰਾਂ ਅਸੀਂ ਆਪਣੇ ਬਜ਼ੁਰਗਾਂ ਦਾ ਜੇਕਰ ਧਿਆਨ ਰੱਖਦੇ ਹਾਂ ਤਾਂ ਜਦੋਂ ਅਸੀਂ ਬਜ਼ੁਰਗ ਹੋਵਾਂਗੇ ਤਾਂ ਸਾਡੇ ਬੱਚੇ ਸਾਡਾ ਧਿਆਨ ਰੱਖਣਗੇ ਲੇਕਿਨ ਆਮ ਪਰਿਵਾਰਾਂ ਦੇ ਵਿੱਚ ਇਹ ਗੱਲਾਂ ਦੇਖਣ ਚ ਆਉਂਦੀਆਂ ਹਨ ਕਿ ਅਸੀਂ ਬਜ਼ੁਰਗਾਂ ਦਾ ਧਿਆਨ ਨਹੀਂ ਰੱਖਦੇ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਉਲਾਂਭਾ ਨਹੀਂ ਦੇ ਸਕਦੇ ਕਿ ਤੁਸੀਂ ਸਾਡੀ ਸੇਵਾ ਨਹੀਂ ਕਰ ਰਹੇ ਜਾਂ ਤੁਸੀਂ ਸਾਡਾ ਖਿਆਲ ਨਹੀਂ ਰੱਖ ਸਕੇ ਸੋ ਪਰਿਵਾਰ ਦੀ ਜਿਹੜੀ ਭੂਮਿਕਾ ਹੈ ਸਿੱਖਿਆ ਦੇ ਖੇਤਰ ਦੇ ਵਿੱਚ ਉਹ ਬੜੀ ਅਹਿਮ ਹੈ ਪਰਿਵਾਰ ਦੇ ਵਿੱਚ ਅੱਜ ਕੱਲ ਇੱਕ ਹੋਰ ਬੜੀ ਵੱਡੀ ਸਮੱਸਿਆ ਹੈ ਉਹ ਇਹ ਹੈ ਕਿ ਅੱਜ ਕੱਲ ਛੋਟੇ ਪਰਿਵਾਰ ਹਨ ਜਿਨਾਂ ਨੂੰ ਅਸੀਂ ਨਾਭਿਕ ਜਾਂ ਨਿਊਕਲੀਅਰ ਪਰਿਵਾਰ ਵੀ ਕਹਿੰਦੇ ਹਾਂ ਨਕਲੀਅਰ ਪਰਿਵਾਰਾਂ ਦੇ ਵਿੱਚ ਬੱਚਿਆਂ ਨੂੰ ਲਾਡਲਾ ਰੱਖਿਆ ਜਾਂਦਾ ਹੈ ਸੋ ਜਦੋਂ ਅਸੀਂ ਬੱਚਿਆਂ ਨੂੰ ਲੋੜ ਤੋਂ ਵੱਧ ਪਿਆਰ ਦਿੰਦੇ ਆਂ ਤਾਂ ਕਿਤੇ ਨਾ ਕਿਤੇ ਉਹ ਵੀ ਬੱਚਿਆਂ ਨੂੰ ਖਰਾਬ ਕਰਦਾ ਹੈ ਇਸ ਕਰਕੇ ਮਾਪਿਆਂ ਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਜਦੋਂ ਅਸੀਂ ਬੱਚਿਆਂ ਦੀ ਸਿੱਖਿਆ ਦੀ ਗੱਲ ਕਰਦੇ ਹਾਂ ਤਾਂ ਉਥੇ ਸਾਨੂੰ ਤਿਆਰ ਨੂੰ ਅਰੋੜਾ ਨੇ ਉਸ ਗੱਲ ਦੇ ਵਿੱਚ ਬਣਨ ਦੇਣਾ ਚਾਹੀਦਾ।

ਪਿ੍ੰਸੀਪਲ  ਕੰਵਲਜੀਤ ਕੌਰ ਜੌੜਕੀਆਂ

NO COMMENTS