ਬੁਢਲਾਡਾ 25 ਮਾਰਚ (ਸਾਰਾ ਯਹਾਂ/ਅਮਨ ਮਹਿਤਾ) ਕਰੋਨਾ ਮਹਾਂਮਾਰੀ ਕਾਲ ਦੌਰਾਨ ਰੇਲ ਗੱਡੀਆਂ ਨੂੰ ਪੂਰੇ ਤੌਰ ਤੇ ਬੰਦ ਕਰ ਦਿੱਤਾ ਗਿਆ ਸੀ। ਜੋ ਕਰੋਨਾ ਦੇ ਘੱਟਦੇ ਪ੍ਰਭਾਵ ਨੂੰ ਦੇਖਦਿਆ ਰੇਲਵੇ ਵਿਭਾਗ ਵੱਲੋਂ ਮੇਲ ਗੱਡੀਆਂ ਤਾਂ ਚਲਾ ਦਿੱਤੀਆਂ ਗਈਆਂ ਪ੍ਰੰਤੂ ਪਸੰਜਰ ਗੱਡੀਆਂ ਹੁਣ ਵੀ ਬੰਦ ਹਨ। ਸਮਾਜਸੇਵੀ ਟਿੰਕੂ ਪੰਜਾਬ, ਤਰਜੀਤ ਚਹਿਲ ਦਾ ਕਹਿਣਾ ਹੈ ਕਿ ਹੁਣ ਤਾਂ ਕਰੋਨਾ ਕਾਲ ਵੀ ਗੁਜਰ ਚੁੱਕਾ ਹੈ ਕਰੋਨਾ ਕਾਰਨ ਲੱਗੀਆਂ ਸਾਰੀਆਂ ਪਾਬੰਦੀਆਂ ਨੂੰ ਸਰਕਾਰਾਂ ਨੇ ਹਟਾ ਦਿੱਤਾ ਹੈ ਪ੍ਰੰਤੂ ਰੇਲਵੇ ਵਿਭਾਗ ਵੱਲੋਂ ਪੈਸੰਜਰ ਗੱਡੀਆਂ ਨੂੰ ਸ਼ੁਰੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੈਸੰਜਰ ਗੱਡੀਆਂ ਦੇ ਮੁਕਾਬਲੇ ਬੱਸ ਵਿੱਚ ਲੋਕਾਂ ਨੂੰ ਵਧੇਰੇ ਕਿਰਾਇਆ ਦੇਣਾ ਪੈਂਦਾ ਹੈ ਉਥੇ ਸਮਾਂ ਵੀ ਕਾਫੀ ਖੱਜਲ ਖੁਆਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਗਰੀਬ ਅਤੇ ਮਧਿਅਮ ਵਰਗ ਦੇ ਲੋਕ ਜਿਆਦਾਤਰ ਪੈਸੰਜਰ ਗੱਡੀਆਂ ਰਾਹੀਂ ਸਫਰ ਕਰਦੇ ਹਨ। ਉਨ੍ਹਾਂ ਰੇਲਵੇ ਵਿਭਾਗ ਤੋਂ ਮੰਗ ਕੀਤੀ ਕਿ ਜਲਦ ਪੈਸੰਜਰ ਗੱਡੀਆਂ ਨੂੰ ਚਲਾਇਆ ਜਾਵੇ ਤਾਂ ਜੋ ਮਧਿਅਮ ਵਰਗ ਦੇ ਲੋਕਾਂ ਦੀਆਂ ਜੇਬਾਂ ਤੇ ਘੱਟ ਅਸਰ ਪਵੇ ਉਥੇ ਲੋਕਾਂ ਦਾ ਵਧੇਰੇ ਸਮਾਂ ਵੀ ਖਰਾਬ ਨਾ ਹੋਵੇ।