*ਬੰਦੀ ਸਿੰਘਾਂ ਦੀ ਰਿਹਾਈ ਲਈ ਦੌੜਿਆ ਸੂਬੇਦਾਰ*

0
123

ਮਾਨਸਾ, 22 ਦਸੰਬਰ (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) ਸੂਬੇਦਾਰ ਜੋਗਿੰਦਰ ਸਿੰਘ ਕੋਈ ਅਨਜਾਣ ਸ਼ਖ਼ਸੀਅਤ ਨਹੀਂ ਹਨ ਇਹ ਉਹੀ ਸ਼ਖਸ ਹੈ ਜੋ ਕਾਲੇ  ਕਾਨੂੰਨਾਂ ਦੇ ਖਿਲਾਫ ਦੋ ਬਾਰ ਦਿੱਲੀ ਦੌੜ ਕੇ ਕਿਸਾਨੀ ਧਰਨੇ ਚ ਸ਼ਾਮਲ ਹੋਇਆ ਸੀ ਜਿਸ ਦੀ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋਈ ਸੀ। ਉਸ ਤੋਂ ਬਾਅਦ ਜਦੋਂ ਪੰਜਾਬ ਸਰਕਾਰ ਨੇ ਜੀ ਓ ਜੀ ਸਕੀਮ ਬੰਦ ਕੀਤੀ ਸੀ ਉਸ ਦੀ ਬਹਾਲੀ ਲਈ ਰਾਜਪੁਰੇ ਤੋਂ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਿਆ ਸੀ ਜਦੋਂ ਕਿ ਉਹ ਖੁਦ ਜੀ ਓ ਜੀ ਨਹੀਂ ਹਨ। ਤੇ ਹੁਣ ਸ਼ਹੀਦੀ ਹਫ਼ਤੇ ਦੇ ਦੌਰਾਨ  ਸਾਹਿਬਜ਼ਾਦਿਆਂ ਨੂੰ ਸੱਚੀ ਸ਼ਰਧਾਂਜਲੀ ਦੇਣ ਲਈ ਸੂਬੇਦਾਰ ਜੋਗਿੰਦਰ ਸਿੰਘ ਪਟਿਆਲਾ ਤੋਂ ਲੈਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਆਪਣੀ ਦੌੜ ਯਾਤਰਾ ਸ਼ੁਰੂ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਆਪਣਾ ਮੁੱਖ ਟੀਚਾ ਮਿੱਥਿਆ ਹੈ ਸਜਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਸ੍ਰੀ ਦਮਦਮਾ ਸਾਹਿਬ ਜਾ ਅਰਦਾਸ ਕਰਨੀ ਹੈ।ਜੋ ਆਪਣੇ ਅੱਗੇ ਪਿੱਛੇ ਬੰਦੀ ਸਿੰਘਾਂ ਦੀ ਰਿਹਾਈ ਦੇ ਬੈਨਰ ਲਗਾ ਕੇ ਦੌੜ ਰਿਹਾ ਹੈ। ਕੱਲ੍ਹ ਦੁਪਹਿਰ ਦੋ ਵਜੇ ਮਾਨਸਾ ਕੈਂਚੀਆਂ ਤੇ ਸਾਬਕਾ ਸੈਨਿਕਾਂ ਨੇ ਜੋਗਿੰਦਰ ਸਿੰਘ ਸਾਹਿਬ ਦਾ ਭਰਵਾ ਸਵਾਗਤ ਕੀਤਾ। ਜਿਸ ਤਰ੍ਹਾਂ ਸੂਬੇਦਾਰ ਸਾਹਿਬ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰ ਰਿਹਾ ਹੈ ਉੱਥੇ ਆਮ ਲੋਕਾਂ ਤੇ ਨੌਜਵਾਨ ਪੀੜ੍ਹੀ ਲਈ ਇੱਕ ਪ੍ਰੇਰਨਾ ਸਰੋਤ ਵੀ ਬਣੇ ਹੋਏ ਹਨ।ਸਾਹਬ ਤੋਂ ਸਾਨੂੰ ਵੀ ਸਿੱਖਣ ਦੀ ਲੋੜ ਹੈ ਕਿ ਫਿੱਟ ਰਹਿਣਾ ਕਿੰਨਾ ਜ਼ਰੂਰੀ ਹੈ ਜੋ ਕਿ ਪਚਵੰਜਾ ਸਾਲ ਦੀ ਉਮਰ ਵਿੱਚ ਵੀ ਕਿੰਨਾ ਦੌੜ ਰਿਹਾ ਹੈ। ਇਹ ਯਾਤਰਾ ਉਹਨਾਂ ਨੌਜਵਾਨਾਂ ਦੇ ਮੂੰਹ ਤੇ ਚਪੇੜ ਹੈ ਜੋ ਨਸ਼ੇ ਦਾ ਸੇਵਨ ਕਰਦੇ ਹਨ। ਕੈਂਚੀਆਂ ਤੇ ਸਾਹਿਬ ਦੇ ਸਵਾਗਤ ਵਿੱਚ ਸੂਬੇਦਾਰ ਮੇਜਰ ਦਰਸ਼ਨ ਸਿੰਘ ਉਪ ਪ੍ਰਧਾਨ ਭਾਰਤੀ ਸਾਬਕਾ ਸੈਨਿਕ ਲੀਗ, ਸੂਬੇਦਾਰ ਮੇਜਰ ਗੁਰਜੀਤ ਸਿੰਘ ਡੇਲੂਆਣਾ, ਰਣਜੀਤ ਸਿੰਘ ਮੋਹਰ ਸਿੰਘ ਵਾਲਾ,ਕੌਰ ਸਿੰਘ ਖੀਵਾ, ਗੁਰਤੇਜ ਸਿੰਘ ਤਾਮਕੋਟ, ਨਛੱਤਰ ਸਿੰਘ ਤਾਮਕੋਟ, ਜਗਸੀਰ ਸਿੰਘ ਤਾਮਕੋਟ, ਡਾਕਟਰ ਭਰਪੂਰ ਸਿੰਘ ਤੇ ਹਰਮਿੰਦਰ ਸਿੰਘ ਸਿੱਧੂ ਮਾਨਸਾ ਕੈਂਚੀਆਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਲੋਕ ਤੇ ਸਾਬਕਾ ਸੈਨਿਕ ਸ਼ਾਮਲ ਹੋਏ।

NO COMMENTS