ਬ੍ਰੇਕਿੰਗ: ਲੁਧਿਆਣਾ ਤੇ ਜਲੰਧਰ ਤੇ ‘ਚ ਕੋਰੋਨਾ ਦਾ ਕਹਿਰ, ਇੱਕੋ ਦਿਨ ਵੱਡੀ ਗਿਣਤੀ ਕੇਸ ਆਏ ਸਾਹਮਣੇ

0
68

ਲੁਧਿਆਣਾ 05 ਜੁਲਾਈ (ਸਾਰਾ ਯਹਾ)  : ਪੰਜਾਬ ‘ਚ ਕੋਰੋਨਾਵਾਇਰਸ  ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਜਲੰਧਰ ‘ਚ 71 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਏ ਹਨ। ਇਸ ਨਾਲ ਹੁਣ ਜ਼ਿਲ੍ਹੇ ‘ਚ ਸੰਕਰਮਿਤ ਮਰੀਜ਼ਾਂ ਦੀ ਕੁੱਲ ਗਿਣਤੀ 905 ਹੋ ਗਈ ਹੈ। ਜਲੰਧਰ ‘ਚ 21 ਲੋਕਾਂ ਦੀ ਕੋਰੋਨਾਵਾਇਰਸ ਕਾਰਨ ਜਾਨ ਵੀ ਜਾ ਚੁੱਕੀ ਹੈ।

ਉਧਰ, ਲੁਧਿਆਣਾ ਕੇਂਦਰੀ ਜੇਲ੍ਹ ਵਿੱਚੋਂ ਵੀ ਅੱਜ 21 ਨਵੇਂ ਕੋਰੋਨਾ ਪੌਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਚਾਰ ਦਿਨ ਪਹਿਲਾਂ ਵੀ ਇੱਥੇ 5 ਮਰੀਜ਼ ਸਾਹਮਣੇ ਆਏ ਸਨ। ਲੁਧਿਆਣੇ ‘ਚ ਕੁੱਲ੍ਹ ਸੰਕਰਮਿਤ ਮਰੀਜ਼ਾਂ ਦੀ ਗਿਣਤੀ 1038 ਦੇ ਕਰੀਬ ਪਹੁੰਚ ਗਈ ਹੈ। ਸੂਬੇ ‘ਚ ਕੁਲ੍ਹ ਸੰਕਰਮਿਤ ਮਰੀਜ 6109 ਦੇ ਕਰੀਬ ਹਨ। ਜਦਕਿ 162 ਲੋਕਾਂ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ ਹੈ।

NO COMMENTS